Breaking News
Home / ਪੰਜਾਬ / ਦੀਪ ਸਿੱਧੂ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸੰਬੰਧ ਨਹੀਂ-ਕਿਸਾਨ ਆਗੂ ਡਾ.ਦਰਸ਼ਨਪਾਲ

ਦੀਪ ਸਿੱਧੂ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸੰਬੰਧ ਨਹੀਂ-ਕਿਸਾਨ ਆਗੂ ਡਾ.ਦਰਸ਼ਨਪਾਲ

ਖੇਤੀ ਕਾਨੂੰਨਾਂ ਦੇ ਅੰਦੋਲਨ ਨੂੰ ਤੇਜ਼ ਕਰਨ ਸਬੰਧੀ ਬਰਨਾਲਾ ਪੁੱਜੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ.ਦਰਸ਼ਨਪਾਲ, ਜੱਥੇਬੰਦੀ ਆਗੂਆਂ ਨਾਲ ਮੀਟਿੰਗ ਕੀਤੀ। ਕਿਸਾਨ ਆਗੂ ਨੇ ਕਿਹਾ ਅੰਦੋਲਨ ਤੇਜ਼ ਕਰਨ ਲਈ ਅਗਲੇ ਪੜਾਅ ਤਹਿਤ 5 ਅਪ੍ਰੈਲ ਨੂੰ ਐਫ਼ਸੀਆਈ ਦੇ ਦਫ਼ਤਰਾਂ ਦਾ ਘਿਰਾਉ, 10 ਅਪ੍ਰੈਲ ਨੂੰ ਕੇਐਮਪੀ ਰੋਡ ਜਾਮ ਕੀਤਾ ਜਾਵੇਗਾ , 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ, 14 ਅਪ੍ਰੈਲ ਨੂੰ ਡਾ.ਭੀਮ ਰਾਉ ਅੰਬੇਡਕਰ ਦੀ ਜੈਯੰਤੀ ਮਨਾਉਂਦਿਆਂ ਸੰਵਿਧਾਨ ਬਚਾਉ ਦਿਵਸ, 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਡਾ.ਦਰਸ਼ਨਪਾਲ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਅੰਦੋਲਨ ਨੂੰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲੇ ਪੜਾਅ ਦਾ ਸੰਘਰਸ਼ ਐਲਾਨ ਦਿੱਤਾ ਹੈ। ਜਿਸ ਤਹਿਤ ਐਫ਼ਸੀਆਈ ਵਲੋਂ ਫ਼ਸਲ ਦੀ ਖ਼ਰੀਦ ਸਬੰਧੀ ਕਿਸਾਨਾਂ ਵਲੋਂ ਜ਼ਮੀਨਾਂ ਦੀਆਂ ਫ਼ਰਦਾਂ ਮੰਗੇ ਜਾਣ ਦੇ ਵਿਰੋਧ ਵਿੱਚ 5 ਅਪ੍ਰੈਲ ਨੂੰ ਐਫ਼ਸੀਆਈ ਦੇ ਦਫ਼ਤਰਾਂ ਦਾ ਦੇਸ਼ ਭਰ ਵਿੱਚ ਘਿਰਾਉ ਕੀਤਾ ਜਾਵੇਗਾ। 10 ਅਪ੍ਰੈਲ ਨੂੰ ਦਿੱਲੀ ਵਿਖੇ ਕੇਐਮਪੀ ਰੋਡ 24 ਘੰਟੇ ਲਈ ਜਾਮ ਕੀਤਾ ਜਾਵੇਗਾ। 13 ਅਪ੍ਰੈਲ ਨੂੰ ਦਿੱਲੀ ਸਮੇਤ ਹਰ ਕਿਸਾਨ ਮੋਰਚੇ ’ਤੇ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਵੇਗਾ। 14 ਅਪ੍ਰੈਲ ਨੂੰ ਡਾ.ਭੀਮ ਰਾਉ ਅੰਬੇਡਕਰ ਦੀ ਜੈਯੰਤੀ ਮਨਾਉਂਦਿਆਂ ਸੰਵਿਧਾਨ ਬਚਾਉ ਦਿਵਸ ਮਨਾਇਆ ਜਾਵੇਗਾ। 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਵੇਗਾ। ਮਈ ਦੇ ਪਹਿਲੇ ਹਫ਼ਤੇ ਸੰਸਦ ਵੱਲ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਮਾਰਚ ਕਰਨਗੇ। ਜੇਕਰ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਿ੍ਰਫ਼ਤਾਰੀਆਂ ਦੇਣ ਤੋਂ ਵੀ ਪਿੱਛੇ ਨਹੀਂ ਹੱਟਣਗੇ। 26 ਜਨਵਰੀ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ ਸੰਸਦ ਵੱਲ ਮਾਰਚ ਕਰਨ ਲਈ ਹਰ ਰੂਟ ਅਤੇ ਪ੍ਰੋਗਰਾਮ ਬਣਾਵੇਗੀ।

ਉਹਨਾਂ ਦੱਸਿਆ ਕਿ ਨੌਜਵਾਨ ਆਗੂ ਲੱਖਾ ਸਿਧਾਣੇ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵਲੋਂ ਦਿੱਲੀ ਮੋਰਚੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ। ਕਿਉਂਕਿ ਲੱਖਾ ਸਿਧਾਣਾ ਪਹਿਲੇ ਦਿਨ ਤੋਂ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਸੰਘਰਸ਼ ਕਰ ਰਿਹਾ ਹੈ। ਪਰ ਕਿਸਾਨ ਆਗੂ ਡਾ.ਦਰਸ਼ਨਪਾਲ ਨੇ ਕਿਹਾ ਕਿ ਸਿਰਫ਼ ਲੱਖੇ ਸਿਧਾਣਾ ਲਈ ਇਹ ਫ਼ੈਸਲਾ ਕੀਤਾ ਗਿਆ ਹੈ, ਜਦੋਂਕਿ ਦੀਪ ਸਿੱਧੂ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਵਾਢੀ ਦੇ ਸੀਜ਼ਨ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਦੀ ਭਲਕੇ ਲੁਧਿਆਣਾ ਵਿਖੇ ਮੀਟਿੰਗ ਹੋਵੇਗੀ। ਜਿਸ ਲਈ ਵਾਢੀ ਕਰਨ ਅਤੇ ਕਿਸਾਨ ਅੰਦੋਲਨ ਜਾਰੀ ਰੱਖਣ ਸਬੰਧੀ ਪ੍ਰੋਗਰਾਮ ਬਣਾਏ ਜਾਣਗੇ। ਉਹਨਾਂ ਫ਼ਸਲਾਂ ਦੀ ਸਿੱਧੀ ਅਦਾਇਗੀ ਦਾ ਸਮਰੱਥਨ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਭਾਵੇਂ ਕਿਸਾਨਾਂ ਦੇ ਹਿੱਤ ਵਿੱਚ ਹੈ, ਪ੍ਰ੍ਰੰਤੂ ਇਸ ਫ਼ੈਸਲੇ ਦੀ ਤਾਰੀਖ਼ ਬਹੁਤ ਗਲਤ ਹੈ।

ਦੀਪ ਸਿੱਧੂ ਦੇ ਨਾਲ ਨਹੀਂ ਚੱਲਾਂਗੇ-ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ

ਸੰਯੁਕਤ ਮੋਰਚੇ ‘ਚ ਲੱਖਾ ਸਿਧਾਣਾ ਦੀ ਐਂਟਰੀ
ਡਾ ਦਰਸ਼ਨ ਪਾਲ ਦਾ ਬਿਆਨ- ‘ਲੱਖੇ ਦੀ ਚੰਗੀ ਅਪ੍ਰੋਚ, ਦੀਪ ਸਿੱਧੂ ਨਾਲ ਨਹੀਂ ਕੋਈ ਨਾਅਤਾ’

ਸਿੱਧੀ ਅਦਾਇਗੀ ਦੇ ਹੱਕ ‘ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ, ਫੈਸਲੇ ਨੂੰ ਦੱਸਿਆ ਸਹੀ

ਰਵੀ ਆਜ਼ਾਦ ਦੀ ਗ੍ਰਿਫ਼ਤਾਰੀ ਬਰਦਾਸ਼ਤ ਨਹੀਂ ਹੋਵੇਗੀ-ਕਿਸਾਨ ਆਗੂ ਰਾਕੇਸ਼ ਟਿਕੈਤ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: