Breaking News
Home / ਪੰਥਕ ਖਬਰਾਂ / ਦੀਪ ਸਿੱਧੂ ਦੀ ਜ਼ਮਾਨਤ ‘ਤੇ ਫ਼ੈਸਲਾ ਸੋਮਵਾਰ 12 ਅਪ੍ਰੈਲ ਤੱਕ ਮੁਲਤਵੀ

ਦੀਪ ਸਿੱਧੂ ਦੀ ਜ਼ਮਾਨਤ ‘ਤੇ ਫ਼ੈਸਲਾ ਸੋਮਵਾਰ 12 ਅਪ੍ਰੈਲ ਤੱਕ ਮੁਲਤਵੀ

ਦੀਪ ਸਿੱਧੂ ਦੀ ਅਗਲੀ ਤਾਰੀਕ 12 ਅਪ੍ਰੈਲ 2021 ਪੈ ਗਈ ਹੈ। ਚਲੋ ਕੁਝ ਹੋਰ ਇੰਤਜ਼ਾਰ ਕਰਦੇ ਹਾਂ। ਵੈਸੇ ਅਵਾਜ਼ ਦੀ ਜਾਂਚ (voice sampling)ਦੇ ਮਸਲੇ ਵਿੱਚ 38 ਨੰਬਰ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਸਰਕਾਰੀ ਧਿਰ ਦੇ ਜਵਾਬ ਵਿੱਚ ਦੀਪ ਦੀਆਂ 25 ਜਨਵਰੀ ਅਤੇ 26 ਜਨਵਰੀ ਦੀਆ ਕੀਤੀਆਂ ਤਕਰੀਰਾਂ ਦਾ ਅੰਗਰੇਜ਼ੀ ਅਨੁਵਾਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂ ਕਿ ਮਸਲਾ ਦੇਸ਼ ਦੀ ਅਖੰਡਤਾ ਨਾਲ ਜੁੜਿਆ ਅਤੇ ਗੰਭੀਰ ਹੈ। ਸਰਕਾਰੀ ਧਿਰ ਵਲੋਂ ਉਸ ਦੀਆਂ ਤਕਰੀਰਾਂ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ ਸੀ ਜਿਸ ਦੀ ਜਵਾਬਦੇਹੀ ਅਗਲੀ ਤਾਰੀਕ ਨੂੰ ਹੈ


26 ਜਨਵਰੀ ਦੇ ਲਾਲ ਕਿਲ੍ਹੇ ਦੇ ਤਵਾਰੀਖ਼ੀ ਵਰਤਾਰੇ ਵਿੱਚ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਗਏ ਭਾਈ ਇਕਬਾਲ ਸਿੰਘ ਜੀ ਦੀ ਅਗਲੀ ਤਾਰੀਕ 14 ਅਪ੍ਰੈਲ ਮੁਕੱਰਰ ਹੋਈ ਹੈ। ਆਸ ਹੈ ਕਿ ਉਸ ਦਿਨ ਜ਼ਮਾਨਤ ਹੋ ਜਾਵੇਗੀ। ਉਹਨਾਂ ਦੀ ਸ਼ਿਕਾਇਤ ਸੀ ਕਿ ਜੇਲ੍ਹ ਅੰਦਰ ਕੁਝ ਕੈਦੀ ਤੰਬਾਕੂ ਨੋਸ਼ੀ ਕਰਕੇ ਪਰੇਸ਼ਾਨ ਕਰਦੇ ਹਨ ਜਿਸ ਦੇ ਬਾਰੇ ਐਡ: ਮਨਦੀਪ ਸਿੰਘ ( ਭਰਾ ਦੀਪ ਸਿੱਧੂ) ਅਤੇ ਐਡ: ਢਿਲੋਂ ਹੋਰਾਂ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਇਹ ਮਸਲਾ ਜਲਦੀ ਹੱਲ ਕਰਾਉਣਗੇ। ਅੱਜ ਸ: ਇਕਬਾਲ ਸਿੰਘ ਜੀ ਦੀ ਪਤਨੀ ਅਤੇ ਬੇਟੀ ਵੀ ਹਾਜ਼ਰ ਸਨ।


ਅੱਜ ਬਹੁਤ ਦਿਨਾਂ ਬਾਅਦ ਦੀਪ ਨੂੰ ਲੰਮੇ ਸਮੇਂ ਲਈ ਮਿਲਿਆ। ਪਹਿਲਾਂ ਤਾਂ ਨਰਾਜ਼ਗੀ ਜ਼ਾਹਿਰ ਕਰਦਾ ਕਹਿੰਦਾ,” ਬਾਈ ਕੱਲ੍ਹ ਫੋਨ ਨਹੀਂ ਚੁੱਕਿਆ ਮੇਰਾ।” ਮੈਂ ਕਾਰਨ ਦੱਸਿਆ ਤਾਂ ਬੜਾ ਖੁਸ਼ ਹੋ ਕੇ ਬਹੁਤ ਗੱਲਾਂ ਕੀਤੀਆਂ ਸਭ ਨਾਲ। ਪ੍ਰਭ ਦੀ ਕਹੀ ਇਕ ਗੱਲ ਬੜੀ ਯਾਦ ਰੱਖੀ ਅਤੇ ਕਹਿੰਦਾ ਵੇਖ ਲਾ ਪ੍ਰਭ ਮੈਂ ਕਿਹਾ ਸੀ ਨਾ ਇਕ ਦਿਨ ਤੰਬੂ ਵਿੱਚ। ਸਿਆਣਾ ਤਾਂ ਪਹਿਲਾਂ ਵੀ ਸੀ ਪਰ ਅੱਜ ਜਦੋਂ ਗੱਲ ਦੀ ਸ਼ੁਰੂਆਤ ਹੀ ਫ਼ੈਜ਼ ਅਹਿਮਦ ਦੇ ਸ਼ੇਅਰ ਨਾਲ ਕੀਤੀ ਤਾਂ ਵਧੀਆ ਲੱਗਾ। ਬੜੀ ਗਰਜ਼ਵੀ ਆਵਾਜ਼ ਵਿੱਚ ਕਹਿੰਦਾ ਕਿ ਹੁਣ ਮੈਂ ਕਿਸੇ ਅਦੀਬ ਦੀ ਦਿੱਤੀ ਸ਼ਾਅਰੀ ਪੜ੍ਹ ਰਿਹਾ ਹਾਂ।


ਨਿਸਾਰ ਮੈਂ ਤੇਰੀ ਗਲ਼ਿਓਂ ਮੇ ਐ ਵਤਨ ਕਿ ਜਹਾਂ,
ਚੱਲੀ ਹੈ ਰਸਮ ਕਿ ਕੋਈ ਨਾ ਸਰ ਉਠਾ ਕੇ ਚਲੇ।
ਜੋ ਕੋਈ ਚਾਹਨੇ ਵਾਲਾ ਤਵਾਫ਼ ਕੋ ਨਿਕਲੇ,
ਨਜ਼ਰ ਚੁਰਾ ਕੇ ਚਲੇ ਜਿਸਮ ਓ ਜਾਂ ਬਚਾ ਕੇ ਚਲੇ ।
ਫਿਰ ਇਕ ਜਰਮਨੀ ਦੀ ਕਹਾਵਤ ਸਾਂਝੀ ਕਰਕੇ ਆਪਣੇ ਦਰਦ ਨੂੰ ਬਿਆਨ ਕੀਤਾ ਕਿ ,

Give a dog a bad name and hang him..
ਦੀਪ ਸਾਰੇ ਵਰਤਾਰੇ ਉੱਪਰ ਕਿਤਾਬ ਲਿਖ ਰਿਹਾ ਹੈ। ਬਹੁਤ ਕੁੱਝ ਹੋਵੇਗਾ ਉਸ ਵਿੱਚ।
ਮੇਰੇ ਲਈ ਜਨਮਦਿਨ ਤੋਂ ਵੱਧ ਖੁਸ਼ੀ ਉਸ ਦੇ ਬੜੇ ਅੰਦਾਜ਼ ਵਿੱਚ ਬੋਲੇ ਉਰਦੂ ਸ਼ੇਅਰ ਦੀ ਸੀ। ( ਇਕ ਮੌਕੇ ਦੀਪ ਦੇ ਵਕੀਲ ਭਰਾਵਾਂ ਤੋਂ ਬਿਨਾ, ਬਾਬਾ ਬਖ਼ਸ਼ੀਸ਼ ਸਿੰਘ, ਮਨਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਵੀਰ ਹਾਜ਼ਰ ਸਨ

About admin

Check Also

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਦਾਦੂਵਾਲ ਨੂੰ ਮਿਲਣ ਪੁੱਜੇ

ਕਾਲਾਂਵਾਲੀ, 1 ਅਪ੍ਰੈਲ (ਅ.ਬ.)-ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਡੇਰਾ …

%d bloggers like this: