Breaking News
Home / ਪੰਜਾਬ / ਭਗਵੰਤ ਮਾਨ ਨਾਲ ਕੋਈ ਦਿੱਕਤ ਨਹੀਂ, ਭਗਵੰਤ ਮੇਰੇ ਲਈ ਪਰਮਿੰਦਰ ਵਰਗਾ ਹੈ- ਸੁਖਦੇਵ ਢੀਂਡਸਾ

ਭਗਵੰਤ ਮਾਨ ਨਾਲ ਕੋਈ ਦਿੱਕਤ ਨਹੀਂ, ਭਗਵੰਤ ਮੇਰੇ ਲਈ ਪਰਮਿੰਦਰ ਵਰਗਾ ਹੈ- ਸੁਖਦੇਵ ਢੀਂਡਸਾ

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਡੈਮੋਕਰੈਟਿਕ) ਦੇ ਹੋ ਰਹੇ ਗਠਜੋੜ ਬਾਰੇ ਆਈਆਂ ਖ਼ਬਰਾਂ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਮੀਟਿੰਗ ਹੋਈ ਹੈ ਅਤੇ ਇਸ ਵਿੱਚ ਕਿਸੇ ਗਠਜੋੜ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨਾਲ ਕਿਸੇ ਤਰ੍ਹਾਂ ਦਾ ਅਲਾਇੰਸ ਨਹੀਂ ਕਰੇਗੀ ਬਲਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਸਾਰੇ ਆਗੂ ਜਲਦ ਹੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੋਵੇਂ ਪੰਜਾਬ ਨੂੰ ਬਚਾਉਣ ਲਈ ਕਾਰਜ ਕਰ ਰਹੇ ਹਨ ਇਸ ਲਈ ਉਹ ਇਕ ਪਲੇਟਫਾਰਮ ਉੱਤੇ ਆ ਕੇ ਆਵਾਜ਼ ਬੁਲੰਦ ਕਰਨਗੇ ਤਾਂ ਜੋ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਧੱਕੇ ਦਾ ਹਿਸਾਬ ਲਿਆ ਜਾ ਸਕੇ।

ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਜੁਆਇਨ ਕਰਨ ਬਾਰੇ ਕਾਫੀ ਸਕਾਰਾਤਮਕ ਹਨ ਅਤੇ ਉਹ ਜਲਦ ਹੀ ਇਸ ਬਾਰੇ ਕੋਈ ਫ਼ੈਸਲਾ ਲੈਣਗੇ।

ਪੰਜਾਬ ‘ਚ ਚੌਥਾ ਫਰੰਟ ਜਰੂਰ ਬਣੇਗਾ, ਮੈਂ ਢੀਂਡਸਾ ਨਾਲ ਹਾਂ, ਢੀਂਡਸਾ ਮੇਰੇ ਨਾਲ ਹੈ, ਅਸੀਂ ਇੱਕ ਦੂਜੇ ਨਾਲ ਹਾਂ- ਰਣਜੀਤ ਸਿੰਘ ਬ੍ਰਹਮਪੁਰਾ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: