Breaking News
Home / ਪੰਜਾਬ / ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਚੌਂਕ ਵਿਚ ਬੀਤੇ ਦਿਨੀ ਹੋਏ ਭਿਆਨਕ ਹਾਦਸੇ ਚ ਜਖਮੀ ਹੋਏ ਇਕ ਹੋਰ 16 ਸਾਲਾ ਪਰਮਵੀਰ ਨੇ ਦਮ ਤੋੜ ਦਿੱਤਾ

ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਚੌਂਕ ਵਿਚ ਬੀਤੇ ਦਿਨੀ ਹੋਏ ਭਿਆਨਕ ਹਾਦਸੇ ਚ ਜਖਮੀ ਹੋਏ ਇਕ ਹੋਰ 16 ਸਾਲਾ ਪਰਮਵੀਰ ਨੇ ਦਮ ਤੋੜ ਦਿੱਤਾ

ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਚੌਂਕ ਵਿਚ ਬੀਤੇ ਦਿਨੀ ਹੋਏ ਭਿਆਨਕ ਹਾਦਸੇ ਚ ਜਖਮੀ ਹੋਏ ਇਕ ਹੋਰ 16 ਸਾਲ ਪਰਮਵੀਰ ਨੇ ਦਮ ਤੋੜ ਦਿੱਤਾ।

ਪਟਿਆਲਾ: ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਚੌਂਕ ਵਿਚ ਬੀਤੇ ਦਿਨੀ ਹੋਏ ਭਿਆਨਕ ਹਾਦਸੇ ਚ ਜਖਮੀ ਹੋਏ ਇਕ ਹੋਰ 16 ਸਾਲ ਪਰਮਵੀਰ ਨੇ ਦਮ ਤੋੜ ਦਿੱਤਾ। ਪਰਮਵੀਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੇ ਸਾਥੀਆਂ ਦੇ ਨਾਲ ਰੋਜ਼ਾਨਾ ਇਸ ਚੌਂਕ ਚ ਖੜਕੇ ਪ੍ਰਦਰਸ਼ਨ ਕਰਦਾ ਸੀ ਅਤੇ ਇਸ ਦੌਰਾਨ ਉਹ ਤੇਜ ਰਫਤਾਰ ਗੱਡੀ ਦੀ ਲਪੇਟ ਵਿੱਚ ਆ ਗਿਆ । ਉਸਦੀ ਮੌਤ ਦੀ ਖਬਰ ਸੁਣਕੇ ਲੋਕਾਂ ਚ ਰੋਸ ਫੈਲ ਗਿਆ ਮਿਰਤਕ ਦੀ ਮਾਂ ਦਾ ਆਪਣੇ ਬੇਟੇ ਦੀ ਮੌਤ ਮਗਰੋਂ ਰੋ ਰੋ ਕੇ ਬੁਰਾ ਹਾਲ ਸੀ।

ਮਾਮੇ ਨੇ ਦਸਿਆ ਕਿ ਪਰਮਵੀਰ ਆਪਣੀ ਸਕੂਲੀ ਪੜ੍ਹਾਈ ਕਰ ਰਿਹਾ ਸੀ ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਰੋਜ਼ਾਨਾ ਸ਼ਾਮ ਸਮੇ ਇਸ ਚੌਂਕ ਦੇ ਵਿਚ ਆਕੇ ਖੜ੍ਹਕੇ ਕਿਸਾਨਾਂ ਦੇ ਹੱਕ ਚ ਨਾਰੇਬਾਜੀ ਕਰਦਾ ਸੀ ਉਸਦੀ ਮੌਤ ਨੇ ਪੂਰੇ ਪਰਿਵਾਰ ਅਤੇ ਸ਼ਹਿਰ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਕਿ ਉਸਦੀ ਮੌਤ ਲਈ ਜਿੰਮੇਵਾਰ ਵਿਅਕਤੀ ਨੂੰ ਸਖਤ ਸਜ਼ਾ ਦਿੱਤੀ ਜਾਵੇ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਫਾਰਚੂਨਰ ਚਾਲਕ ਵਿਅਕਤੀ ਪ੍ਰਿਤਪਾਲ ਸਿੰਘ ਜੋ ਕਿ ਐਕਸਾ’ਈਜ਼ ਵਿਭਾਗ ਦੇ ਵਿੱਚ ਈਟੀਓ ਦੇ ਪਦ ਉੱਤੇ ਤੈਨਾਤ ਹੈ ਤੇ ਇਸ ਚੌਕ ਵਿੱਚ ਖੜ੍ਹੇ ਲੋਕਾਂ ਟੱਕਰ ਮਾਰ ਦਿੱਤੀ ਸੀ ਜਿਸ ਦੀ ਲਪੇਟ ਵਿੱਚ ਆਈਆਂ ਕਈ ਕਾਰਾਂ ਵੀ ਨੁਕਸਾਨ ਗ੍ਰਸਤ ਹੋ ਗਈਆਂ ਸੀ ਇਸੇ ਕਾਰਨ ਪਰਮਵੀਰ ਅਤੇ ਅੱਠ ਨੌਂ ਹੋਰ ਵਿਅਕਤੀ ਫੱਟੜ ਹੋ ਗਏ ਸੀ ਜਿਨ੍ਹਾਂ ਦੇ ਵਿਚੋਂ ਦੋ ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਅਜੇ ਵੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ । ਹੁਣ ਪਰਮਵੀਰ ਅੱਤਰੀ ਦੀ ਮੌਤ ਤੇ ਮਗਰੋਂ ਲੋਕਾਂ ਦਾ ਰੋਸ ਹੋਰ ਵਧ ਗਿਆ ਹੈ ਕਿਉਂਕਿ ਪੁਲਿਸ ਦੇ ਉੱਪਰ ਦੋਸ਼ ਹੈ ਕਿ ਉਸ ਨੇ ਸਮੇਂ ਦੇ ਚਲਦਿਆਂ ਸਹੀ ਕਾਰਵਾਈ ਨਹੀਂ ਕੀਤੀ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: