Breaking News
Home / ਪੰਜਾਬ / ਭਾਈ ਹਵਾਰਾ ਲੁਧਿਆਣਾ ਮਾਮਲੇ ਵਿੱਚੋਂ ਬਰੀ; ਪੰਜਾਬ ਸਰਕਾਰ ਦੀ ਅਪੀਲ ਖਾਰਿਜ

ਭਾਈ ਹਵਾਰਾ ਲੁਧਿਆਣਾ ਮਾਮਲੇ ਵਿੱਚੋਂ ਬਰੀ; ਪੰਜਾਬ ਸਰਕਾਰ ਦੀ ਅਪੀਲ ਖਾਰਿਜ

ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ 30 ਦਸੰਬਰ 1995 ਨੂੰ ਦਰਜ਼ ਕੀਤੇ ਗਏ ਮੁਕਦਮੇਂ ਐਫ. ਆਈ. ਆਰ. ਨੰਬਰ 139 ਵਿੱਚ ਅਦਾਲਤ ਵੱਲੋਂ ਭਾਈ ਹਵਾਰਾ ਨੂੰ ਬਰੀ ਕਰਨ ਵਿਰੁੱਧ ਪਾਈ ਗਈ ਅਪੀਲ ਅਡੀਸ਼ਨਲ ਸੈਸ਼ਨ ਜੱਜ ਮੁਨੀਸ਼ ਅਰੋੜਾਂ ਦੀ ਅਦਾਲਤ ਵੱਲੋਂ ਖਾਰਿਜ ਕਰ ਦਿੱਤੀ ਗਈ।

ਅਦਾਲਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਹੁਣ ਤੱਕ ਦੇ ਸਾਰੇ ਮਾਮਲਿਆਂ ‘ਚੋਂ ਬਰੀ ਕਰ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਐਫ.ਆਈ.ਆਰ ਨੰਬਰ-133 (ਮਿਤੀ-6-12-1995) ਥਾਣਾ ਕੋਤਵਾਲੀ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਵਿਚ ਭਾਈ ਹਵਾਰਾ ਦੀ ਗ੍ਰਿਫਤਾਰੀ 23 ਦਸੰਬਰ, 1995 ਨੂੰ ਕੀਤੀ ਗਈ ਸੀ ਅਤੇ ਪੁਲਿਸ ਦੇ ਵੇਲੇ ਇਸ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ, ਬਿਕਰਮਜੀਤ ਸਿੰਘ ਖਮਾਣੋਂ, ਬਲਜਿੰਦਰ ਸਿੰਘ ਪੜੌਲ ਅਤੇ ਪ੍ਰੀਤਮ ਸਿੰਘ ਖ਼ਿਲਾਫ 5 ਅਗਸਤ 1996 ਨੂੰ ਅਦਾਲਤ ਵਿਚ ਦਾਖਿਲ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਵਧੀਕ ਸ਼ੈਸਨ ਜੱਜ ਲੁਧਿਆਣਾ ਸ਼ੁਸੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਬਿਕਰਮਜੀਤ ਸਿੰਘ ਨੂੰ 25 ਫਰਵਰੀ 2003 ਨੂੰ ਬਰੀ ਕਰ ਦਿਤਾ ਸੀ। ਇਸ ਮਾਮਲੇ ਵਿਚੋਂ ਜੁਡਿਸ਼ੀਅਲ ਮੈਜਿਸਟਰੇਟ (ਲੁਧਿਆਣਾ) ਵਰਿੰਦਰ ਕੁਮਾਰ ਦੀ ਅਦਾਲਤ ਨੇ 30 ਸਤੰਬਰ, 2016 ਨੂੰ ਭਾਈ ਪਰਮਜੀਤ ਸਿੰਘ ਭਿਉਰਾ ਖ਼ਿਲਾਫ ਇਹ ਮਾਮਲਾ ਰੱਦ ਕਰ ਦਿੱਤਾ ਗਿਆ ਸੀ। ਬਲਜਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਇਸ ਮਾਮਲੇ ਵਿਚ ਭ ਗੋ ੜਾ ਕਰਾਰ ਦਿੱਤਾ ਗਿਆ । ਭਾਈ ਜਗਤਾਰ ਸਿੰਘ ਹਵਾਰਾ ਖ਼ਿਲਾਫ ਇਸ ਮਾਮਲੇ ਵਿਚ 12 ਮਈ, 2017 ਨੂੰ ਦੋਸ਼ ਆਇਦ ਕੀਤੇ ਗਏ ਸਨ। ਜਿਨ੍ਹਾਂ ਨੂੰ ਸਾਬਿਤ ਕਰਨ ਵਿਚ ਸਰਕਾਰੀ ਧਿਰ ਨਾਕਾਮ ਰਹੀ। ਇਸ ਮਾਮਲੇ ਵਿਚ ਕੁਲ 23 ਗਵਾਹੀਆਂ ਹੋਈਆਂ ਸਨ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: