ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ ਉਹਨਾਂ ਉਪਰ ਭਾਵੇਂ ਫੈਸਲਾ ਸੁਣਾਉਣਾ ਹੈ ਪਰ ਆਪਣੇ ਹੀ ਬਹੁਤੇ ਸਿਆਣੇ ਲੋਕਾਂ ਨੇ ਦੀਪ ਦੇ ਭਾਸ਼ਣ ਸੁਣ ਕੇ ਆਪਣੀ ਤਰਫੋਂ ਉਸਦੇ ਖਿਲਾਫ ਫੈਸਲਾ ਸੁਣਾ ਹੀ ਦਿੱਤਾ ਹੋਇਆ ਹੈ….ਕਹਿਣ ਤੋਂ ਭਾਵ ਕਿ ਆਪਣੇ ਹੀ ਲੋਕ ਆਪਣੇ ਹੀ ਬੰਦੇ ਦੇ ਖਿਲਾਫ ਪੂਰੀ ਤਰਾਂ ਨਾਲ ਭੁਗਤ ਹੀ ਚੁੱਕੇ ਹੋਏ ਨੇ….ਅਦਾਲਤ ਜੋ ਵੀ ਫੈਸਲਾ ਦਵੇਗੀ ਪਰ ਇਕ ਗੱਲ ਸੱਚੀ ਹੈ ਕਿ ਨਫਰਤਾਂ ਚ ਅੰਨੇ ਹੋਏ ਲੋਕ ਜਿਸਦੇ ਨਾਲ ਨਫਰਤ ਕਰਨਾ ਚਾਹੁਣਗੇ…ਉਸਦੇ ਨਾਲ ਹਰ ਹਾਲ ਚ ਨ ਫ ਰ ਤ ਹੀ ਕਰਨਗੇ….
ਨਫਰਤਾਂ ਜਲਦੀ ਨਹੀਂ ਮੁਕਦੀਆਂ….ਖਾਸ ਕਰਕੇ ਗੁਲਾਮ ਲੋਕ ਉਸ ਸ਼ਿੱਦਤ ਨਾਲ ਦੁਸ਼ਮਣ ਨਾਲ ਨਹੀਂ ਲੜ ਸਕਦੇ ਜਿੰਨੀ ਸ਼ਿੱਦਤ ਨਾਲ ਇਹ ਆਪਣਿਆਂ ਨੂੰ ਨਫ਼ਰਤ ਕਰ ਸਕਦੇ ਨੇ….ਏਨਾ ਦੀਆਂ ਨ ਫ ਰ ਤਾਂ ਨੂੰ ਹ ਥਿ ਆ ਰ ਬਣਾ ਕੇ ਹੀ ਦੁਸ਼ਮਣ ਹਰ ਵਾਰ ਜੇਤੂ ਹੋ ਨਿਕਲਦਾ ਹੈ….ਤੇ ਗੁਲਾਮ ਲੋਕ ਇਸ ਗੱਲ ਉਪਰ ਹੀ ਖੁਸ਼ ਹੋ ਲੈਂਦੇ ਨੇ ਕਿ ਉਹਨਾਂ ਦਾ ਨਾ-ਪਸੰਦ ਬੰਦਾ ਖਤਮ ਹੋ ਗਿਆ..ਓਹ ਅੱਗੇ ਨਹੀਂ ਨਿਕਲ ਸਕਿਆ….
ਦੀਪ ਸਿੱਧੂ ਦੀ ਜ਼ਮਾਨਤ ‘ਤੇ ਸੁਣਵਾਈ 12 ਅਪ੍ਰੈਲ ਤੱਕ ਖਿੱਚ ਦਿੱਤੀ ਗਈ ਹੈ। ਅਦਾਲਤ ਨੇ ਪੱਚੀ ਜਨਵਰੀ ਨੂੰ ਸਿੰਘੂ ਸਟੇਜ ਤੋਂ ਕੀਤੀ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ ਹੈ। ਸਰਕਾਰੀ ਵਕੀਲ ਮੁਤਾਬਕ ਦੀਪ ਸਿੱਧੂ ਲੋਕਾਂ ਨੂੰ ਭੜਕਾ ਕੇ ਲਾਲ ਕਿਲ੍ਹੇ ‘ਤੇ ਲਿਜਾਣ ਦਾ ਮੁੱਖ ਦੋਸ਼ੀ ਹੈ। ……..ਲਗਦਾ ਗੱਲ ਲੰਮੀ ਪਾਉਣਗੇ।
ਦੂਜੇ ਪਾਸੇ 1251 ਦਿਨਾਂ ਤੋਂ ਬਿਨਾ ਟ੍ਰਾਇਲ ਜੇ ਲ੍ਹ ਭੁਗਤ ਰਹੇ ਜੱਗੀ ਜੌਹਲ ਦੀ 155ਵੀਂ ਪੇਸ਼ੀ 30 ਅਪ੍ਰੈਲ ਤੱਕ ਅੱਗੇ ਪਾ ਦਿੱਤੀ ਗਈ ਹੈ।
ਹਰੇਕ ਸੰਘਰਸ਼ ‘ਚ ਸਿੱਖ ਨੌਜਵਾਨਾਂ ਪੱਲੇ ਜੇ ਲ੍ਹਾਂ ਹੀ ਰਹਿ ਜਾਂਦੀਆਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
