Breaking News
Home / ਵਿਦੇਸ਼ / ਸੁਏਜ਼ ਨਹਿਰ ਕੁਦਰਤੀ ਵਾਪਰਿਆ ਹਾਦਸਾ ਜਾਂ ਬੰਦ ਕਰਨ ਦੀ ਸਾਜਿਸ਼ ?

ਸੁਏਜ਼ ਨਹਿਰ ਕੁਦਰਤੀ ਵਾਪਰਿਆ ਹਾਦਸਾ ਜਾਂ ਬੰਦ ਕਰਨ ਦੀ ਸਾਜਿਸ਼ ?

ਮਿਸਰ ਦੀ ਸੁਏਜ਼ ਨਹਿਰ ਰਾਹੀਂ ਦੁਨੀਆ ਦੇ ਮੁਲਕ ਆਪਣਾ ਕਾਰੋਬਾਰ ਕਰਦੇ ਹਨ ਇਸ ਰਾਹੀਂ ਦੁਨੀਆ ਭਰ ਦੇ ਬਹੁਤੇ ਕਾਰਗੋ ਸ਼ਿੱਪ ਗੁਜ਼ਰਦੇ ਹਨ । ਇਹ ਰੂਟ ਦੁਨੀਆ ਨੂੰ ਬਹੁਤ ਸਸਤਾ ਅਤੇ ਸਮਾਨ ਦੀ ਢੋਅ ਢੁਆਈ ਲਈ ਬਹੁਤ ਸ਼ੌਟ ਰੂਟ ਹੈ ਜਿਸ ਨਾਲ ਖਪਤਕਾਰ ਨੂੰ ਹਰ ਚੀਜ਼ ਸਸਤੀ ਪੈਂਦੀ ਹੈ । ਇਸ ਰਾਹੀਂ ਦੁਨੀਆ ਦੇ ਟਰੇਡ ਦਾ 13 % ਹਿੱਸਾ ਰੋਜ਼ਾਨਾ ਗੁਜ਼ਰਦਾ ਹੈ । ਜਿਸ ਦੀ ਕੀਮਤ 10 ਅਰਬ ਡਾਲਰ ਰੋਜ਼ਾਨਾ ਹੈ । ਸੁਏਜ਼ ਨਹਿਰ ਮਿਸਰ ਦੀ ਆਮਦਨ ਦਾ ਵੱਡਾ ਸਰੋਤ ਹੈ ।

ਸੁਏਜ਼ ਨਹਿਰ ਕਾਰਨ ਅਰਬ ਇਸਰਾਇਲ ਵਿਚਾਲੇ ਗਰਮਾ – ਗਰਮੀ ਹੋ ਚੁੱਕੀ ਹੈ । ਇਕ ਵੱਡੀ ਜੰਗ ਸੁਏਜ਼ ਤੇ ਕਬਜ਼ੇ ਕਾਰਨ ਅਰਬ ਇਸਰਾਇਲ ਵਿਚਾਲੇ ਹੋ ਚੁੱਕੀ ਹੈ । ਕਾਰਗੋ ਜਹਾਜ਼ਾਂ ਦੇ ਇਸ ਵਿਚ ਫਸਣ ਕਾਰਨ ਸੁਏਜ਼ ਨਹਿਰ ਕਈ ਵਾਰ ਬਲੌਕ ਹੋ ਚੁੱਕੀ ਹੈ ।

ਸੁਏਜ਼ ਨਹਿਰ ਬੜੇ ਚਿਰ ਤੋਂ ਇਸਰਾਇਲ ਦੀ ਨਜ਼ਰ ਵਿਚ ਰੜਕਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਇਕ ਨਹਿਰ ਇਸਰਾਇਲ ਨੇ ਵੀ ਬਣਾ ਲਈ ਹੈ ਇਸਰਾਇਲ ਚਾਹੁੰਦਾ ਹੈ ਜੇਕਰ ਸੁਏਜ਼ ਨਹਿਰ ਬੰਦ ਹੋ ਜਾਵੇ ਇਸ ਨਾਲ ਇਸਰਾਇਲ ਦਾ ਰੂਟ ਸ਼ੁਰੂ ਹੋ ਜਾਵੇਗਾ । ਇਸ ਨਾਲ ਇਸਰਾਇਲ ਮਿਸਰ ਦੀ ਕਮਾਈ ਖੋਹ ਸਕਦਾ ਹੈ ਇਸ ਨਾਲ ਚੀਨ ਦਾ ਰੂਟ ਬੰਦ ਹੋ ਸਕਦਾ ਹੈ ।

ਪਿਛਲੇ ਦਿਨੀਂ ਸੁਏਜ਼ ਨਹਿਰ ਨੂੰ ਜਪਾਨ (ਤਾਈਵਾਨ) ਦੇ ਇਕ ਸਮਾਨ ਨਾਲ ਲੱਦੇ ਕਾਰਗੋ ਜਹਾਜ਼ ਨੇ ਬਲੌਕ ਕਰ ਦਿੱਤਾ ਹੈ ਇਸ ਵਿਚ ਕੰਮ ਕਰਦਾ 25 ਮੈਂਬਰੀ ਅਮਲਾ ਭਾਰਤੀ ਹੈ ਇਸ ਅਮਲੇ ਨੂੰ ਮਿਸਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਇਸ ਦਾ ਇਕ ਸੁਨੇਹਾ ਚੀਨ ਨੂੰ ਵੀ ਹੈ ਜੇਕਰ ਸੁਏਜ਼ ਨਹਿਰ ਬੰਦ ਹੁੰਦੀ ਹੈ ਇਸ ਨਾਲ ਚੀਨ ਦੀ ਸਪਲਾਈ ਲਾਇਨ ਕੱਟ ਹੋ ਜਾਂਦੀ ਹੈ । ਜੇਕਰ ਸੁਏਜ਼ ਨਹਿਰ ਬੰਦ ਹੁੰਦੀ ਹੈ ਭਾਰਤ ਪਾਕਿਸਤਾਨ ਵਿਚ ਮਹਿਗਾਈ ਵੱਧ ਜਾਂਦੀ ਹੈ ਤੇਲ ਦੀਆਂ ਕੀਮਤਾਂ ਵਿਚ ਉਛਾਲ ਆ ਜਾਂਦਾ ਹੈ । ਕਿਉਂਕਿ ਤੇਲ ਮਹਿਗਾ ਹੋਣ ਦੀ ਸੂਰਤ ਵਿਚ ਹਰ ਵਸਤੂ ਮਹਿੰਗੀ ਹੋ ਜਾਂਦੀ ਹੈ ।

ਸੁਏਜ਼ ਨਹਿਰ ਕਾਰਗੋ ਦੀ ਗਲਤੀ ਨਾਲ ਬੰਦ ਹੋਈ ਜਾਂ ਇਸ ਫਿਰ ਇਸ ਪਿਛੇ ਕੋਈ ਸਾਜਿਸ਼ ਰਚੀ ਗਈ ? ਕਿਉਂਕਿ ਆਉਣ ਵਾਲੇ ਸਮੇਂ ਵਿਚ ਵੱਡੀਆਂ ਤਾਕਤਾਂ ਸਮੁੰਦਰਾਂ ਬੰਦਰਗਾਹਾਂ ਸਮੁੰਦਰੀ ਰੂਟਾਂ ਤੇ ਕਬਜ਼ੇ ਲਈ ਵੀ ਸਾਜਿਸ਼ਾਂ ਬਣਾ ਰਹੀਆਂ ਹਨ ਕਿਸੇ ਵੀ ਘਟਨਾ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਹੈ ਜੋ ਕਿ ਸਾਜਿਸ਼ ਨਾ ਹੋ ਕੇ ਕੁਦਰਤੀ ਹਾਦਸਾ ਜਾਪਦਾ ਹੈ ਜਦਕਿ ਇਸ ਪਿਛੇ ਵੱਡੀਆਂ ਸਾਜਿਸ਼ਾਂ ਵੀ ਹੁੰਦੀਆਂ ਹਨ ।
– ਐੱਸ ਸੁਰਿੰਦਰ –

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: