Breaking News
Home / ਪੰਥਕ ਖਬਰਾਂ / ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਦਾਦੂਵਾਲ ਨੂੰ ਮਿਲਣ ਪੁੱਜੇ

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਦਾਦੂਵਾਲ ਨੂੰ ਮਿਲਣ ਪੁੱਜੇ

ਕਾਲਾਂਵਾਲੀ, 1 ਅਪ੍ਰੈਲ (ਅ.ਬ.)-ਖੇਤਰ ਦੇ ਪਿੰਡ ਦਾਦੂ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਲਈ ਪਹੁੰਚੇ ਅਤੇ ਲਗਪਗ ਇਕ ਘੰਟਾ ਉੱਥੇ ਰਹੇ |

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ‘ਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਲਈ ਪੁੱਜੇ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਉਣ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ |

ਬਾਬਾ ਗੁਰਿੰਦਰ ਸਿੰਘ ਜਦੋਂ ਵੀ ਇੱਥੇ ਆਉਂਦੇ ਹਨ ਤਾਂ ਉਹ ਮੀਡੀਆ ਤੋਂ ਦੂਰੀ ਬਣਾਈ ਰੱਖਦੇ ਹਨ | ਉਹ ਜਦੋਂ ਵੀ ਆਉਂਦੇ ਹਨ ਤਾਂ ਤਕਰੀਬਨ ਇਕ ਘੰਟਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਬੰਦ ਕਮਰਾ ਗੱਲਬਾਤ ਕਰਦੇ ਹਨ | ਉਨ੍ਹਾਂ ਦਾ ਹਰ ਸਾਲ ਦਾਦੂਵਾਲ ਨੂੰ ਮਿਲਣ ਲਈ ਆਉਣਾ, ਮੀਡੀਆ ਨੂੰ ਨਾ ਮਿਲਣਾ, ਕੁਝ ਬਿਆਸ ਡੇਰਾ ਪ੍ਰੇਮੀ ਲੋਕਾਂ ਨੂੰ ਪਤਾ ਲੱਗਣ ‘ਤੇ ਉੱਥੇ ਪੁੱਜਣਾ ਅਤੇ ਬਾਬਾ ਗੁਰਿੰਦਰ ਸਿੰਘ ਦਾ ਹੱਥ ਜੋੜ ਕੇ ਬਿਨਾਂ ਕੁਝ ਬੋਲੇ ਉੱਥੋਂ ਚੱਲੇ ਜਾਣਾ ਇਹ ਕਈ ਸਾਲਾਂ ਤੋਂ ਇਕ ਬੁਝਾਰਤ ਬਣੀ ਹੋਈ ਹੈ |

ਜਦੋਂ ਇਸ ਸਬੰਧੀ ਜਥੇਦਾਰ ਦਾਦੂਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਸਥਾਨ ਉੱਤੇ ਆ ਚੁੱਕੇ ਹਨ ਅਤੇ ਅੱਜ ਵੀ ਇਸ ਇਲਾਕੇ ‘ਚੋਂ ਲੰਘ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਮਿਲਣ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਦਾਦੂ ‘ਚ ਆਏ ਸਨ ਪਰ ਇਸ ਦੇ ਕੋਈ ਹੋਰ ਮਤਲਬ ਨਹੀਂ ਕੱਢੇ ਜਾਣੇ ਚਾਹੀਦੇ |

About admin

Check Also

SGPC ਦੇ RSS ਖਿਲਾਫ਼ ਮਤਾ ਪਾਸ ਕਰਨ ‘ਤੇ ਭੜਕੇ ਹਿੰਦੂ ਨੇਤਾ ਨੇ ਪੰਜਾਬ ਡੀਜੀਪੀ ਨੂੰ ਕੀਤੀ ਸ਼ਿਕਾਇਤ

ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾ ਕੇ ਆਰਐਸਐਸ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ …

%d bloggers like this: