Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ

ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਨਹੀਂ ਮਰਨੇ ਸਨ ਤਿੰਨ ਸੌ ਕਿਸਾਨ, ਨਾ ਲੱਗਦਾ ਮੋਰਚਾ: ਹਰਸਿਮਰਤ ਬਾਦਲ, ਕਿਹਾ- ਦੀਪ ਸਿੱਧੂ ਤੇ ਲੱਖਾ ਸਧਾਣਾ ‘ਵੱਡੇ ਗੁੰ ਡੇ’

ਬਠਿੰਡਾ: ਅਕਾਲੀ ਦਲ ਵੱਲੋਂ ਅੱਜ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਧਰਨੇ ਦਿੱਤੇ ਗਏ। ਇਸ ਮੌਕੇ ਅਕਾਲੀ ਲੀਡਰਸ਼ਿਪ ਵੱਲੋਂ ਦੇਸ਼ ਦੀ ਮੋਦੀ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ। ਜ਼ਿਲ੍ਹਾ ਬਠਿੰਡਾ ਵਿੱਚ ਧਰਨਿਆਂ ਦੀ ਕਮਾਂਡ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਭਾਲੀ ਗਈ। ਤਿਉਣਾ ਗੋਨਿਆਣਾ ਅਤੇ ਬਠਿੰਡਾ ਵਿਖੇ ਧਰਨਿਆਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਗੰਭੀਰ ਦੋਸ਼ ਲਾਏ ਕਿ ਮੋਦੀ ਤੇ ਕੈਪਟਨ ਸਰਕਾਰ ਅਤੇ ਆਪ ਖੇਤੀ ਬਿੱਲਾਂ ਉਤੇ ਸਿਆਸਤ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਤਿੰਨੇ ਰਲ ਕੇ ਕੁਰਸੀ ਦੇ ਲਾਲਚ ਲਈ ਸਕੀਮਾਂ ਘੜ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂਕਿ ਕਿਸਾਨ ਹਿੱਤਾਂ ਲਈ ਵੱਡੀ ਕੁਰਬਾਨੀ ਦਿੱਤੀ ਇੱਥੋਂ ਤਕ ਕਿ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤਾਂ ਮੋਰਚੇ ਨਹੀਂ ਲੱਗਣੇ ਸਨ ਨਾ ਹੀ ਤਿੰਨ ਸੌ ਕਿਸਾਨ ਮਾਰੇ ਜਾਂਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਰੱਖੀ ਜਿਸ ਨੂੰ ਕੈਪਟਨ ਸਰਕਾਰ ਨੇ ਬਰਬਾਦ ਕਰਕੇ ਰੱਖ ਦਿੱਤਾ।

ਕੇਜਰੀਵਾਲ ਨੇ ਛੱਬੀ ਜਨਵਰੀ ਦੇ ਧਰਨੇ ਤੋਂ ਪਹਿਲਾਂ ਖੇਤੀ ਬਿੱਲ ਲਾਗੂ ਕੀਤੇ। ਹਰਸਿਮਰਤ ਬਾਦਲ ਨੇ ਅਦਾਕਾਰ ਦੀਪ ਸਿੱਧੂ ਅਤੇ ਸਮਾਜ ਸੇਵੀ ਲੱਖਾ ਸਧਾਣਾ ਨੂੰ ‘ਵੱਡੇ ਗੁੰ ਡੇ’ ਦੱਸਿਆ ਅਤੇ ਕਿਹਾ ਕਿ ਉਹ ਅਜੇ ਤੱਕ ਗ੍ਰਿ ਫ਼ ਤਾ ਰ ਕਿਉਂ ਨਾ ਹੋਏ।

ਹਰਸਿਮਰਤ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕ ਰ ੜੇ ਹੱਥੀਂ ਲੈਂਦਿਆਂ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ ਅਤੇ ਦੋਸ਼ ਲਾਏ ਕਿ ਸਭ ਤੋਂ ਵੱਡੀ ਬੇ ਅ ਦ ਬੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦੇ ਪੂਰੇ ਨਾ ਕਰਨ ਕਰਕੇ ਕੀਤੀ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: