Breaking News
Home / ਪੰਥਕ ਖਬਰਾਂ / ਸਿੱਖ ਦੀ ਦਸਤਾਰ ਮੌਤ ਦੇ ਮੂੰਹ ‘ਚੋਂ ਕਿਵੇਂ ਜਾਨ ਬਚਾਉਂਦੀ ਹੈ

ਸਿੱਖ ਦੀ ਦਸਤਾਰ ਮੌਤ ਦੇ ਮੂੰਹ ‘ਚੋਂ ਕਿਵੇਂ ਜਾਨ ਬਚਾਉਂਦੀ ਹੈ

‘ਦ ਖ਼ਾਲਸ ਟੀਵੀ ਬਿਊਰੋ:-ਖੁੱਦ ਨੂੰ ਲੱਗੀ ਗੋ ਲੀ ਦੀ ਨਹੀਂ ਕੀਤੀ ਪਰਵਾਹ, ਆਪਣੀ ਪੱਗ ਲਾਹ ਕੇ ਬੰ ਨ੍ਹ ਦਿੱਤੀ ਸਾਥੀ ਜਵਾਨ ਦੇ ਫੱ ਟਾਂ ‘ਤੇ..ਛੱਤੀਸਗੜ੍ਹ ਵਿੱਚ ਮਾਓਵਾਦੀਆਂ ਦੇ ਹ-ਮ-ਲੇ ਦੌਰਾਨ ਜ਼-ਖ-ਮੀ ਸਿੱਖ ਨੌਜਵਾਨ ਨੇ ਕੀਤੀ ਮਿਸਾਲ ਕਾਇਮ

ਆਪਣੇ ਜ਼-ਖ-ਮਾਂ ਨੂੰ ਸਹਿ ਕੇ ਦੂਜਿਆਂ ਦੀਆਂ ਤ ਕ ਲੀ ਫਾਂ ਨੂੰ ਘੱਟ ਕਰਨ ਦੀਆਂ ਕੋਸ਼ਿਸਾਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਹਨ। ਇੱਕ ਸਿੱਖ ਜਵਾਨ ਨੇ ਛੱਤੀਸਗੜ੍ਹ ਵਿੱਚ ਸ਼ਨੀਵਾਰ ਨੂੰ ਵਾਪਰੇ ਮਾਓਵਾਦੀਆਂ ਦੇ ਹ-ਮ-ਲੇ ਵਿੱਚ ਜੋ ਕਰਕੇ ਦਿਖਾਇਆ ਹੈ, ਉਸ ਨਾਲ ਇੱਕ ਵਾਰ ਫਿਰ ਪੱਗਾਂ ਦਾ ਮਾਣ ਦੁੱਗਣਾ ਹੋਇਆ ਹੈ। ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕ ਬਾ ਇ ਲੀ ਖੇਤਰ ਵਿੱਚ ਸ਼ਨੀਵਾਰ ਨੂੰ ਮਾਓਵਾਦੀਆਂ ਵੱਲੋਂ ਕੀਤੇ ਹ-ਮ-ਲੇ ਵਿੱਚ ਖੁੱਦ ਨੂੰ ਗੋ ਲੀ ਲੱਗਣ ਦੇ ਬਾਵਜੂਦ ਇੱਕ ਸਿੱਖ ਜਵਾਨ ਨੇ ਆਪਣੇ ਜ਼ ਖ਼ ਮੀ ਸਾਥੀ ਦੇ ਜ਼-ਖ-ਮਾਂ ‘ਤੇ ਆਪਣੀ ਪੱਗ ਲਾਹ ਕੇ ਬੰ ਨ੍ਹ ਦਿੱਤੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਇਸ ਜਵਾਨ ਦਾ ਨਾਂ ਬਲਰਾਜ ਸਿੰਘ ਹੈ ਅਤੇ ਉਹ ਸੀ ਆਰ ਪੀ ਐੱਫ਼ ਦੀ ਕਮਾਂਡੋ ਬਟਾਲੀਅਨ ਵਿੱਚ ਤੈਨਾਤ ਹੈ। ਗੋ ਲੀ ਲੱਗਣ ਕਾਰਨ ਜ਼-ਖ-ਮੀ ਹੋਇਆ ਇਹ ਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਖੁਦ ਬਚਾਉਣ ਦੀ ਜੱ ਦੋ ਜ ਹਿ ਦ ਵਿੱਚ ਸਾਥੀ ਜਵਾਨ ਦੀ ਪੀ ੜ ਨੂੰ ਪੱਗ ਨਾਲ ਹੱਲ ਕਰਨ ਵਾਲੇ ਇਸ ਜਵਾਨ ਨੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਹੌਸਲਾ ਬਰਕਰਾਰ ਰੱਖਣ ਦੀ ਮਿਸਾਲ ਪੇਸ਼ ਕੀਤੀ ਹੈ।
ਖਾਲੀ ਹੋ ਗਿਆ ਸੀ ਫਸਟ ਏਡ ਬਾਕਸ

ਮੀਡੀਆ ਰਿਪੋਰਟਾਂ ਅਨੁਸਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਜਦੋਂ ਮਾਓਵਾਦੀ ਨੇ ਹ-ਮ-ਲਾ ਕੀਤਾ ਤਾਂ ਉਸਦੇ ਸਾਥੀਆਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਫਾ-ਇ-ਰਿੰ-ਗ ਵਿੱਚ ਉਸਦਾ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ ਖ਼ ਮੀ ਹੋ ਗਿਆ।


ਬਲਰਾਜ ਸਿੰਘ ਨੇ ਦੱਸਿਆ ਕਿ ਉਸਦਾ ਸਾਥੀ ਉਸਦੇ ਸੱਜੇ ਪਾਸੇ ਸੀ ਅਤੇ ਉਸ ਦੀ ਲੱਤ ਵਿਚੋਂ ਬਹੁਤ ਖੂ ਨ ਵਹਿ ਰਿਹਾ ਸੀ। ਫਸਟ ਏਡ ਬਾਕਸ ਦੇਖਿਆ ਤਾਂ ਉਹ ਖਾਲੀ ਹੋ ਚੁੱਕਾ ਸੀ। ਜਦੋਂ ਕੋਈ ਰਾਹ ਨਾ ਅਹੁੱੜਿਆ ਤਾਂ ਉਸਨੇ ਪੱਟੀ ਦੀ ਥਾਂ ਆਪਣੀ ਪੱਗ ਲਾਹ ਕੇ ਸਾਥੀ ਜਵਾਨ ਦੇ ਫੱ ਟਾਂ ਉੱਤੇ ਬੰ ਨ੍ਹ ਦਿੱਤੀ। ਇਸ ਤੋਂ ਬਾਅਦ ਉਹ ਫਿਰ ਤੋਂ ਜਵਾਬੀ ਕਾਰਵਾਈ ਲਈ ਤਿਆਰ ਹੋ ਗਿਆ। 1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਬਲਰਾਜ ਸਿੰਘ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। ਜਾਣਕਾਰੀ ਅਨੁਸਾਰ ਸਿੱਖ ਜਵਾਨ ਅਤੇ ਉਸ ਦਾ ਸਾਥੀ ਖ ਤ ਰੇ ਤੋਂ ਬਾਹਰ ਹਨ।


ਹਰਮਨ ਨੂੰ ਨਿਊਜ਼ੀਲੈਂਡ ਦਾ ਬੱਚਾ-ਬੱਚਾ ਜਾਣਦਾ ਹੈ

ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਕਈ ਵਾਰ ਅਸੀਂ ਸੁਣ ਦੇਖ ਚੁੱਕੇ ਹਾਂ ਜਦੋਂ ਸਿੱਕ ਨੌਜਵਾਨਾਂ ਨੇ ਦਸਤਾਰ ਨਾਲ ਜਾਨਾਂ ਬਚਾਈਆਂ, 5 ਸਾਲ ਪਹਿਲਾਂ ਦੀ ਖਬਰ ਸ਼ਾਇਦ ਤੁਹਾਨੂੰ ਯਾਦ ਹੋਵੇਗੀ ਜਦੋਂ ਨਿਊਜ਼ੀਲੈਂਡ ਰਹਿੰਦੇ ਅਂਮ੍ਰਿਤਧਾਰੀ ਨੌਜਵਾਨ ਹਰਮਨ ਸਿੰਘ ਨੇ 5 ਸਾਲ ਦੇ ਸਕੂਲੀ ਬੱਚੇ ਦੀ ਜਾਨ ਬਚਾਈ ਸੀ ਜਿਸਨੂੰ ਕਾਰ ਨੇ ਟੱਕਰ ਮਾ ਰ ਦਿੱਤੀ ਸੀ। ਇਹ ਖ਼ਬਰ ਪੂਰੀ ਦੁਨੀਆ ‘ਚ ਫੈਲ ਗਈ ਸੀ, ਹਰਮਨ ਨੂੰ ਅੱਜ ਨਿਊਜ਼ੀਲੈਂਡ ਦਾ ਬੱਚਾ ਬੱਚਾ ਜਾਣਦਾ ਹੈ, ਇਸ ਘਟਨਾ ਤੋਂ ਬਾਅਦ ਹਰਮਨ ਦੇ ਧੰਨਵਾਦ ਕਰਨ ਪਹੁੰਚੇ ਗੋਰਿਆਂ ਨੇ ਉਸਦਾ ਖਾਲੀ ਘਰ ਸਮਾਨ ਨਾਲ ਭਰ ਦਿੱਤਾ ਸੀ।


ਗਣੇਸ਼ ਵਿਸਰਜਨ ਦੌਰਾਨ ਵਾਪਰਿਆ ਸੀ ਹਾਦਸਾ, ਪੱਗਾਂ ਨਾਲ ਬਚਾਏ 8 ਨੌਜਵਾਨ
5 ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਪੰਜਾਬ ਦੇ ਸੰਗਰੂਰ ਜ਼ਿਲੇ ‘ਚ ਦੋ ਸਿੱਖ ਨੌਜਵਾਨਾਂ ਇੰਦਰਪਾਲ ਸਿੰਘ ਤੇ ਕਮਲਪ੍ਰੀਤ ਸਿੰਘ ਨੇ ਆਪਣੀਆਂ 9-9 ਮੀਟਰ ਲੰਬੀਆਂ ਦਸਤਾਰਾਂ ਉਤਾਰ ਕੇ 8 ਨੌਜਵਾਨਾਂ ਨੂੰ ਨਹਿਰ ‘ਚ ਡੁੱਬਣ ਤੋਂ ਬਚਾਇਆ ਸੀ, ਇਹ ਸਾਰੇ ਹਿੰਦੂ ਨੌਜਵਾਨ ਸਨ ਤੇ ਗਣੇਸ਼ ਵਿਸਰਜਨ ਦੌਰਾਨ ਨਹਿਰ ‘ਚ ਡੁੱਬਣ ਲੱਗੇ ਸਨ ਪਰ ਦਸਤਾਰਾਂ ਨੇ ਇਨਾਂ ਦੀ ਜਾਨ ਬਚਾ ਲਈ ਸੀ। 4 ਸਾਲ ਪਹਿਲਾਂ ਲੁਧਿਆਣਾ ‘ਚ ਨਹਿਰ ‘ਚ ਰੁੜੇ ਜਾਂਦੇ ਇੱਕ ਜੋੜੇ ਨੂੰ ਸਤਨਾਮ ਸਿੰਘ ਨੇ ਆਪਣੀ ਦਸਤਾਰ ਨਾਲ ਬਚਾਇਆ ਸੀ, ਪਿਛਲੇ ਸਾਲ 2020 ‘ਚ ਕੈਨੇਡਾ ਦੇ ਕੈਲਗਰੀ ‘ਚ ਦੋ ਨੌਜਵਾਨ ਕੁੜੀਆਂ ਨਹਿਰ ‘ਚ ਡਿੱਗ ਪਈਆਂ ਸੀ ਉਨਾਂ ਨੂੰ ਵੀ ਸਰਦਾਰਾਂ ਨੇ ਆਪਣੀਆਂ ਦਸਤਾਰਾਂ ਨਾਲ ਬਚਾਇਆ ਸੀ।
ਅਜਿਹੀਆਂ ਬਹੁਤ ਮਿਸਾਲਾਂ ਹਨ, ਸਿੱਖ ਦੀ ਦਸਤਾਰ ਉਸਦੇ ਸਰੀਰ ਦਾ ਬਹੁਤ ਅਹਿਮ ਹਿੱਸਾ ਹੁੰਦੀ ਹੈ, ਪੂਰੀ ਦੁਨੀਆ ਸਾਹਮਣੇ ਦਸਤਾਰ ਉਤਾਰ ਦੇਣੀ ਸੌਖੀ ਨਹੀਂ ਹੁੰਦੀ, ਪਰ ਜਦੋਂ ਗੱਲ ਕਿਸੇ ਦੀ ਜ਼ਿੰਦਗੀ ਬਚਾਉਣ ਦੀ ਆਉਂਦੀ ਹੈ ਤਾਂ ਸਿੱਖ ਆਪਣੀ ਜ਼ਿੰਦਗੀ ਵੀ ਲਾ ਦਿੰਦਾ ਹੈ ਤੇ ਜੇ ਦਸਤਾਰ ਜ਼ਿੰਦਗੀ ਬਚਾ ਸਕਦੀ ਹੋਵੇ ਤਾਂ ਸਿੱਖ ਇਸਨੂੰ ਉਤਾਰਨ ਲਈ ਵੀ ਝਿਜਕਦਾ ਨਹੀਂ ਹੈ। ਪਰ ਅਜਿਹਾ ਇਸ ਕੱਪੜੇ ‘ਚ ਹੈ ਕੀ ਜੋ ਵਗਦੇ ਖੂ ਨ ਨੂੰ ਰੋਕ ਦਿੰਦਾ ਹੈ।

About admin

Check Also

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਦਾਦੂਵਾਲ ਨੂੰ ਮਿਲਣ ਪੁੱਜੇ

ਕਾਲਾਂਵਾਲੀ, 1 ਅਪ੍ਰੈਲ (ਅ.ਬ.)-ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਡੇਰਾ …

%d bloggers like this: