Breaking News
Home / ਪੰਜਾਬ / ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਦੀ ਨਵੀਂ ਚਾਲ

ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਦੀ ਨਵੀਂ ਚਾਲ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸੂਬਾ ਪੁਲਿਸ ਨੂੰ ਇਕ ਪੱਤਰ ਲਿਖਦਿਆਂ ਦੋਸ਼ ਲਾਏ ਹਨ ਕਿ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਗੁਰਦਾਸਪੁਰ, ਅੰਮਿ੍ਤਸਰ, ਫ਼ਿਰੋਜ਼ਪੁਰ ਅਤੇ ਅਬੋਹਰ ਖੇਤਰ ‘ਚ ਕਿਸਾਨਾਂ ਵਲੋਂ ਯੂ.ਪੀ., ਬਿਹਾਰ ਤੋਂ ਆਏ ਮਜ਼ਦੂਰਾਂ ਤੋਂ ਬੰ ਧੂ ਆ ਮਜ਼ਦੂਰੀ ਕਰਵਾਈ ਜਾਂਦੀ ਹੈ, ਉਨ੍ਹਾਂ ਮਜ਼ਦੂਰਾਂ ਨੂੰ ਅਕਸਰ ਨ ਸ਼ੇ ਦੇ ਕੇ ਖੇਤਾਂ ‘ਚ ਕੰਮ ਕਰਵਾਇਆ ਜਾਂਦਾ ਹੈ ਅਤੇ ਘੰਟਿਆਂ-ਬੱਧੀ ਖੇਤੀਬਾੜੀ ਦਾ ਕੰਮ ਕਰਵਾ ਕੇ ਉਨ੍ਹਾਂ ਨੂੰ ਬਣਦੀ ਮਜ਼ਦੂਰੀ ਤੋਂ ਵਾਂਝੇ ਰੱਖਿਆ ਜਾਂਦਾ ਹੈ | ਇਹ ਪੱਤਰ, ਜਿਸ ਦੀ ਕਾਪੀ ‘ਅਜੀਤ’ ਕੋਲ ਮੌਜੂਦ ਹੈ, ‘ਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਬੀ.ਐਸ.ਐੱਫ. ਦੇ ਜਵਾਨਾਂ ਨੇ ਉਪਰੋਕਤ ਖੇਤਰਾਂ ‘ਚੋਂ 58 ਅਜਿਹੇ ਮਜ਼ਦੂਰ ਛੁਡਵਾਏ, ਜਿਨ੍ਹਾਂ ‘ਚੋਂ ਕੁਝ ਦੀ ਤਾਂ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਕੁਝ ਮਜ਼ਦੂਰਾਂ ਨੂੰ ਬੰ ਧ ਕਾਂ ਦੀ ਸਥਿਤੀ ‘ਚ ਰੱਖਿਆ ਹੋਇਆ ਸੀ | ਹੋਰ ਗੰਭੀਰ ਦੋ ਸ਼ ਲਾਉਂਦਿਆਂ ਮੰਤਰਾਲੇ ਨੇ ਪੱਤਰ ‘ਚ ਲਿਖਿਆ ਹੈ ਕਿ ਮਨੁੱਖੀ ਤ ਸ ਕ ਰੀ ਕਰਨ ਵਾਲੇ ਗਰੁੱਪ, ਅਜਿਹੇ ਮਜ਼ਦੂਰਾਂ ਨੂੰ ਚੰਗੀ ਤਨਖ਼ਾਹ ਦਾ ਵਾਅਦਾ ਕਰਕੇ ਪੰਜਾਬ ਲਿਆਉਂਦੇ ਹਨ, ਪ੍ਰੰਤੂ ਪੰਜਾਬ ਆਉਣ ‘ਤੇ ਉਨ੍ਹਾਂ ਮਜ਼ਦੂਰਾਂ ਦਾ ਸ਼ੋ ਸ਼ ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਗੈਰ-ਮ ਨੁੱ ਖੀ ਵਤੀਰਾ ਕੀਤਾ ਜਾਂਦਾ ਹੈ |

ਸਾਲ 2019 ਅਤੇ 2020 ‘ਚ ਛੁਡਵਾਏ ਉਪਰੋਕਤ ਮਜ਼ਦੂਰਾਂ ਦਾ ਹਵਾਲਾ ਦਿੰਦਿਆਂ ਕੇਂਦਰ ਨੇ ਲਿਖਿਆ ਹੈ ਕਿ ਮਜ਼ਦੂਰਾਂ ਤੋਂ ਖੇਤਾਂ ‘ਚ ਕਈ-ਕਈ ਘੰਟੇ ਕੰਮ ਲੈਣ ਲਈ ਉਨ੍ਹਾਂ ਨੂੰ ਅਕਸਰ ਨਸ਼ੇ ਦਿੱਤੇ ਜਾਂਦੇ ਹਨ, ਜਿਸ ਦਾ ਅਸਰ ਉਨ੍ਹਾਂ ਦੀ ਸਿਹਤ ਅਤੇ ਮਾਨਸਿਕ ਸਥਿਤੀ ‘ਤੇ ਪੈਂਦਾ ਹੈ | ਬੀ.ਐਸ.ਐੱਫ. ਉਪਰੋਕਤ ਮਜ਼ਦੂਰਾਂ ਨੂੰ ਪੁਲਿਸ ਹਵਾਲੇ ਕਰ ਚੁੱਕੀ ਹੈ | ਇਹ ਸਭ ਦੋ ਸ਼ ਲਾਉਂਦਿਆਂ ਗ੍ਰਹਿ ਮੰਤਰਾਲੇ ਨੇ ਇਸ ਵਰਤਾਰੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰ ਘ ਣਾ ਕਰਾਰ ਦਿੱਤਾ ਹੈ ਅਤੇ ਇਸ ਮਸਲੇ ‘ਤੇ ਪਹਿਲ ਦੇ ਆਧਾਰ ‘ਤੇ ਬਣਦੀ ਕਾਰਵਾਈ ਕਰਕੇ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ |

ਕੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਹੈ ਕੋਸ਼ਿਸ਼
ਕੇਂਦਰ ਦੇ ਗ੍ਰਹਿ ਮੰਤਰਾਲੇ ਵਲੋਂ ਅਚਾਨਕ ਅਜਿਹਾ ਪੱਤਰ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਲਿਖੇ ਜਾਣ ਪਿੱਛੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਜਿਹਾ ਅਸਲ ‘ਚ ਹੋਇਆ ਹੈ ਜਾਂ ਫਿਰ ਇਹ ਸਿਰਫ਼ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ | ਹਾਲਾਂਕਿ ਗ੍ਰਹਿ ਮੰਤਰਾਲੇ ਨੇ ਸਬੰਧਿਤ ਮਜ਼ਦੂਰਾਂ ਦੀ ਕੋਈ ਵਿਸਥਾਰਤ ਜਾਣਕਾਰੀ ਬਾਰੇ ਪੱਤਰ ‘ਚ ਕੁਝ ਨਹੀਂ ਲਿਖਿਆ | ਇਹ ਪੱਤਰ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕਿਸਾਨ ਅੰਦੋਲਨ ਸਿਖ਼ਰਾਂ ‘ਤੇ ਹੈ, ਜੋ ਕਈ ਕਈ ਤਰ੍ਹਾਂ ਦੇ ਸਵਾਲ ਖੜੇ੍ਹ ਕਰਦਾ ਹੈ

ਕਿਸੇ ਮੋਰਚੇ/ਲਹਿਰ ਨੂੰ ਖ ਤ ਮ ਕਰਨ ਲਈ ਉਸਨੂੰ ਪਹਿਲਾਂ ਬਦਨਾਮ ਕੀਤਾ ਜਾਂਦਾ ਹੈ। 1984 ਤੋਂ ਪਹਿਲਾਂ ਬੱਸਾਂ ‘ਚੋਂ ਬੰਦੇ ਕੱਢ-ਕੱਢ ਮਾ ਰ ਦੇਣ ਦੀਆਂ ਝੂਠੀਆਂ ਖ਼ਬਰਾਂ ਛਪਵਾ-ਛਪਵਾ ਆਮ ਲੋਕਾਂ ‘ਚ ਜ਼ ਹਿ ਰ ਭਰਿਆ ਗਿਆ ਤੇ ਹੁਣ ਅਜਿਹੀਆਂ ਖ਼ਬਰਾਂ ਰਾਹੀਂ ਕਿਸਾਨ ਮੋਰਚੇ ‘ਤੇ ਹ-ਮ-ਲੇ ਹੋ ਰਹੇ ਹਨ।ਪੰਜਾਬ ਤੋਂ ਪੱਤਰਕਾਰਾਂ ਨੂੰ ਇਸ ਪ੍ਰਾਪੇਗੰਡੇ ਦਾ ਮੂੰਹ ਤੋੜ ਜਵਾਬ ਦੇਣ ਲਈ ਪਰਵਾਸੀ ਮਜ਼ਦੂਰਾਂ ਨਾਲ ਇੰਟਰਵਿਊਜ਼ ਕਰਨੀਆਂ ਚਾਹੀਦੀਆਂ, ਰਿਪੋਰਟਾਂ ਛਾਪਣੀਆਂ ਚਾਹੀਦੀਆਂ, ਤਾਂ ਕਿ ਇਸ ਕੁ ਫ਼ ਰ ਦਾ ਭਾਂ ਡਾ ਭੰ ਨਿ ਆ ਜਾ ਸਕੇ।-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਗ੍ਰਹਿ ਮੰਤਰਾਲੇ ਦੀ ਚਿੱਠੀ ਸਣੇ ਭ ਖ ਦੇ ਮਸਲਿਆਂ ‘ਤੇ ਹਰਜੀਤ ਗਰੇਵਾਲ ਨੂੰ ਤਿ ਖੇ ਸਵਾਲ…

Congress MP Gurjeet Aujla ਦਾ ਕੇਂਦਰ ਸਰਕਾਰ ਦੀ ਚਿੱਠੀ ‘ਤੇ ਆਇਆ ਬਿਆਨ, ਕਹੀ ਇਹ ਵੱਡੀ ਗੱਲ

ਇਹ ਉਸ ਕਿਸਾਨ ‘ਤੇ ਸਵਾਲ ਉਠਾ ਰਹੇ ਨੇ ਜਿਨ੍ਹੇ 1965,1971 ਦੀਆਂ ਜੰਗਾਂ ‘ਚ ਸਰਹੱਦੀ ਲੋਕਾਂ ਨੇ ਪਾਕਿਸਤਾਨੀ ਫੌਜਾਂ ਦਾ ਸਾਹਮਣਾ ਕੀਤਾ ਸੀ-ਅਕਾਲੀ ਦਲ

ਕੇਂਦਰ ਦੀ ਚਿੱਠੀ ‘ਤੇ ਕਿਸਾਨਾਂ ਤੇ ਸਰਬ ਪਾਰਟੀ ਨੇ ਘੇਰੀ BJP, ਵੇਖੋ ਖਾਸ ਚਰਚਾ
“ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕੇਂਦਰ ਦਾ ਨਵਾਂ ਪੈਂਤਰਾ “- ਬਲਬੀਰ ਸਿੱਧੂ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: