ਚਾਲੀ ਸਾਲ ਦੇ ਤਜਰਬੇ ਵਾਲਿਆਂ ਵਿਚੋਂ ਇਕ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਇਕ ਵੀਡਿਓ ਅੱਜ ਸਵੇਰੇ ਦੀ ਚਰਚਾ ਵਿੱਚ ਹੈ ਜਿਸ ਵਿਚ ਉਹਨੇ ਲੱੱਖੇ ਸਿਧਾਣੇ ਤੇ ਦੀਪ ਸਿੱਧੂ ਨੂੰ ਪਾੜਕੇ ਰੱਖਣ ਬਾਰੇ ਇਕਬਾਲ ਕੀਤਾ ਹੈ। ਸੋਸਲ ਮੀਡੀਆ ਉਤੇ ਇਸ ਵੀਡਿਓ ਕਰਕੇ ਕਿਸਾਨ ਲੀਡਰਸ਼ਿਪ ਦੀ ਅਲੋਚਨਾ ਕਰਨ ਵਾਲੇ ਖਚਰੇ ਜਹੇ ਹਾਸੇ ਦੀ ਗੱਲ ਵੀ ਕਰਦੇ ਨੇ।
— Punjab Spectrum (@punjab_spectrum) April 5, 2021
ਪਿਛਲੇ ਦਿਨੀਂ ਇਕ ਸੱਜਣ ਕਿਸਾਨ ਲੀਡਰਸ਼ਿਪ ਬਾਰੇ ਦਾਅਵਾ ਕਰਦਾ ਸੀ ਕਿ ਉਨ੍ਹਾਂ ਤੋਂ ਸਹਿਜ ਸੁਭਾਅ ਗਲਤੀਆਂ ਹੋ ਗਈਆਂ ਹੋਣਗੀਆਂ,ਗੜਬੜਾਂ ਤੇ ਗਲਤਬਿਆਨੀਆਂ ਨੂੰ ਬਹੁਤੀ ਤੂਲ ਨਾ ਦੇਵੋ ਕਿਉਂਕਿ ਇਹ ਵਿਚਾਰੇ ਭੋਲੇ ਭੰਡਾਰੇ ਬੰਦੇ ਆ ।ਓਹ ਸੱਜਣ ਵਾਰ ਵਾਰ ਕਹਿੰਦਾ ਸੀ ਕਿ ਕਿਸਾਨ ਆਗੂ ਕੋਈ ਹੰਢੇ ਹੋਏ ਸ਼ਾ ਤ ਰ,ਮ ਕਾ ਰ,ਸਾ ਜਿ ਸ਼ੀ ਬੁੱਢੇ ਨਹੀਂ,ਉਹ ਤਾਂ ਆਪਣੇ ਆਮ ਪੇਂਡੂ ਬਜੁਰਗਾਂ ਵਰਗੇ ਦਾਨੇ ਮਾਨੇ ਬੰਦੇ ਨੇ ਜਿੰਨਾ ਦੇ ਦਿਲ ਦਿਮਾਗ਼ ਪੂਰੀ ਤਰਾਂ ਪਾਕ ਪਵਿਤਰ ਨੇ।ਅੱਜ ਰੁਲਦੂ ਸਿੰਘ ਮਾਨਸਾ ਦੀ ਵੀਡੀਓ ਵਿਚਲੇ ਹਾਸੇ ਨੇ ਲਾਜਮੀ ਓਸ ਸੱਜਣ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੋਊ ਕਿ ਅਜੇ ਆਪਾਂ ਨੂੰ ਬੰਦਿਆਂ ਦੀ ਪਰਖ ਨਹੀਂ ਆਈ।
ਸਰਬਜੀਤ ਸਿੰਘ ਘੁਮਾਣ