Breaking News
Home / ਪੰਜਾਬ / ਕੀ ਲੱਖਾ ਸਿਧਾਣਾ ਨੇ ਆਪਣੀ ਇੰਟਰਵਿਊ ਵਿਚ ਦੀਪ ਸਿੱਧੂ ਨੂੰ ਮਿਹਣਾ ਮਾਰਿਆ ਹੈ? ਇੰਟਰਵਿਊ ਦੇਖ ਕੇ ਆਪਣੇ ਵਿਚਾਰ ਦਿਉ

ਕੀ ਲੱਖਾ ਸਿਧਾਣਾ ਨੇ ਆਪਣੀ ਇੰਟਰਵਿਊ ਵਿਚ ਦੀਪ ਸਿੱਧੂ ਨੂੰ ਮਿਹਣਾ ਮਾਰਿਆ ਹੈ? ਇੰਟਰਵਿਊ ਦੇਖ ਕੇ ਆਪਣੇ ਵਿਚਾਰ ਦਿਉ

ਕੀ ਲੱਖਾ ਸਿਧਾਣਾ ਨੇ ਆਪਣੀ ਇੰਟਰਵਿਊ ਵਿਚ ਦੀਪ ਸਿੱਧੂ ਨੂੰ ਮਿਹਣਾ ਮਾਰਿਆ ਹੈ? ਇੰਟਰਵਿਊ ਦੇਖ ਕੇ ਆਪਣੇ ਵਿਚਾਰ ਦਿਉ
ਚਾਚਾ ਬਘੇਲ ਸਿੰਘ ਅਤੇ ਵੀਰ ਜੀਤ ਸੁੱਖਾ ਨੇ ਫੇਸਬੁੱਕ ਤੇ ਲਿਖਿਆ- ਮਨਦੀਪ ਸਿੰਘ ਸਿੱਧੂ ਬਾਈ ਨਾਲ ਗਲ ਹੋਈ ਹੁਣੇਂ।ਪਤਾ ਨਹੀ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਨੂੰ ਜਨਮ ਦੇਣ ਤੋਂ ਪਹਿਲਾਂ ਕਿੰਨਾ ਕੁ ਵਾਹਿਗੁਰੂ ਦਾ ਸਿਮਰਨ ਕੀਤਾ ਹੋਣਾ। ਨਿਮਰਤਾ ਦੋਵਾਂ ਵਿੱਚ ਭਰਪੂਰ ਹੈ। ਮਨਦੀਪ ਨੇ ਇੱਕ ਗੱਲ ਤੁਹਾਡੇ ਸਾਰੇ ਵੀਰਾਂ ਲਈ ਕਹੀ ਹੈ ਕਿ ਲੱਖੇ ਵਾਲੇ ਮਸਲੇ ਤੇ ਕੋਈ ਵੀ ਪ੍ਰਤਿਕ੍ਰਿਆ ਨਾ ਦਿਉ। ਨਾਲ ਹੀ ਮਨਦੀਪ ਨੇ ਤੁਹਾਡੇ ਸਾਥ ਦੇਣ ਤੇ ਧੰਨਵਾਦ ਕੀਤਾ ਉਹਨਾਂ ਸਾਰੇ ਵੀਰਾਂ ਦਾ ਜਿੰਨਾ ਦੀਪ ਦੀ ਸਪੋਟ ਕੀਤੀ।
ਮਨਦੀਪ ਬਾਈ ਦੇ ਕਹਿਣ ਅਨੁਸਾਰ ਇਹ ਮਸਲਾ ਸਿੱਧੇ ਤੌਰ ਤੇ ਸਾਡੇ ਵਿਰੋਧੀਆਂ ਨੂੰ ਫਾਇਦਾ ਦਵੇਗਾ। ਤੇ ਜੋ ਆਗੂ ਨਹੀ ਚਾਹੁੰਦੇ ਕਿ ਯੂਥ ਇੱਕ ਰਹੇ ਉਹਨਾਂ ਦੀ ਸੋਚ ਤੇ ਸਾਜਿਸ਼ ਨੂੰ ਬਲ ਮਿਲੇਗਾ।ਲੱਖੇ ਦਾ ਬਿਆਨ ਕਿਸੇ ਲਈ ਵੀ ਹੋਵੇ ਉਸ ਨਾਲ ਯੂਥ ਵਿੱਚ ਫੁੱਟ ਨਹੀ ਪੈਣੀਂ ਚਾਹੀਦੀ ਇਹ ਵਿਚਾਰ ਮਨਦੀਪ ਦੇ ਨੇ।
ਮੇਰੀ ਵੀ ਹੱਥ ਬੰਨਕੇ ਬੇਨਤੀ ਹੈ ਥੋੜੀ ਉਡੀਕ ਕਰੀਏ ਲਾਲ ਲੀਰਾਂ ਨੂੰ ਆਪਣੇ ਤੇ ਹੱਸਣ ਦਾ ਮੌਕਾ ਨਾ ਦਈਏ।

Sukhpreet Singh Udhoke – ਦੀਪ ਸਿੱਧੂ ਨਾਲ ਪਿਆਰ ਅਤੇ ਪੰਜਾਬ ਦੇ ਹਿੱਤਾਂ ਲਈ ਜਜ਼ਬਾਤੀ ਸਾਂਝ ਰੱਖਣ ਵਾਲੇ ਦੇਸ਼ ਅਤੇ ਵਿਦੇਸ਼ ਵੱਸਦੇ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਿ ਉਹਨਾਂ ਨੇ ਪੰਜਾਬ ਅਤੇ ਬਾਹਰ ਸੈਂਕੜੇ ਸਥਾਨਾਂ ਉੱਪਰ ਖੂਨ ਦਾਨ ਕੈਂਪ ਲੱਗਾ ਕੇ ਹਜ਼ਾਰਾਂ ਯੂਨਿਟ ਖੂਨ ਦਾਨ ਕੀਤਾ। ਪੰਜਾਬ ਦੇ ਹੱਕਾਂ ਲਈ ਤੱਤਪਰ ਨੌਜਵਾਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੁਣ ਅਗਲੀ ਜ਼ੁੰਮੇਵਾਰੀ ਦੀਪ ਦੀ ਹੈ ਕਿ ਉਹ ਆਪਣਾ ਫਰਜ਼ ਬਾਹਰ ਆ ਕੇ ਬਾਖੂਬੀ ਨਿਭਾਏ। ਉਸ ਦੇ ਜਨਮ ਦਿਨ ਵਾਲੇ ਦਿਨ ਪਟਿਆਲਾ ਵਿੱਚ ਜਿਥੇ ਹਰਪ੍ਰੀਤ ਸਿੰਘ ਦੇਵਗਨ ਹੋਰਾਂ ਵਲੋਂ ਖ਼ੂਨ-ਦਾਨ ਕੈਂਪ ਲਗਾਇਆ ਗਿਆ ਉੱਥੇ ਨਾਲ ਹੀ ਗੁ:ਮੋਤੀ ਬਾਗ ਸਾਹਿਬ ਵਿਖੇ ਕਿਸਾਨਾਂ ਲਈ ਕਨੂੰਨੀ ਲੜਾਈ ਲੜ੍ਹ ਰਹੀ ਸੰਸਥਾ ਕਿਸਾਨ ਏਡ ਵਲੋਂ ਜ਼ਮਾਨਤ ਉੱਪਰ ਬਾਹਰ ਆਏ ਕਿਸਾਨਾਂ ਅਤੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰ ਨਿਹੰਗ ਮੁੱਖੀ ਰਾਜਾਰਾਜ ਸਿੰਘ ਅਤੇ ਬਾਬਾ ਨਰੈਣ ਸਿੰਘ ਨੇ ਵੀ ਹਾਜ਼ਰੀ ਭਰੀ।

ਦੀਪ ਨੇੰ ਕਦੇ ਲੱਖੇ ਦਾ ਅੱਜਤਕ ਵਿਰੋਧ ਨਹੀੰ ਕੀਤਾ .. ਪਰ ਲੱਖਾ ਪਹਿਲਾਂ ਲੁਕਵੇਂ ਤੌਰ ਤੇ ਦੀਪ ਦਾ ਵਿਰੋਧੀ ਰਿਹਾ ਤੇ ਅੱਜ ਸ਼ਰੇਆਮ ਉਹਨੂੰ ਮਿਹਣੇ ਮਾਰ ਰਿਹਾ .. ਸਾੜਾ ਹੈ .. ਦੀਪ ਹੀਰੋ ਬਣ ਗਿਆ ਤੇ ਲੱਖਾ ਨਹੀਂ ਬਣ ਸਕਿਆ .. ਬੇਸ਼ੱਕ ਦੀਪ ਨੇਂ ਦੁਨੀਆਵੀ ਸ਼ੌਹਰਤ ਛੱਡ ਕੇ ਪੰਜਾਬ ਦੀ ਧਰਤੀ ਤੇ ਆ ਕੇ ਮੁਸੀਬਤਾਂ ਸਹੇੜੀਆਂ .. ਲੱਖਾ ਬਦਮਾਸ਼ ਦੀ ਜਿੰਦਗੀ ਛੱਡ ਕੇ ਸਮਾਜ ਸੇਵੀ ਬਣਿਆ .. ਸੋ ਇਹ ਗੱਲਾਂ ਦੀਪ ਨੇਂ ਅਕਸਰ ਇਹੋ ਸਵਾਲ ਦੇ ਜਵਾਬ ਚ ਕੀਤੀਆਂ ਕਿ ਜੇ ਮੈਂ ਪੈਸੇ ਕਮਾਉਣੇ ਹੁੰਦੇ .. ਨਾਮ ਬਣਾਉਣਾ ਹੁੰਦਾ ਤਾਂ ਮੇਰਾ ਪਹਿਲਾਂ ਹੀ ਬਹੁਤ ਨਾਮ ਸੀ … ਪਰ ਸਵਾਲ ਇਹ ਹੈ ਕਿ ਜਿਹੜੇ ਬੰਦੇ ਲੱਖੇ ਨੂੰ ਸਿਆਣਾ ਸਮਝਦੇ ਸਨ ਉਹ ਜਵਾਬ ਦੇਣ ਕਿ ਦੀਪ ਤਾਂ ਜੇਲ ਚ ਹੈ .. ਉਸਦਾ ਅਜਿਹੇ ਘਟੀਆ ਪੱਧਰ ਤੇ ਵਿਰੋਧ ਕਰਕੇ ਕੀ ਹਾਸਲ ਹੋਉ? ਤੇ ਜਿਹੜੇ ਆਗੂ ਬਾਹਰ ਬੈਠੇ ਲੱਖੇ ਨੂੰ ਗਦਾਰ ਤੇ ਦੱਲਾ ਆਖਦੇ ਰਹੇ ਉਹਨਾਂ ਨਾਲ ਸਮਝੌਤਾ ਕਰਨ ਨੂੰ ਤਰਲੋ ਮੱਛੀ ਹੋ ਰਿਹਾ ।
– ਅਮ੍ਰਿਤਪਾਲ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: