Breaking News
Home / ਪੰਜਾਬ / ‘ਜੇ ਦੀਪ ਸਿੱਧੂ ਸਾਡੇ ਪੰਡਾਲ ‘ਚ ਆਇਆ ਹੁੰਦਾ ਤਾਂ ਓਹਦੀ ਗ੍ਰਿਫਤਾਰੀ ਵੀ ਨਾ ਹੋਣ ਦਿੰਦੇ’ : ਜੋਗਿੰਦਰ ਉਗਰਾਹਾਂ

‘ਜੇ ਦੀਪ ਸਿੱਧੂ ਸਾਡੇ ਪੰਡਾਲ ‘ਚ ਆਇਆ ਹੁੰਦਾ ਤਾਂ ਓਹਦੀ ਗ੍ਰਿਫਤਾਰੀ ਵੀ ਨਾ ਹੋਣ ਦਿੰਦੇ’ : ਜੋਗਿੰਦਰ ਉਗਰਾਹਾਂ

‘ਜੇ ਦੀਪ ਸਿੱਧੂ ਸਾਡੇ ਪੰਡਾਲ ‘ਚ ਆਇਆ ਹੁੰਦਾ ਤਾਂ ਓਹਦੀ ਗ੍ਰਿਫਤਾਰੀ ਵੀ ਨਾ ਹੋਣ ਦਿੰਦੇ’ : ਜੋਗਿੰਦਰ ਉਗਰਾਹਾਂ
ਉਗਰਾਹਾਂ ਨੇ ਕਰਤਾ ਮੋਦੀ ਨੂੰ ਚੈਲੇਂਜ, “ਕਿਹੜਾ ਮਾਈ ਦਾ ਲਾਲ ਸਾਡੇ ਮੋਰਚੇ ਨੂੰ ਪੱਟ ਦਊ, ਆਵੇ ਮੂਹਰੇ”

ਸੋਮਵਾਰ ਨੂੰ ਪੂਰੇ ਦੇਸ਼ ’ਚ ਐੱਫਸੀਆਈ ਦੇ ਦਫਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਰਾਹੀਂ ਦੱਸਿਆ ਕਿ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਤੇ ਨੁੱਕੜ ਨਾਟਕਾਂ ਰਾਹੀਂ ਚਲਾਈ ਗਈ ਤਿਆਰੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

15 ਜ਼ਿਲ੍ਹਿਆਂ ਦੀਆਂ ਕਿਸਾਨ ਕਮੇਟੀਆਂ ਦੇ ਫੈਸਲਿਆਂ ਮੁਤਾਬਕ ਕੁੱਲ ਮਿਲਾ ਕੇ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ। ਹਾਜ਼ਰ ਅਧਿਕਾਰੀਆਂ ਨੂੰ ਕੇਂਦਰ ਵਿੱਚ ਅਨਾਜ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਥਾਂ-ਥਾਂ ਪਰਿਵਾਰਾਂ ਸਮੇਤ ਸ਼ਾਮਲ ਹੋਣ ਵਾਲੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਗ ਕੀਤੀ ਜਾਵੇਗੀ ਕਿ ਕਣਕ ਦੀ ਖਰੀਦ ਤੋਂ ਭੱਜਣ ਦੇ ਬਹਾਨਿਆਂ ਵਜੋਂ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਘਟਾਉਣ ਵਰਗੀਆਂ ਬੇਲੋੜੀਆਂ ਸ਼ਰਤਾਂ ਰੱਦ ਕੀਤੀਆਂ ਜਾਣ।

ਕਿਸਾਨਾਂ ਨੂੰ ਜ਼ਮੀਨਾਂ ਦੀਆਂ ਫਰਦਾਂ ਪੇਸ਼ ਕਰਨ ਦੇ ਹੁਕਮ ਅਤੇ ਇਨ੍ਹਾਂ ਮੁਤਾਬਕ ਸਿਰਫ ਉੰਨੀ ਹੀ ਕਣਕ ਖਰੀਦਣ ਦਾ ਕਿਸਾਨ ਮਾਰੂ ਫੈਸਲਾ ਵੀ ਵਾਪਸ ਲਿਆ ਜਾਵੇ। ਸ਼ਾਂਤਾ ਕੁਮਾਰ ਕਮੇਟੀ ਦੀ ਐੱਫਸੀਆਈ ਦਾ ਭੋਗ ਪਾਉਣ ਵਾਲੀ ਰਿਪੋਰਟ ਅਤੇ ਇਸ ਮੁਤਾਬਕ ਬਣਾਏ ਗਏ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਤਿਆਰੀ ਮੁਹਿੰਮ ਦੌਰਾਨ ਸਮੂਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ, ਟ੍ਰਾਂਸਪੋਰਟਰਾਂ ਸਭਨਾਂ ਨੂੰ ਕਿਸਾਨ ਘੋਲ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: