Breaking News
Home / ਪੰਜਾਬ / ਦੋਗਲਾ ਰੂਪ – ਪੰਜਾਬ ਵਿਚ ਦਲਿਤ ਕਾਰਡ ਖੇਡ ਰਹੀ ਭਾਜਪਾ, ਦੂਜੇ ਪਾਸੇ ਸੰਘੀਆ ਦੀ ਦਲਿਤਾਂ ਲਈ ਨਫਰਤ ਦੇਖੋ

ਦੋਗਲਾ ਰੂਪ – ਪੰਜਾਬ ਵਿਚ ਦਲਿਤ ਕਾਰਡ ਖੇਡ ਰਹੀ ਭਾਜਪਾ, ਦੂਜੇ ਪਾਸੇ ਸੰਘੀਆ ਦੀ ਦਲਿਤਾਂ ਲਈ ਨਫਰਤ ਦੇਖੋ

ਪੰਜਾਬ ਵਿਚ ਦਲਿਤ ਕਾਰਡ ਖੇਡ ਰਹੀ ਭਾਜਪਾ ਦਾ ਦੋਗਲਾ ਰੂਪ ਦੇਖੋ
ਡਾ ਅੰਬੇਦਕਰ ਜੈਅੰਤੀ ‘ਤੇ ਸੁਖਬੀਰ ਬਾਦਲ (ਅਕਾਲੀ ਦਲ) ਅਤੇ ਤਰੁਣ ਚੁੱਘ (ਭਾਜਪਾ) ਨੇ ਅੱਡ ਅੱਡ ਐਲਾਨ ਕੀਤੇ ਹਨ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਿਸੇ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ।


ਦੂਜੇ ਪਾਸੇ ਸੰਘੀਆਂ ਨੇ ਜ਼ੋਰ ਲਾ ਕੇ ਇਸ ਦਿਨ ‘ਤੇ ਜਾਣਬੁੱਝ ਕੇ ਦੋ ਹੈਸ਼ਟੈਗ ਟਰੈਂਡ ਕਰਵਾਏ, ਜੋ ਸਨ “ਮੂਰਖ ਦਿਵਸ” ਅਤੇ “ਕਾਲਾ ਦਿਵਸ” #मुर्ख_दिवस #black_day । ਭਾਜਪਾ ਦਲਿਤਾਂ ਨਾਲ ਕੀ ਕਰੇਗੀ, ਇਹ ਕੰਧ ‘ਤੇ ਲਿਖਿਆ ਸਪੱਸ਼ਟ ਪੜ੍ਹਿਆ ਜਾ ਰਿਹਾ। ਨਹੀਂ ਪੜ੍ਹਨਾ, ਵੱਖਰੀ ਗੱਲ ਹੈ। #ਰਿਜ਼ਰਵੇਸ਼ਨ

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ, ਸਰਕਾਰ ਬਣਨ ‘ਤੇ ਦਲਿਤ ਪਰਿਵਾਰ ਵਿਚੋਂ ਬਣਾਵਾਂਗੇ Deputy CM
ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਦੇ ਆਦਰਸ਼ਾਂ ‘ਤੇ ਚੱਲਣ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਣ ਮਹਿਸੂਸ ਕਰਦਾ ਹੈ। ਕਮਜ਼ੋਰ ਵਰਗਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਅਸੀਂ ਵਚਨਬੱਧ ਹਾਂ। ਬਾਬਾ ਸਾਹਿਬ ਦੇ 130 ਵੇਂ ਜਨਮ ਦਿਵਸ ਮੌਕੇ ਮੈਂ ਵਾਅਦਾ ਕਰਦਾ ਹਾਂ ਕਿ 2022 ਵਿੱਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸੂਬੇ ਦਾ ਉਪ-ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ ਹੋਵੇਗਾ। ਦੁਆਬੇ ਵਿੱਚ ਅਸੀਂ ਬਾਬਾ ਸਾਹਿਬ ਦੇ ਨਾਂਅ ‘ਤੇ ਇੱਕ ਯੂਨੀਵਰਸਿਟੀ ਵੀ ਸਥਾਪਿਤ ਕਰਾਂਗੇ।

74 ਸਾਲਾਂ ਵਿੱਚ ਕਾਂਗਰਸ ਅਤੇ ਅਕਾਲੀ ਸਰਕਾਰ ਕਈ ਵਾਰ ਸੱਤਾ ਵਿੱਚ ਆਈ ਉਦੋਂ ਦਲਿਤ ਉਪ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਤਰੁਣ ਚੁੱਘ

ਜੇ ਬਾਦਲ ਸਾਬ ਨੇ ਐਲਾਨ ਕੀਤਾ ਡਿਪਟੀ CM ਦਾ,ਕੈਪਟਨ ਕੁਝ ਨਹੀਂ ਬਣਾ ਸਕਿਆ ਕਿਸੇ ਦਲਿਤ ਨੂੰ ਤਾਂ ਤੁਸੀਂ ਸਾਡਾ ਧੰਨਵਾਦ ਹੀ ਕਰਦੋ ਐਵੇਂ ਕਿਉਂ ਵਿਰੋਧ ਕਰ ਰਹੇ ਹੋ-ਅਕਾਲੀ ਦਲ

ਬਾਦਲ ਸਾਬ ਨੇ ਅੱਜ ਤੱਕ ਜੋ ਵੀ ਐਲਾਨ ਕੀਤੇ ਇੱਕ-ਇੱਕ ਨਿਭਾਇਆ ਤੇ ਬਾਕੀ ਪਾਰਟੀਆਂ ਇੱਕ ਵੀ ਨਹੀਂ ਨਿਭਾ ਪਾਈਆਂ-ਅਕਾਲੀ ਦਲ

ਦਲਿਤ ਨੂੰ ਡਿਪਟੀ CM ਬਣਾਉਣ ‘ਤੇ ਪੰਜਾਬ ਦਾ 32 ਫੀਸਦ ਦਲਿਤ ਭਾਈਚਾਰਾ ਜਾਵੇਗਾ ਸੁਖਬੀਰ ਬਾਦਲ ਨਾਲ?

ਪੰਜਾਬ ਦੀ ਜਨਤਾ ਨੇ 2022 ਲਈ BJP ਨੂੰ ਹੀ ਚੁਣਨਾ ਹੈ ਤੇ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ-ਬੀਜੇਪੀ ਆਗੂ ਹਰਜੀਤ ਗਰੇਵਾਲ

ਅਕਾਲੀ ਦਲ ਤੇ ਬੀਜੇਪੀ ਨੇ ਕਦੇ ਕੀਤਾ ਵੀ ਹੈ ਦਲਿਤ ਸਮਾਜ ਵਾਸਤੇ, ਐਵੇਂ ਰੌਲਾ ਪਾਇਆ ਪਤਾ ਨਹੀਂ ਦੋ ਵੋਟਾਂ ਪੈਣੀਆਂ ਕਿ ਨਹੀਂ ਪੈਣੀਆਂ-ਕੈਪਟਨ

ਸੁਖਬੀਰ ਬਾਦਲ ਐਵੇਂ ਬੋਲੀ ਜਾਂਦਾ ਮੈਂ ਡਿਪਟੀ CM ਬਣਾਊਂਗਾ, ਫਲਾਣਾ ਬਣਾਊਗਾ,ਕਦੇਂ ਕੁੱਝ ਕੀਤਾ ਵੀ ਹੈ ਦਲਿਤ ਸਮਾਜ ਵਾਸਤੇ-ਕੈਪਟਨ

ਅਕਾਲੀ ਦਲ ਤੇ ਬੀਜੇਪੀ ਨੂੰ ਹੁਣ ਸਿਰਫ਼ ਵੋਟਾਂ ਲਈ ਦਲਿਤ ਯਾਦ ਆਏ, ਸਰਕਾਰ ਹੋਣ ਵੇਲੇ ਕਿਉਂ ਨਹੀਂ ਕੁੱਝ ਕੀਤਾ-ਆਪ

ਦਲਿਤ ਚਿਹਰੇ ਨੂੰ ਲੈ ਕੇ ਭਖੀ ਸਿਆਸਤ ,ਅਸੀਂ CM ਲਈ ਦਿਆਂਗੇ ਦਲਿਤ ਚਿਹਰਾ-ਬੀਜੇਪੀ

“ਦਲਿਤ ਚਿਹਰਾ ਭਾਜਪਾ ਦਾ ਮੁੱਖ ਮੰਤਰੀ ਚਹਿਰਾ ਹੋਵੇਗਾ”

ਪੁਰਾਣੇ ਭਾਈਵਾਲ ਅਕਾਲੀਆਂ ਤੋਂ ਦੋ ਕਦਮ ਅੱਗੇ ਨਿਕਲੀ BJP
‘ਸਰਕਾਰ ਬਣੀ ਤਾਂ ਦਲਿਤ ਨੂੰ ਬਣਾਵਾਂਗੇ CM’

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: