Breaking News
Home / ਪੰਜਾਬ / ਗੰ ਨ ਮੈ ਨ ਲੈਣ ਦੇ ਚੱਕਰ ‘ਚ ਸ਼ਿਵ ਸੈਨਾ ਵਾਲੇ ਕਸ਼ਮੀਰ ਗਿਰੀ ਨੇ ਖੁਦ ਹੀ ਕਰਾਇਆ ਸੀ ਹ ਮ ਲਾ, ਹੋਇਆ ਵੱਡਾ ਖੁਲਾਸਾ

ਗੰ ਨ ਮੈ ਨ ਲੈਣ ਦੇ ਚੱਕਰ ‘ਚ ਸ਼ਿਵ ਸੈਨਾ ਵਾਲੇ ਕਸ਼ਮੀਰ ਗਿਰੀ ਨੇ ਖੁਦ ਹੀ ਕਰਾਇਆ ਸੀ ਹ ਮ ਲਾ, ਹੋਇਆ ਵੱਡਾ ਖੁਲਾਸਾ

ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਆਗੂ ਤੇ ਹਿੰਦੂ ਧਰਮ ਪ੍ਰਚਾਰਕ ਕਸ਼ਮੀਰ ਗਿਰੀ ਨੇ ਸੁਰੱਖਿਆ ਲੈਣ ਲਈ ਪਿਛਲੇ ਸਾਲ ਖ਼ੁਦ ‘ਤੇ ਗੋ ਲ਼ੀ ਆਂ ਚਲਵਾਈਆਂ ਸਨ। ਇਸ ਲਈ ਸ਼ੂਟਰਾਂ ਨੂੰ ਆਪ ਹੀ ਸਿਖਲਾਈ ਵੀ ਦਿੱਤੀ ਸੀ। ਇਹ ਖ਼ੁਲਾਸਾ ਗੁਰਸ਼ਰਨਦੀਪ ਸਿੰਘ ਸੀਨੀਅਰ ਕਪਤਾਨ ਪੁਲਿਸ, ਖੰਨਾ ਨੇ ਸ਼ੁੱਕਰਵਾਰ ਨੂੰ ਕੀਤਾ। ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕਪਤਾਨ ਪੁਲਿਸ ( ਆਈ ) , ਖੰਨਾ ਤੇ ਰਾਜਨਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ , ਖੰਨਾ ਦੀ ਜ਼ੋਰ ਨਿਗਰਾਨੀ ਹੇਠ ਥਾਣੇਦਾਰ ਆਕਾਸ਼ ਦੱਤ ਮੁੱਖ ਅਫਸਰ , ਥਾਣਾ ਸਿਟੀ -2 ਖੰਨਾ ਰਾਹੀ ਮਿਤੀ 28.03.202 ਨੂੰ 307,324,323,148,149 ਥਾਣਾ ਸਿਟੀ -2 ਖੰਨਾ ਅਨਿਲ ਕੁਮਾਰ ਵਾਸੀ ਜਗਤ ਕਲੋਨੀ , ਖੰਨਾ ਦੇ ਬਿਆਨਾਂ ‘ਤੇ ਰਾਜਨ ਬਾਵਾ , ਮੈਨੂੰ ਪੁੱਤਰਾਨ ਕਸ਼ਮੀਰ ਗਿਰੀ ਵਗੈਰਾ ਦੇ ਖਿਲਾਫ ਦਰਜ ਹੋਇਆ ਸੀ । ਜਿਸ ਦੀ ਤਫਤੀਸ਼ ਦੌਰਾਨ ਬਰਾਮਦ ਹੋਏ ਹ ਥਿ ਆ ਰ , ਸੀ.ਸੀ.ਟੀ.ਵੀ ਫੁਟੇਜ ਅਤੇ ਪੀੜਤ ਨਿਖਿਲ ਸ਼ਰਮਾਂ ਦੇ ਬਿਆਨ ਤੋਂ ਮੁਕੱਦਮਾ ਉਕਤ ਵਿੱਚ ਮਹੰਤ ਕਸ਼ਮੀਰ ਗਿਰੀ ਚੇਲਾ ਬੰਤ ਗਿਰੀ , ਮਨੋਜ ਉਰਫ ਲਾਜਾ ਨੂੰ ਦੋ ਸ਼ੀ ਨਾਮਜ਼ਦ ਕਰਕੇ ਮੁਕੱਦਮਾ ਉਕਤ ਵਿੱਚ ਜੁਰਮ 506,120 – ਬੀ ਭ / ਦੇ 25-54-59 ਅਸਲਾ ਐਕਟ ਦਾ ਵਾਧਾ ਕੀਤਾ ਗਿਆ ਸੀ ।

ਐਸਐਸਪੀ ਗੁਰਸ਼ਰਨ ਨੇ ਦੱਸਿਆ ਕਿ ਪੜਤਾਲ ਦੌਰਾਨ ਮਿਤੀ 01.04.2021 ਨੂੰ ਮੁਕੱਦਮਾ ਉਕਤ ਵਿੱਚ ਦੋ ਸ਼ੀ ਮਹੰਤ ਕਸ਼ਮੀਰ ਗਿਰੀ ਨੂੰ ਗਿਫ਼ਤਾਰ ਕੀਤਾ ਗਿਆ । ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 9 ਮਾਰਚ 2020 ਨੂੰ ਮੁਕੱਦਮਾ ਨੰਬਰ 37 ਵਿੱਚ ਉਸ ਨੇ ਨਾਮਾਲੂਮ ਵਿਅਕਤੀਆਂ ਦੇ ਵਿਰੁੱਧ ਦਰਜ ਕਰਵਾਇਆ ਸੀ ਕਿ ਮਿਤੀ 09.03 , 2020 ਨੂੰ ਮੋਟਰ ਸਾਇਕਲ ਸਵਾਰ 02 ਨਾ – ਮਾਲੂਮ ਨੌਜਵਾਨਾਂ ਨੇ ਉਸ ਨੂੰ ਮਾ ਰ ਦੇਣ ਦੀ ਨੀਅਤ ਨਾਲ ਉਸ ‘ਤੇ ਫਾ ਇ ਰ ਕੀਤੇ ਸਨ , ਜੋ ਇਹ ਵਾਰਦਾਤ ਉਸਨੇ ਅਤੇ ਉਸ ਦੇ ਲੜਕੇ ਰਾਜਨ ਗਿਰੀ ਨੇ ਜਸਵਿੰਦਰ ਉਰਫ ਜੱਸੀ ਪੁੱਤਰ ਅਵਤਾਰ ਵਾਸੀ ਪਿੰਡ ਲੱਖਪੁਰ , ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲ ਵਾਸੀ ਮਕਾਨ ਨੰਬਰ 1434-10 , ਸੈਕਟਰ 2 – ਬੀ , ਚੰਡੀਗੜ੍ਹ ਅਤੇ ਗੁਰਿੰਦਰ ਉਰਫ ਗਿੰਦੀ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਗੇਹਲ ਮਾਜਰੀ , ਥਾਣਾ ਮੁਕੰਦਪੁਰ , ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਾਹੀ ਆਪਣੀ ਸਕਿਓਰਟੀ ਵਧਾਉਣ ਲਈ ਆਪਸੀ ਸਲਾਹ ਮਸ਼ਵਰਾ ਕਰਕੇ ਇਹ ਵਾਰਦਾਤ ਕਰਵਾਈ ਸੀ ।

ਉਸ ਨੇ ਅਤੇ ਉਸ ਦੇ ਲੜਕੇ ਰਾਜਨ ਗਿਰੀ ਨੇ ਜਸਵਿੰਦਰ ਅਤੇ ਗੁਰਿੰਦਰ ਨੂੰ ਵਾਰਦਾਤ ਤੋਂ ਪਹਿਲਾਂ ਇਹਨਾਂ ਨੂੰ ਚੰਡੀਗੜ੍ਹ ਵਿਖੇ ਪਿਸਟਲ ਮੁਹੱਈਆ ਕਰਵਾਕੇ ਇਹਨਾਂ ਨੂੰ ਪਿੰਡ ਗੋਬਿੰਦਗੜ੍ਹ , ਜਿਲ੍ਹਾ ਮੋਹਾਲੀ ਵਿਖੇ ਪਿ ਸ ਟ ਲ ਚਲਾਉਣ ਦੀ ਸਿਖਲਾਈ ਵੀ ਦਿੱਤੀ ਸੀ । ਜਸਵਿੰਦਰ ਸਿੰਘ ਉਰਫ ਜੱਸੀ ਅਤੇ ਗੁਰਿੰਦਰ ਦੇ ਖਿਲਾਫ ਹੀ ਮੁਕੱਦਮਾ ਨੰਬਰ 137 , ਮਿਤੀ 28.07.2020, ਨੂੰ 25-54-59 ਅਸਲਾ ਐਕਟ ਥਾਣਾ ਸਮਰਾਲਾ ਦਰਜ ਹੈ । ਮੁਕੱਦਮਾ ਨੰਬਰ 37/2020 ਥਾਣਾ ਸਿਟੀ -2 , ਖੰਨਾ ਜੋ ਮਹੰਤ ਕਸ਼ਮੀਰ ਗਿਰੀ ਦੇ ਬਿਆਨ ‘ਤੇ ਦਰਜ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: