Breaking News
Home / ਪੰਜਾਬ / ਪਹਿਲਾਂ ਬੇਅਦਬੀ, ਦੂਜੀ ਫਾ ਇ ਰਿੰ ਗ ਤੇ ਅੱਗੇ ਬੇਅਦਬੀ ਦਾ ਦੋਸ਼ ਵੀ ਸਿੱਖਾਂ ‘ਤੇ ਹੀ ਮੜ੍ਹ ਦਿੱਤਾ ਗਿਆ

ਪਹਿਲਾਂ ਬੇਅਦਬੀ, ਦੂਜੀ ਫਾ ਇ ਰਿੰ ਗ ਤੇ ਅੱਗੇ ਬੇਅਦਬੀ ਦਾ ਦੋਸ਼ ਵੀ ਸਿੱਖਾਂ ‘ਤੇ ਹੀ ਮੜ੍ਹ ਦਿੱਤਾ ਗਿਆ

ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ਪੁਲਸ ਨੇ ਅਸਲ ਦੋਸ਼ੀਆਂ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਨੇ ਸਿੱਖਾਂ ਉੱਪਰ ਹੀ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਕ ਵਿਸ਼ੇਸ਼ ਜਾਂਚ ਟੀਮ ਨੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਹੀ ‘ਜਾਅਲੀ ਸਬੂਤਾਂ’ ਦੇ ਅਧਾਰ ‘ਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਜਿਹੇ ਗਲਤ ਕੰਮ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਇਹ ਸਿੱਖਾਂ ਨਾਲ ਤੀਹਰੀ ਨਾ ਇਨਸਾਫੀ ਸੀ। ਪਹਿਲੀ ਬੇਅਦਬੀ, ਦੂਜੀ ਫਾ ਇ ਰਿੰ ਗ ਤੇ ਫਿਰ ਸਿੱਖਾਂ ‘ਤੇ ਹੀ ਬੇਅਦਬੀ ਦਾ ਦੋਸ਼।”

ਸਿੱਖਾਂ ਨਾਲ ਤੀਹਰੀ ਨਾਇਨਸਾਫ਼ੀ ਹੋਈ.’ ਇਹ ਗੱਲ ਕਿਸੇ ਹੋਰ ਨੇ ਨਹੀਂ ਸਾਬਕਾ ਪੁਲੀਸ ਅਧਿਕਾਰੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਹੀ ਹੈ । ਕਹਿਣ ਵਾਲਾ ਭਾਵੇਂ ਕੋਈ ਵੀ ਹੈ ਪਰ ਬਾਦਲਾਂ ਵੱਲੋਂ ਸਿੱਖਾਂ ਨਾਲ ‘ਤੀਹਰੀ ਨਾ -ਇਨਸਾਫ਼ੀ’ ਵਰਗੇ ਨਵੇਂ /ਵੱਖਰੇ ਸ਼ਬਦ ਹਨ, ਜੋ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਮਨਾਂ ਵਿਚ ਬਾਦਲਾਂ ਦੇ ਕਿਰਦਾਰ ਨੂੰ ਉਤਾਰਨ ਤੇ ਸਮਝਾਉਣ ਵਿੱਚ ਸਹਾਈ ਹੋਣਗੇ ।’ਟਾਈਮਜ਼ ਆਫ ਇੰਡੀਆ’ ਅਖਬਾਰ ਦੇ ਸੀਨੀਅਰ ਪੱਤਰਕਾਰ ਆਈ.ਪੀ. ਸਿੰਘ ਹੁਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਬੇਅਦਬੀ, ਦੂਜੀ ਫਾਇਰਿੰਗ ਤੇ ਅੱਗੇ ਬੇਅਦਬੀ ਦਾ ਦੋਸ਼ ਵੀ ਸਿੱਖਾਂ ‘ਤੇ ਹੀ ਮੜ੍ਹ ਦਿੱਤਾ ਗਿਆ।

ਜਲੰਧਰ : ਕੋਟਕਪੂਰਾ ‘ਚ ਬੇਕਸੂਰ ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਸਿੱਖਾਂ ‘ਤੇ ਗੋ ਲੀ ਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ‘ਤੇ ਆਪਸ ਵਿੱਚ ਮਿਲੇ ਹੋਏ ਹੋਣ ਦਾ ਦੋਸ਼ ਲਗਾਉਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਬੇਅਦਬੀ ਅਤੇ ਗੋ ਲੀ ਕਾਂਡ ਦੇ ਮਾਮਲਿਆਂ ਵਿੱਚ ਜਲਦੀ ਇਨਸਾਫ ਹੋਣਾ ਚਾਹੀਦਾ ਹੈ।ਭਾਰਤੀ ਜਨਤਾ ਪਾਰਟੀ ਸ੍ਰੋਮਣੀ ਅਕਾਲੀ ਨਾਲ ਗਠਜੋੜ ਸਦਕਾ ਉਦੋਂ ਸੱਤਾ ਵਿੱਚ ਸੀ ਜਦ 2015 ‘ਚ ਗੋ ਲੀ ਕਾਂ ਡ ਹੋਇਆ ਸੀ, “ਅਸੀਂ ਸੁਖਬੀਰ ਸਿੰਘ ਬਾਦਲ ਨੂੰ ਉਸਦੇ ਅਧੀਨ ਹੋਏ ਬੇਅਦਬੀ ਤੇ ਫਾਇਰਿੰਗ ਦੀਆਂ ਘਟਨਾਵਾਂ ਤੇ ਇਹਨਾਂ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਸ਼ਰੇਆਮ ਘੁੰਮਣ ਦੇਣ ਸਮੇਤ ਹਰ ਚੀਜ਼ ਲਈ ਦੋਸ਼ੀ ਮੰਨਦੇ ਹਾਂ। ਇਨਸਾਫ਼ ਹੋਣ ਦੀ ਥਾਂ ਜੇਕਰ ਮੁਲਜ਼ਮ ਸੌਖਿਆਂ ਪਕੜ ਤੋਂ ਬਾਹਰ ਜਾ ਰਹੇ ਹਨ ਤਾਂ ਅਸੀਂ ਮੌਜੂਦਾ ਮੁੱਖ ਮੰਤਰੀ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ,ਨੂੰ ਵੀ ਜ਼ਿੰਮੇਵਾਰ ਮੰਨਦੇ ਹਾਂ।”

“ਇਨਸਾਫ ਮਿਲਣ ਵਿੱਚ ਦੇਰੀ ਇਨਸਾਫ ਨਾ ਮਿਲਣ ਦੇ ਬਰਾਬਰ ਹੁੰਦੀ ਹੈ। ਜੇਕਰ ਕਿਸੇ ਵੀ ਕਾਰਨ ਮੁਲਜ਼ਮ ਬਚਦੇ ਹਨ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਹੈ। ਜੇਕਰ ਹਾਈਕੋਰਟ ਨੇ ਐਸ.ਆਈ.ਟੀ. ਨੂੰ ਰੱਦ ਕੀਤਾ ਹੈ ਤਾਂ ਮੁੱਖ ਮੰਤਰੀ ਇਸ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਹਾਈਕੋਰਟ ਦੇ ਫੈਸਲੇ ਲਈ ਸਿੱਧੇ ਰੂਪ ਵਿਚ ਜਿਹੜਾ ਮਰਜ਼ੀ ਜ਼ਿੰਮੇਵਾਰ ਹੋਵੇ ਪਰ ਅੰਤਮ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ।

ਬੀ.ਜੇ.ਪੀ. ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਜੋ ਕੁਝ ਹੁਣ ਹੋ ਰਿਹਾ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਪਹਿਲਾਂ ਜਦੋਂ ਪੁਲਿਸ ਅਫਸਰ ਬਾਦਲਾਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ, ਜਿਹੜੇ ਕਾਂਗਰਸ ਦੇ ਪਹਿਲੇ ਕਾਰਜਕਾਲ ਵਿਚ ਦਰਜ ਕੀਤੇ ਗਏ ਸਨ, ਵਿਚ ਮੁੱਕਰ ਗਏ ਸਨ, ਤਾਂ ਅਮਰਿੰਦਰ ਸਿੰਘ ਸਰਕਾਰ ਨੇ ਸੱਤਾ ਵਿਚ ਆਉਦਿਆਂ ਉਹਨਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਅਫਸਰਾਂ ਦਾ ਮਾਣ ਹੀ ਕੀਤਾ ਸੀ। “ਉਹ ਅਫਸਰ ਜਿਹੜੇ ਅਦਾਲਤਾਂ ਵਿੱਚ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ ਉਹਨਾਂ ‘ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ 2017 ਵਿੱਚ ਸੱਤਾ ‘ਚ ਆਉਣ ‘ਤੇ ਕਾਂਗਰਸ ਨੇ ਉਹਨਾਂ ਦਾ ਬਚਾਅ ਤੇ ਮਾਣ ਕੀਤਾ। ਹੁਣ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।”

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਕਿਹਾ, “ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ‘ਚ ਪੁਲਸ ਨੇ ਅਸਲ ਦੋਸ਼ੀਆਂ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਨੇ ਸਿੱਖਾਂ ਉੱਪਰ ਹੀ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਕ ਵਿਸ਼ੇਸ਼ ਜਾਂਚ ਟੀਮ ਨੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਹੀ ‘ਜਾਅਲੀ ਸਬੂਤਾਂ’ ਦੇ ਅਧਾਰ ‘ਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਜਿਹੇ ਗਲਤ ਕੰਮ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ਪੁਲਸ ਨੇ ਅਸਲ ਦੋਸ਼ੀਆਂ ਦੀ ਥਾਂ ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਸਿੱਖ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਪੁਲਿਸ ਨੇ ਸਿੱਖਾਂ ਉੱਪਰ ਹੀ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਕ ਵਿਸ਼ੇਸ਼ ਜਾਂਚ ਟੀਮ ਨੇ ਦੋ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਹੀ ‘ਜਾਅਲੀ ਸਬੂਤਾਂ’ ਦੇ ਅਧਾਰ ‘ਤੇ ਫਸਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਅਜਿਹੇ ਗਲਤ ਕੰਮ ਕਰਨ ਵਾਲੇ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।ਸ. ਇਕਬਾਲ ਸਿੰਘ ਲਾਲਪੁਰਾ ਜੋ ਕਿ ਖੁਦ ਇਕ ਸੀਨੀਅਰ ਪੁਲਿਸ ਅਫਸਰ ਰਹੇ ਹਨ ਕਹਿੰਦੇ ਹਨ, “ਇਹ ਸਿੱਖਾਂ ਨਾਲ ਤੀਹਰੀ ਨਾ ਇਨਸਾਫੀ ਸੀ। ਪਹਿਲੀ ਬੇਅਦਬੀ, ਦੂਜੀ ਫਾਇ ਰਿੰਗ ਤੇ ਫਿਰ ਸਿੱਖਾਂ ‘ਤੇ ਹੀ ਬੇਅਦਬੀ ਦਾ ਦੋਸ਼।”

ਉਹਨਾਂ ਦਾ ਅੱਗੇ ਕਹਿਣਾ ਹੈ, “1981 ਵਿੱਚ ਪੰਜਾਬ ਪੁਲਿਸ ਨੇ ਸ. ਜਰਨੈਲ ਸਿੰਘ ਭਿੰਡਰਾਂਵਾਲਾ ਨੂੰ (ਲਾਲ ਜਗਤ ਨਾਰਾਇਣ ਕ ਤ ਲ ਕੇਸ ਵਿੱਚ) ਬਿਨਾਂ ਕਿਸੇ ਸਬੂਤ ਤੋਂ ਗ੍ਰਿਫਤਾਰ ਕਰ ਲਿਆ ।ਫਿਰ ਪੰਦਰਾਂ ਦਿਨਾਂ ਬਾਅਦ ਛੱਡ ਦਿੱਤਾ ਕਿਉਂਕਿ ਉਸ ਖਿਲਾਫ ਕੋਈ ਸਬੂਤ ਨਹੀਂ ਸੀ। ਤਦ ਇਸ ਕਾਰਨ ਵੱਡੀ ਸਮੱਸਿਆ ਬਣੀ। ਜੇਕਰ ਉਸ ਖਿਲਾਫ ਸਬੂਤ ਨਹੀਂ ਸੀ ਤਾਂ ਪਹਿਲਾਂ ਉਸ ਨੂੰ ਗ੍ਰਿਫਤਾਰ ਹੀ ਕਿਉਂ ਕੀਤਾ ਗਿਆ?” ਲਾਲਪੁਰਾ ਉਦੋਂ ਪੁਲਸ ਅਫਸਰਾਂ ਦੀ ਉਸ ਟੀਮ ਦੇ ਮੈਂਬਰ ਸਨ ਜਿਹਨਾਂ ਨੂੰ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਸੀ।”

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: