Breaking News
Home / ਦੇਸ਼ / ਕਿਸਾਨਾਂ ਨੇ ਮੁੱਖ ਮੰਤਰੀ ਖੱਟਰ ਨੂੰ ਘੇਰਿਆ

ਕਿਸਾਨਾਂ ਨੇ ਮੁੱਖ ਮੰਤਰੀ ਖੱਟਰ ਨੂੰ ਘੇਰਿਆ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹਰਿਆਣਾ ਵਿਚ ਭਾਜਪਾ ਲਈ ਹਾਲਾਤ ਮੁਸ਼ਕਲ ਬਣਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਹੁਣ ਭਾਜਪਾ ਆਗੂਆਂ ਖਿਲਾਫ ਖੁੱਲ੍ਹਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ।

ਰੋਹਤਕ, 3 ਅਪਰੈਲ-ਇਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਆਏ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋ ਗਈ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਖੱਟਰ ਨੇ ਆਈਟੀਆਈ ਗਰਾਊਂਡ ਵਿਚ ਸਤਿਗੁਰੂ ਦਾਸ ਸ਼ਰਮਾ ਦੀ ਸ਼ੋਕ ਸਭਾ ਵਿਚ ਆਉਣਾ ਸੀ। ਇਸ ਕਾਰਨ ਮੁੱਖ ਮੰਤਰੀ ਦਾ ਹੈਲੀਪੈਡ ਬਾਬਾ ਮਸਤਨਾਥ ਸਥਿਤ ਮਠ ਵਿਚ ਬਣਾਇਆ ਗਿਆ ਸੀ। ਇਸ ਮੌਕੇ ਪੁਲੀਸ ਦੇ ਉਚ ਅਧਿਕਾਰੀ ਵੀ ਪੁੱਜੇ।

ਕਿਸਾਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨ ਨਹੀਂ ਦੇਣਗੇ। ਇਸ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਬੈਰੀਕੇਡ ਲਾਏ ਸਨ। ਕਿਸਾਨਾਂ ਨੇ ਬੈਰੀਕਾਡ ਲੰਘਣੇ ਚਾਹੇ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾ ਠੀ ਆਂ ਵ ਰ੍ਹਾ ਈ ਆਂ। ਦੂਜੇ ਪਾਸੇ ਕਿਸਾਨਾਂ ਨੇ ਪੁਲੀਸ ’ਤੇ ਪ ਥ ਰਾ ਅ ਵੀ ਕੀਤਾ।

ਲੁਧਿਆਣਾ ‘ਚ ਕਿਸਾਨ ਆਗੂਆਂ ਤੇ ਵਪਾਰੀਆਂ ਵਿਚਾਲੇ ਹੋਈ ਮੀਟਿੰਗ,ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਬਾਰੇ ਹੋਈ ਚਰਚਾ


ਕਿਸਾਨਾਂ ਦਾ ਵਿਰੋਧ ਇੰਨਾ ਜ਼ਬਰਦਸਤ ਸੀ ਕਿ ਰੋਹਤਕ ਵਿਚ ਜਿਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ, ਉਸ ਜਗ੍ਹਾ ਨੂੰ ਚੁਫੇਰਿਉਂ ਘੇਰ ਲਿਆ ਗਿਆ। ਹਾਲਾਤ ਇਹ ਬਣ ਗਏ ਹੈਲੀਕਾਪਟਰ ਨੂੰ ਕਿਤੇ ਹੋਰ ਲੈਂਡ ਕਰਵਾਉਣਾ ਪਿਆ।

ਵੱਡੀ ਗਿਣਤੀ ਕਿਸਾਨ ਅਜੇ ਵੀ ਡਟੇ ਹੋਏ ਹਨ, ਹਾਲਾਤ ਮੁਸ਼ਕਲ ਬਣਦੇ ਜਾ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੁਸ਼ਯੰਤ ਚੌਟਾਲਾ ਦੀ ਇਸੇ ਤਰ੍ਹਾਂ ਦੀ ਘੇਰਾਬੰਦੀ ਹੋਈ ਸੀ ਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਵਿਚੇ ਹੀ ਰੱਦ ਕਰਨਾ ਪਿਆ ਸੀ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: