Breaking News
Home / ਵਿਦੇਸ਼ / ਕਨੇਡਾ-ਬਰੈਂਪਟਨ ਵਿਚ ਚੋਰਾਂ ਵਲੋਂ ਸਾਈਕਲ ਚੋਰੀ ਕਰਨ ਦੀ ਵਾਇਰਲ ਵੀਡੀਉ

ਕਨੇਡਾ-ਬਰੈਂਪਟਨ ਵਿਚ ਚੋਰਾਂ ਵਲੋਂ ਸਾਈਕਲ ਚੋਰੀ ਕਰਨ ਦੀ ਵਾਇਰਲ ਵੀਡੀਉ

ਬਰੈਂਪਟਨ ਵਿਖੇ ਚੋਰਾ ਹੱਥੋ ਸਾਈਕਲ ਵੀ ਮਹਿਫੂਜ਼ ਨਹੀਂ ,ਡਰਾਇਵ ਵੇਅ ਚੋ ਚਿੱਟੇ ਦਿਨੇ ਲੈ ਗਏ ਚੁੱਕ ਕੇ

ਬਰੈਂਪਟਨ ਦੇ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਖੇਤਰ ਡਿਕਸੀ / ਕੰਟਰੀਸਾਈਡ (Dixie/Countryside) ਵਿਖੇ ਚੋਰਾ ਵੱਲੋ ਸਵੇਰ ਦੇ ਸਮੇਂ ਘਰ ਦੇ ਡਰਾਇਵ ਵੇਅ ਤੋ ਸਾਈਕਲ ਚੁੱਕਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਕੱਲ ਸੋਮਵਾਰ ਸਵੇਰੇ 9 ਵਜੇ ਦੀ ਹੈ ਜਦੋ ਘਰ ਦੇ ਡਰਾਈਵ ਵੇਅ ਤੋ ਚੋਰ ਬੜੇ ਆਰਾਮ ਨਾਲ ਸਾਈਕਲ ਚੋਰੀ ਕਰਕੇ ਰੂੱਫਚੱਕਰ ਹੋ ਗਏ। ਇਸਤੋ ਪਹਿਲਾ ਕੈਨੇਡਾ ਦੇ ਐਨਡੀਪੀ ਆਗੂ ਜਗਮੀਤ ਸਿੰਘ ਦਾ ਸਾਈਕਲ ਵੀ ਔਟਵਾ ਵਿਖੇ ਕੋਈ ਚੁੱਕ ਕੇ ਲੈ ਗਿਆ ਸੀ ।

ਪੀੜਤ ਨੇ ਗੱਲ ਕਰਦਿਆਂ ਦੱਸਿਆ ਹੈ ਕਿ ਜਿਸ ਤਰਾਂ ਬਰੈਂਪਟਨ ਵਿਖੇ ਚੋਰਾ ਦੇ ਹੌਸਲੇ ਬੁਲੰਦ ਹਨ ਬੱਚਿਆ ਨੂੰ ਡਰਾਇਵ ਵੇਅ ਤੇ ਇੱਕਲੇ ਖੇਲਣ ਦੇਣ ਲੱਗਿਆ ਵੀ ਡਰ ਲੱਗਦਾ ਹੈ। ਪੰਜਾਬ ਦੇ ਵਿੱਚ ਇਹੋ ਜਿਹੀਆ ਵਾਰਦਾਤਾ ਨੂੰ ਹੱਸਦੇ ਹੋਏ ਲੋਕੀ ਇੱਕ ਆਪੇ ਬਣੇ ਆਗੂ ਨਾਲ ਜੋੜ ਦਿਆ ਕਰਦੇ ਸਨ।

ਕੁਲਤਰਨ ਸਿੰਘ ਪਧਿਆਣਾ

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: