Breaking News
Home / ਪੰਜਾਬ / ਅਕਾਲੀ ਦਲ ‘ਚ ਮੁੱਖ ਮੰਤਰੀ ਦਾ ਚਿਹਰਾ ਮੈਂ ਹਾਂ-ਸੁਖਬੀਰ ਬਾਦਲ

ਅਕਾਲੀ ਦਲ ‘ਚ ਮੁੱਖ ਮੰਤਰੀ ਦਾ ਚਿਹਰਾ ਮੈਂ ਹਾਂ-ਸੁਖਬੀਰ ਬਾਦਲ

ਸੁਖਬੀਰ ਬਾਦਲ ਜਦੋਂ ਆਪਣੇ ਕਿਸੇ ਆਗੂ ਦੀ ਟਿਕਟ ਕੱਟਦਾ ਤਾਂ ਨਾਲ ਹੀ ਉਹ ਚਿੱਪ ਵੀ ਕੱਢ ਲੈਂਦਾ, ਜੋ ਹਰ ਗਲਤੀ ਅੱਖੋਂ ਪਰੋਖੇ ਕਰਕੇ ਬਾਦਲਾਂ ਦੀ ਉਸਤਤ ਕਰਵਾਉਂਦੀ ਹੈ। ਚਿੱਪ ਕੱਢੀ ਨੀ ਤੇ ਬੰਦਾ ਆਮ ਵਰਗਾ ਹੋਇਆ ਨੀ। ਉਸਨੂੰ ਸਭ ਗਲਤੀਆਂ ਵੀ ਦਿਸਣ ਲੱਗ ਪੈਂਦੀਆਂ, ਉਹ ਗਲਤ ਨੂੰ ਗਲਤ ਵੀ ਕਹਿਣ ਲੱਗ ਪੈਂਦਾ।
ਉਦਾਹਰਨ ਪੇਸ਼ ਹੈ, ਅਵਤਾਰ ਸਿੰਘ ਵਲਦ ਸਵਰਗਵਾਸੀ ਜਥੇਦਾਰ ਹਰੀ ਸਿੰਘ, ਹਲਕਾ ਜ਼ੀਰਾ
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਵੀਡੀਓ ਧੰਨਵਾਦ ਸਹਿਤ: ਜਗਤ ਸੇਵਕ

Sukhbir Badal ਦਾ ਵੱਡਾ ਬਿਆਨ- ਇਸ ਸਮੇਂ ਅਕਾਲੀ ਦਲ ‘ਚ ਮੁੱਖ ਮੰਤਰੀ ਦਾ ਚਿਹਰਾ ਮੈਂ ਹਾਂ

ਜੇ ਬੀਜੇਪੀ ਆਲੇ ਇਹ ਖੇਤੀ ਕਾਨੂੰਨ ਲੈ ਕੇ ਆ ਰਹੇ ਸੀ ਤਾਂ ਅਕਾਲੀ ਦਲ ਕਿਸਾਨੀ ਨਾਲ ਸਬੰਧਿਤ ਪਾਰਟੀ ਹੈ ਘੱਟੋ ਘੱਟ ਸਾਡੇ ਤੋਂ ਪੁੱਛ ਤਾਂ ਲੈਣਾ ਸੀ-ਸੁਖਬੀਰ ਬਾਦਲ

-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੋਂ ਜਾਰੀ ਇਕ ਬਿਆਨ ‘ਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ‘ਚ ਹਾਈਕੋਰਟ ਦੇ ਫ਼ੈਸਲੇ ‘ਤੇ ਮਾਯੂਸੀ ‘ਚ ਰੌਲਾ ਪਾ ਰਹੇ ਹਨ | ਮੁੱਖ ਮੰਤਰੀ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੇ ਹਾਈਕੋਰਟ ਦੇ ਫ਼ੈਸਲੇ ‘ਚ ਹਾਰ ਤੋਂ ਘਬਰਾਹਟ ਦੇ ਕਾਰਨ ਇਹ ਰਵੱਈਆ ਸਾਹਮਣੇ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੇਤੁਕੀਆਂ ਤੇ ਆਪਾ ਵਿਰੋਧੀ ਗੱਲਾਂ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਦੀ ਦੂਹਰੀ ਘਬਰਾਹਟ ਸਪਸ਼ਟ ਨਜ਼ਰ ਆ ਰਹੀ ਹੈ | ਸ. ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਸਾਹਮਣੇ ਲਈ ਸ਼ਾਂਤੀਪੂਰਨ ਤੇ ਬਿਨਾਂ ਘਬਰਾਹਟ ਦਾ ਚਿਹਰਾ ਵਿਖਾਉਣ | ਉਨ੍ਹਾਂ ਕਿਹਾ ਕਿ ਤੁਸੀਂ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਸਰਕਾਰੀ ਬਿਆਨਾਂ ਰਾਹੀਂ ਆਪਣੀ ਗੱਲ ਰੱਖ ਸਕਦੇ ਹੋ, ਪਰ ਲੋਕਾਂ ਨੂੰ ਉੱਚੀ ਆਵਾਜ਼ ‘ਚ ਬੋਲਣ ਵਾਲੇ ਹੰਕਾਰੀ ਤੇ ਇਕ ਨਿਮਰ ਵਿਅਕਤੀ ਵਿਚਲਾ ਫ਼ਰਕ ਪਤਾ ਹੁੰਦਾ ਹੈ | ਅਕਾਲੀ ਦਲ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਦੀਆਂ ਉਹ ਟਿੱਪਣੀਆਂ ਵੀ ਹਾਸੋਹੀਣੀਆਂ ਤੇ ਬੇਤੁਕੀਆਂ ਕਰਾਰ ਦਿੱਤੀਆਂ, ਜਿਨ੍ਹਾਂ ‘ਚ ਮੁੱਖ ਮੰਤਰੀ ਨੇ ਸ. ਬਾਦਲ ਵਲੋਂ ਹਾਈਕੋਰਟ ਦੇ ਵਿਸਥਾਰਤ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਖ਼ੁਸ਼ੀ ਮਨਾਉਣ ਦਾ ਦਾਅਵਾ ਕੀਤਾ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹਾਈਕੋਰਟ ਦੇ ਫ਼ੈਸਲੇ ਦੀ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ‘ਚ ਕਿਸ ਨੂੰ ਚੁਣੌਤੀ ਦੇਵੇਗੀ?
ਕੈਪਟਨ ਪੰਜਾਬ ‘ਚ ਹੁੰਦੇ ਹੀ ਨਹੀਂ, ਕਿਸੇ ਵੀ ਮੁੱਦੇ ਤੇ ਕੈਪਟਨ ਗੰਭੀਰ ਨਹੀਂ, ਕੋਈ ਮਰੇ ਕੋਈ ਜੀਵੇ-ਸੁਖਬੀਰ ਬਾਦਲ

ਜਦੋਂ ਖੇਤੀ ਬਿੱਲਾਂ ਦਾ ਡ੍ਰਾਫਟ ਮੇਰੇ ਸਾਹਮਣੇ ਆਇਆ ਮੈਂ ਬੜਾ ਹੈਰਾਨ ਹੋਇਆ, ਬੱਸ ਉਦੋਂ ਹੀ ਹਰਸਿਮਰਤ ਨੂੰ ਮੋਦੀ ਸਾਬ ਵੱਲ੍ਹ ਭੇਜਿਆ – ਸੁਖਬੀਰ ਬਾਦਲ

ਜਦੋਂ ਸਾਡੀ ਸਰਕਾਰ ਆਈ ਅਸੀਂ ਸਬਜ਼ੀਆਂ, ਫਲਾਂ ਅਤੇ ਹਰ ਫਸਲ ‘ਤੇ MSP ਦਿਆਂਗੇ- ਸੁਖਬੀਰ ਬਾਦਲ

ਕੋਵਿਡ ਦੀ ਕੇਂਦਰੀ ਰਿਪੋਰਟ ‘ਤੇ ਭਖੀ ਸਿਆਸਤ, ‘ਲਗਜ਼ਰੀ ਰਿਹਾਇਸ਼ ਤੋਂ ਬੈਠਕੇ ਫੋਕੇ ਦਾਅਵੇ ਕਰਦੇ ਨੇ ਕੈਪਟਨ’- ਹਰਸਿਮਰਤ ਬਾਦਲ

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: