Breaking News
Home / ਪੰਜਾਬ / ਸੋਨੀਆ ਮਾਨ ‘ਤੇ ਤੱਤਾ ਹੋ ਗਿਆ ਯਾਦ ਗਰੇਵਾਲ, ਡ ਰ ਪੋ ਕ ਕਹਿਣ ‘ਤੇ ਦਿੱਤਾ ਜੁਆਬ

ਸੋਨੀਆ ਮਾਨ ‘ਤੇ ਤੱਤਾ ਹੋ ਗਿਆ ਯਾਦ ਗਰੇਵਾਲ, ਡ ਰ ਪੋ ਕ ਕਹਿਣ ‘ਤੇ ਦਿੱਤਾ ਜੁਆਬ

ਅੱਜ ਬਾਈ ਨੂੰ ਮਿਲਿਆ ਬਹੁਤ ਗੱਲਾਂ ਹੋਈਆਂ, ਉਹ ਅਡੋਲ ਆ ਅਤੇ ਚੜ੍ਹਦੀਕਲਾ ਵਿੱਚ ਆ ਜਲਦ ਸਾਡੇ ਵਿੱਚ ਹੋਵੇਗਾ। ਅੱਜ ਕਿਸਾਨ ਲੀਡਰਾਂ ਨੇ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ, ਇੱਦਾਂ ਦਾ ਐਲਾਨ ਇਹਨਾਂ ਨੇ ਛੱਬੀ ਜਨਵਰੀ ਲਈ ਵੀ ਕੀਤਾ ਸੀ! ਆਓ ਕੁੱਝ ਗੱਲਾਂ ਸੱਚ ਤੋੰ ਵੀ ਸੱਚੀਆਂ ਕਰੀਏ ਤੇ ਵਿਚਾਰੀਏ:-

ਮੈਨੂੰ ਯਾਦ ਆ ਛੱਬੀ ਜਨਵਰੀ ਨੂੰ ਸਵੇਰੇ 7.30 ਵਜੇ ਹੋਟਲ ਪਹੁੰਚੇ ਤੇ ਸੌਂ ਗਏ 10.30 ਵਜੇ ਫਿਰ ਬਲਵੰਤ ਨੇ ਆਣ ਦਰਵਾਜਾ ਖੜਕਾਇਆ ਕਹਿੰਦਾ ਬਾਈ ਨੇ ਬੁਲਾਇਆ ਮੈਂ ਨੀਂਦ ਚ’ ਬੁੱੜ ਬੁੱੜ ਕਰਦਾ ਮਨ ਵਿੱਚ ਭੜਾਸ ਜਿਹੀ ਲਈ ਬਾਈ ਦੇ ਕਮਰੇ ਚ ਗਿਆ ਤਾਂ ਦੇਖਿਆ ਉਹ ਤਿਆਰ ਹੋਈ ਜਾਵੇ ਕਹਿੰਦਾ ਜਲਦੀ ਤਿਆਰ ਹੋਜਾ ਆਪਾਂ ਜਾਣਾ ਮੈਂ ਕਿਹਾ ਕਿੱਥੇ ਕਹਿੰਦਾਂ ਆਪਣੇ ਮੁੰਡਿਆਂ ਦਾ ਫੋਨ ਆਇਆ ਸ਼ੰਭੂ ਮੋਰਚੇ ਵਾਲਿਆਂ ਦਾ ਉਹ ਕਰਨਾਲ ਬਾਈਪਾਸ ਤੋਂ ਰਿੰਗ ਰੋਡ ਤੇ ਮੁੜ ਗਏ ਨੇ ਹੋਰ ਵੀ ਲੱਖਾਂ ਲੋਕ ਨੇ ਬੰਦਿਆਂ ਨੂੰ ਜਾਕੇ ਰੋਕਣਾ ਜਰੂਰੀ ਆ ਕਿਤੇ ਸਰਕਾਰ ਅੱਜ ਕੋਈ ਰਿਪਰੈਸ਼ਨ ਨਾਂ ਕਰ ਦੇਵੇ। ਮੈਂ ਮਨਾਂ ਜਿਹਾ ਕਰਨ ਲੱਗਾ ਤਾਂ ਦੀਪ ਨੇ ਮਨਾ ਲਿਆ ਕਹਿੰਦਾ ਅੱਜ ਅੱਜ ਚੱਲ ਕੱਲ ਨੂੰ ਤੂੰ ਪੰਜਾਬ ਚਲਾ ਜਾਂਵੀ ਮੈਂ ਨਹੀਂ ਬੁਲਾਂਉਦਾ। ਮੈਂ ਕਲਪਦਾ ਹੋਇਆ ਕਮਰੇ ਚ’ ਗੈਰੀ ਨਾਲ ਸੁੱਤਾ ਸੀ ਉਹਨੂੰ ਉਠਾਇਆ ਤੇ ਤਿਆਰ ਹੋਕੇ 11.58 ਤੇ ਹੋਟਲ ਚਂ ਨਿਕਲ ਗਏ। ਅਜੇ ਪੁੱਠੇ ਪਾਸੇ ਦੀ ਜਾਂਦਿਆਂ ਤਿੰਨ ਕੁ ਕਿਲੋਮੀਟਰ ਗਏ ਹੋਵਾਂਗੇ ਫਿਰ ਮਨਜੀਤ ਦਾ ਫੋਨ ਆ ਗਿਆ ਕਹਿੰਦਾ ਬਾਈ ਅਸੀਂ ਸਿਗਨੇਚਰ ਪੁੱਲ ਤੇ ਹਾਂ ਲੋਕ ਉਧਰ ਹੀ ਜਾ ਰਹੇ ਹਾਂ, ਦੀਪ ਗੱਡੀ ਚ’ ਬੈਠਾ ਬਹੁਤ ਕਾਹਲਾ ਬਹੁਤ ਪੈਂਦਾ ਅਤੇ ਖਿਝਾਉਦਾਂ ਬਹੁਤ ਹੈ ਮੈਨੂੰ ਅਤੇ ਖਿਝੀ ਜਾਵੇ ਜਲਦੀ ਚਲਾ ਜਲਦੀ ਪਹੁੰਚੋ, ਮੈਂ ਨੈਵੀਗੇਸ਼ਨ ਲਗਾਕੇ ਸੋਨੀਪਤ-ਬਾਗਪਤ-ਦਿੱਲੀ ਵਾਲਾ ਰਾਹ ਲਿਆ ਅਤੇ ਗੱਡੀ ਖਿੱਚ ਦਿੱਤੀ। ਉਸੇ ਦੋਰਾਨ ਕੰਵਰ ਨੂੰ ਰਿੰਗ ਰੋਡ ਤੇ ਜਾਂਦਿਆਂ ਇੰਟਰਵਿਊ ਚ’ ਦੇਖਿਆ, ਸਰਵਣ ਸਿੰਘ ਪੰਧੇਰ ਨੂੰ ਸੁਣੀਆ ਅਤੇ ਮਨਜੀਤ ਰਾਏ ਤੋਂ ਇਲਾਵਾ ਹੋਰ ਵੀ ਲੀਡਰ ਰਿੰਗ ਰੋਡ ਤੇ ਜਾਦੇ ਲਾਇਵ ਦੇਖੇ ਵੈੱਬ ਚੈਨਲਾਂ ਦੇ ਜਰੀਏ।

ਦੀਪ ਚਿੰਤਾ ਕਰਦਾ ਜਾ ਰਿਹਾ ਅਸੀਂ ਘਰ ਘਰ ਫੋਨ ਕੀਤਾ ਤੇ ਹੌਸਲਾ ਦਿੱਤਾ। ਫਿਰ ਜੀ ਨਿਊਜ ਤੋੰ ਖਬਰ ਦੇਖੀ ਕਿ ITO ਚੌਂਕ ਤੇ ਗਾਜੀਪੁਰ ਵਾਲੇ ਲੋਕਾਂ ਨਾਲ ਪੁਲਿਸ ਦੀ ਮੁੱ ਠ ਭੇ ੜ ਹੋ ਗਈ ਹੈ ਦੀਪ ਕਹਿੰਦਾ ਗੱਡੀ ਖਿੱਚੋ ITO ਪਹੁੰਚੋ, ਫਿਰ ਰਸਤੇ ਵਿੱਚ ਇੱਕ ਪੱਤਰਕਾਰ ਸਾਥੀ ਦਾ ਫੋਨ ਆਇਆ ਕਿ ਲਾਲ ਕਿਲੇ ਤੇ ਝੰਡਾ ਚੜ੍ਹ ਚੁੱਕਾ ਤੇ ਆਪਣੇ ਲੋਕ ਪਹੁੰਚ ਗਏ ਦੀਪ ਕਹਿੰਦਾ ਲਾਲ ਕਿਲੇ ਚਲੋ ਅਤੇ ਅਸੀਂ 2.09 ਮਿੰਟ ਤੇ ਲਾਲ ਕਿਲੇ ਪਹੁੰਚਦੇ ਹਾਂ ( ਸਾਰਾ ਰਸਤਾ ਤੇ ਵਕਤ ਟਰੈਕਰ ਲੱਗਾ ਹੋਣ ਕਾਰਨ ਰਿਕਾਰਡ ਹੈ ਅਤੇ ਪੁਲਿਸ ਵੀ ਦੇਖਕੇ ਸਹਿਮਤ ਹੋ ਚੁੱਕੀ ਹੈ) ਗੱਲਾਂ ਚੱਲ ਰਹੀਆਂ ਫੋਨ ਵੱਜ ਰਹੇ ਨੇ ਕਿ ਸਰਕਾਰ ਕਦੇ ਬਰਦਾਸ਼ਤ ਨਹੀੰ ਕਰੇਗੀ ਕਿ ਇਸ ਤਰਾਂ ਨਾਲ ਉਸਦੇ ਸਬਰ ਨੂੰ ਦੇਖਿਆ ਜਾਵੇ। ਜਦੋਂ ਲਾਲ ਕਿਲੇ ਪਹੁੰਚੇ ਹਜਾਰਾਂ ਬੰਦੇ ਲਾਲ ਕਿਲੇ ਦੇ ਅੰਦਰ ਅਤੇ ਉਪਰ ਸੀ ਚਾਰ ਝੰਡੇ ਚੜ੍ਹ ਚੁੱਕੇ ਸੀ ਅਤੇ ਵਿਚਲੀ ਪੋਸਟ ਤੇ ਚੜਾਉਣ ਸੀ ਕੋਸਿਸ਼ ਜਾਰੀ ਸੀ। ਦੀਪ ਵੀ ਚਲਾ ਗਿਆ ਅਤੇ ਲੋਕਾਂ ਦੇ ਨਾਲ ਉਸ ਵਹਿਣ ਵਿੱਚ ਵਹਿ ਗਿਆ ਅਤੇ ਫੇਸਬੁੱਕ ਲਾਇਵ ਹੋ ਗਿਆ, ਬਾਅਦ ਵਿੱਚ ਉਹ ਜੁਗਰਾਜ ਤੇ ਬਹੁਤ ਲੋਕਾਂ ਨੂੰ ਥੱਲੇ ਲੈਕੇ ਆਇਆ ਅਤੇ ਟਰੈਕਟਰ ਤੇ ਖੜ੍ਹਕੇ ਕਿਸਾਨ ਲੀਡਰਾਂ ਨੂੰ ਹੀ ਆਪਣਾ ਆਗੂ ਦੱਸ ਕੇ ਜਾਬਤੇ ਵਿੱਚ ਰਹਿਣ ਅਤੇ ਹਿੰ ਸਾ ਨਾ ਕਰਨ ਦੀ ਅਪੀਲ ਕਰਦਾ ਰਿਹਾ ( ਜੋ ਮੇਰੇ ਕੋਲ ਮੋਬਾਇਲ ਤੇ ਰਿਕਾਰਡ ਹੈ ) ਉਸਨੇ ਬਾਰ ਬਾਰ ਕਿਹਾ ਕਿ ਲੋਕ ਬਹੁਤ ਇਕੱਠੇ ਹਨ ਕਿਸਾਨ ਲੀਡਰ ਆਉਣ ਅਤੇ ਲੋਕਾਂ ਨੂੰ ਅਗਲਾ ਪ੍ਰੋਗਰਾਮ ਦੇਣ ਅਸੀੰ ਹਿੰ ਸ ਕ ਨਹੀੰ ਹਾਂ ਅਸੀੰ ਜਾਬਤੇ ਵਿੱਚ ਹਾਂ। ਬਾਅਦ ਵਿੱਚ ਕੁੱਝ ਲੋਕ ਆਕੇ ਕਹਿਣ ਲੱਗੇਕੇ ਲੋਕ ਕਿਲੇ ਤੋਂ ਉੱਤਰ ਨਹੀਂ ਰਹੇ ਅਤੇ ਤਿਰੰਗੇ ਵਾਲੀ ਪੋਸਟ ਤੱਕ ਵੀ ਪਹੁੰਚ ਕਰ ਰਹੇ ਨੇ ਫਿਰ ਦੀਪ ਲਾਲ ਕਿਲੇ ਦੇ ਉੱਤੇ ਗਿਆ ਅਤੇ ਆਪਣੇ ਲੋਕਾਂ ਨੂੰ ਸ਼ਾ ਤ ਮ ਈ ਵਾਪਿਸ ਉਤਾਰਨ ਲੱਗਾ ਪੁਲਿਸ ਵੀ ਉਸਨੂੰ ਥਾਪੀ ਦਿੰਦੀ ਵੀਡੀਓ ਵਿੱਚ ਦਿਖੇਗੀ ਜੋ ਮੇਰੇ ਕੋਲ ਹੈ। ਲੋਕ ਉਤਰਨ ਵੀ ਲੱਗ ਗਏ ਅਤੇ ਲੱਗਭੱਗ ਲਾਲ ਕਿਲਾ ਖਾਲੀ ਹੋ ਰਿਹਾ ਸੀ ਕਿ ਕਿਸੇ ਪੁਲਿਸ ਵਾਲ ਅਤੇ ਨਿਹੰਗ ਸਿੰਘ ਵਿੱਚ ਝ ਗ ੜਾ ਹੋ ਗਿਆ ਅਤੇ ਸਿੰਘ ਸਾਬ੍ਹ ਜਦੋੰ ਪੁਲਿਸ ਵਾਲੇ ਵੱਲ ਆ ਕ ਰ ਮ ਕ ਹੋਏ ਤੋਂ ਪੁਲਿਸ ਵਾਲੇ ਕੋਲੋਂ ਗਲਤੀ ਨਾਲ ਗੋ ਲੀ ਚੱਲ ਗਈ ਜਿਸ ਨਾਲ ਕਿ ਕਿਸੇ ਦਾ ਨੁ ਕ ਸਾ ਨ ਨਹੀਂ ਹੋਇਆ ਪਰ ਭ ਗ ਦ ੜ ਮੱਚ ਗਈ ਉਸੇ ਭਗਦੜ ਵਿੱਚ ਆਮ ਲੋਕ ਭੱਜ ਨਿਕਲੇ ਜਿਸ ਵਿੱਚ ਲੋਕ ਦੀਪ ਨੂੰ ਵੀ ਕਵਰ ਕਰਕੇ ਲਾਲ ਕਿਲੇ ਵਾਲੇ ਏਰੀਏ ਵਿੱਚੋੰ ਬਾਹਰ ਲੈ ਗਏ ਅਤੇ ਬਾਕੀ ਲੋਕਾਂ ਅਤੇ ਪੁਲਿਸ ਵਿੱਚ ਝ ਗ ੜਾ ਸ਼ੁਰੂ ਹੋ ਗਿਆ। ਬਾਕੀ ਲੋਕਾਂ ਵਾਂਗੂੰ ਦੀਪ ਵੀ ਵਾਪਿਸ ਸਿੰਘੂ ਚਲਾ ਗਿਆ ਅਤੇ ਬਾਅਦ ਵਿੱਚ ਮੈਂ ਤੇ ਗੈਰੀ ਵੀ 3.09 ਮਿੰਟ ਤੇ ਉਥੋੰ ਨਿਕਲ ਗਏ। ਹੁੱਣ ਇਸ ਤੋਂ ਪਹਿਲਾਂ ਕਦੇ ਵੀ ਜੇ ਦੀਪ ਨੇ ਲਾਲ ਕਿਲੇ ਤੇ ਜਾਣ ਦਾ ਕਿਹਾ ਹੋਵੇ ਤਾਂ ਦਿਖਾਓ ਨਾਂ ਕੋਈ ਪਲਾਨ ਸੀ ਨਾ ਕੋਈ ਸੋਚਿਆ ਸੀ ਅਤੇ ਨਾਂ ਹੀ ਕੋਈ ਸਮਝ ਸੀ ਕਿ ਲਾਲ ਕਿਲੇ ਤੇ ਝੰਡਾ ਚੜਾਉਣ ਦਾ ਅੰਜਾਮ ਕੀ ਹੋਵੇਗਾ।

ਹੁੱਣ ਕੁੱਝ ਸਵਾਲ ਨੇ ਜਿਹਨਾਂ ਦੇ ਜਵਾਬ ਲੈਣੇ ਜਰੂਰੀ ਆ :-

ਕੱਲੇ ਕੱਲੇ ਨੂੰ ਪੁੱਛੋ ਜਿਹਨੇ ਸਟੇਜਾਂ ਤੋਂ ਬਕਵਾਸ ਕਰਕੇ ਰਿੰਗ ਰੋਡ ਤੇ ਮਾਰਚ ਕਰਨ ਦਾ ਕਹਿਕੇ ਲੋਕਾਂ ਨੂੰ ਪੰਜਾਬ ਤੋੰ ਬੁਲਾਇਆ ਅਤੇ ਅਖਰੀਲੇ ਦਿਨ ਮੁੱਕਰ ਗਏ ਗੱ ਦਾ ਰ ਉਹ ਨੇ ਜਾਂ ਦੀਪ ਸਿੱਧੂ ?

ਹੁੱਣ ਉਹਨਾਂ ਨੂੰ ਪੁੱਛੋ ਗੱ ਦਾ ਰ ਕੌਣ ਆ ਜਿਹਨਾਂ ਨੇ ਦੋ ਲੱਖ ਟਰੈਕਟਰ ਮੰਗਵਾ ਕੇ ਤੇ ਪੰਜ ਹਜਾਰ ਦੀ ਇਜਾਜਤ ਤੇ ਸਾਇਨ ਕੀਤੇ ?

ਮੋਦੀ ਦੇ ਹਿੱਕ ਤੇ ਟਰੈਕਟਰ ਚੜਾਉਣ ਵਾਲੀਆਂ ਸਟੇਟਮੈਂਟਾਂ ਦੇਕੇ ਮੁੱਕਰਣ ਵਾਲਾ ਰਾਜਿੰਦਰ ਦੀਪ ਸਿੰਘ ਵਾਲਾ ਗੱ ਦਾ ਰ ਆ ਕਿ ਆਪਣੇ ਲੋਕਾਂ ਨੂੰ ਬਚਾਕੇ ਥੱਲੇ ਲਿਆਉਣ ਵਾਲਾ ਦੀਪ ਸਿੱਧੂ ?

ਪੁੱਛੋ ਕੰਵਰ ਗਰੇਵਾਲ, ਹਰਫ ਚੀਮੇ, ਤੇ ਦੁੱਕੀ ਦੇ ਸਿੰਗਰ ਨੂੰ ਟਰੈਕਟਰ ਦੀ ਛੱਤ ਤੇ ਬੈਠਕੇ ਰਿੰਗ ਰੋਡ ਤੱਕ ਦਾ ਗੇੜਾ ਕਿੱਥੋਂ ਤੱਕ ਲਾਕੇ ਆਇਆ ਤੇ ਇੰਟਰਵਿਊ ਕਿੰਨੀਆਂ ਦਿੱਤੀਆਂ ? ਬਾਅਦ ਵਿੱਚ ਪਰਚੇ ਤੋਂ ਡਰਦਿਆਂ ਜਥੇਬੰਦੀਆਂ ਦੇ ਆਖੇ ਚ ਲੱਗਕੇ ਸਟੇਜ ਤੇ ਖਾੜੇ ਲਗਾਏ ਤੇ ਬਾਕੀਆਂ ਨੂੰ ਗੱ ਦਾ ਰ ਕਿਹਦੇ ਕਹਿਣ ਤੇ ਕਿਹਾ ?

ਪੁੱਛੋ ਮਨਜੀਤ ਰਾਏ, ਸਰਵਣ ਸਿੰਘ ਪੰਧੇਰ ਅਤੇ ਪੰਨੂੰ ਨੂੰ ਲਾਲ ਕਿਲੇ ਤੇ ਬੈਠਣ ਦੀਆਂ ਗੱਲਾਂ ਕਰਕੇ ਮੁਕਰਿਆ ਕੋਣ ਅਤੇ ਗੱਦਾਰ ਕੋਣ ਆ ?

ਲੱਖੇ ਸਿਧਾਣੇ ਨੂੰ ਵਰਤਣ ਲਈ ਡੱਲੇਵਾਲ ਨੇ ਭੇਜਿਆ ਪੱਚੀ ਦੀ ਰਾਤ ਕੇ ਨੋਜਵਾਨਾਂ ਨੂੰ ਸ਼ਾਤ ਕਰਵਾ ਜਾਕੇ ਜਦੋੰ ਨੋਜਵਾਨ ਸ਼ਾਂਤ ਨਹੀਂ ਹੋਏ ਤਾਂ ਲੱਖੇ ਨੇ ਕਿਹਾ ਠੀਕ ਆ ਜਿੱਧਰ ਜਥੇਬੰਦੀਆਂ ਵਾਲੇ ਜਾਣਗੇ ਉਹ ਚੱਲੇ ਜਾਣ ਤਾਂ ਗੱਦਾਰ ਲੱਖਾ ਅਤ ਜਾਂ ਡੱਲੇਵਾਲ ?

ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੇ ਨੋਜਵਾਨੀ ਨੂੰ ਸਿੰਘੂ ਤੱਕ ਪਹੁੰਚਾਇਆ ਅਤੇ ਦੋ ਮਹੀਨੇ ਅੰਦੋਲਨ ਨੂੰ ਦੇਖਲੋ ਜਦੋਂ ਉਹ ਉੱਥੇ ਸੀ ਤੇ ਹੁੱਣ ਵਾਲੇ ਦੋ ਮਹੀਨੇ ਦੇਖਲੋ ਜਦੋਂ ਤੋਂ ਉਹ ਦੋਨੋੰ ਨਹੀਂ ਤੇ ਗੱਦਾਰ ਦੀਪ ਤੇ ਲੱਖੇ ਹੋਣੀ ਨੇ ?

ਕਿਸੇ ਦੇ ਘਰ ਵਿੱਚ ਵਿਆਹ ਹੋਵੇ ਆਪਾਂ ਕਹੀਏ ਖੋਰੂ ਪਾਉਣਾ ਇਹੋ ਜਿਹਾ ਛੱਬੀ ਜਨਵਰੀ ਦਾ ਐਕਸ਼ਨ ਪਲਾਨ ਦਿੱਤਾ ਸੀ ਚਾਲੀ ਸਾਲ ਦੇ ਤਜੁਰਬੇ ਵਾਲਿਆਂ ਨੇ ?

ਨਾਲੇ ਇਹ ਕਹਿੰਦੇ ਨੇ ਕਿ ਸਾਰੇ ਲੋਕ ਜੋ ਰਿੰਗਰੋਡ ਤੇ ਜੋ ਗਏ ਨੇ ਉਹਨਾਂ ਨੂੰ ਦੀਪ ਲੈ ਗਿਆ ਨਾਲੇ ਕਹੀ ਜਾਂਦੇ ਨੇ ਉਹਦੇ ਪਿੱਛੇ ਕੋਈ ਲੋਕ ਨਹੀਂ ਕਿਸੇ ਜੁਬਾਨ ਤੇ ਤਾਂ ਰਹੋ ?

Crime Branch, IB, NIA, ਅਤੇ ਦੇਸ਼ ਦੀਆਂ ਹੋਰ ਏਜੰਸੀਆਂ ਮਿਲਕੇ ਵੀ ਦੀਪ ਦੇ ਜਾਂ ਉਹਦੇ ਨਾਲਦੇ ਕਿਸੇ ਵੀ ਬੰਦੇ ਨੂੰ ਫੰਡਿਗ ਜਾਂ ਕਿਸੇ ਨਾਲ ਸਾਂਝ ਨਹੀੰ ਲੱਭ ਸਕੇ ਪਰ ਕੁਲਵੰਤ ਸੰਧੂ ਵਰਗੇ ਬੰਦੇ ਨੂੰ ਪਤਾ ਬੀ ਦੀਪ ਪਲਾਂਟਡ ਬੰਦਾ ?

ਫੋਟੋਆਂ ਸਾਰੇ ਲੀਡਰਾਂ ਨਾਲ ਨੇ ਸਾਰਿਆਂ ਦੀਆਂ ਪਰ ਦੀਪ ਦੀਆਂ ਫੋਟੋਆਂ ਕਾਰਨ ਉਹ ਪਲਾਂਟਡ ਹੈ ?

ਸਾਰੇ ਪਰਚਿਆਂ ਵਾਲੇ ਸ਼ ਰੇ ਆ ਮ ਘੁੰਮ ਰਹੇ ਨੇ ਤੇ ਦੀਪ ਸਰਕਾਰੀ ਬੰਦਾ ਹੋ ਕੇ ਜੇਲ੍ਹ ਵਿੱਚ ਬੈਠਾ ? ਫਿੱ ਟੇ ਮੂੰਹ ਇਹੋ ਜਿਹੀ ਸੋਚ ਵਾਲਿਆਂ ਦੇ

JVPD ਚ’ ਘਰ, ਖੰਡਾਲਾ ਚ’ ਫਾਰਮਹਾਊਸ ਦੀ ਜਮੀਨ ਅਤੇ Porches 911 ਕਾਰ ਚਲਾਉਣ ਵਾਲਾ ਬੰਦਾ ਜਿਹੜਾ ਓਬਰਾਏ ਤੋੰ ਘੱਟ ਰੁਕਦਾ ਨਹੀੰ ਸੀ ਉਹ ਛੋਟੇ ਹੋਟਲਾਂ ਵਿੱਚ, ਟੈੰਟਾਂ ਵਿੱਚ, 2’6”x 6’ ਦੇ ਸੈੱਲ ਵਿੱਚ ਅਤੇ ਹੁੱਣ ਜੇ ਲ ਵਿੱਚ ਰਹਿ ਰਿਹਾ ਅਤੇ ਅਜੇ ਵੀ ਉਹ ਗੱ ਦਾ ਰ ਆ ?

ਪੰਜ ਫਿਲਮਾਂ ਜੇਬ ਵਿੱਚੋਂ ਬਣਾਂਈਆ ਕਿਸੇ ਕੋਲ ਕੰਮ ਮੰਗਣ ਨਹੀਂ ਗਿਆ ਅਤੇ ਪੰਜਾਬੀ ਲੋਕਾਂ ਨੂੰ ਫਿਲਮਾਂ ਵਿੱਚ ਰੁਜਗਾਰ ਦਿੱਤਾ ਉਹ ਗੱ ਦਾ ਰ ਆ ਜਾਂ ਵੀਹ ਤੋਂ ਵੱਧ ਪਲਸਾਟਿਕ ਸਰਜਰੀਆਂ ਕਰਵਾਕੇ ਆਂਟੀ ਤੋੰ ਡੇਢ ਲੱਖ ਵਾਲੀ ਹੀ ਰੋ ਇ ਨ ਬਣੀ ਜਿਹੜੀ ਜੋਰਾ-2 ਦੇ ਪ੍ਰੀਮੀਅਰ ਤੇ ਆਕੇ ਵਾਹ ਵਾਹ ਕਰਨ ਵਾਲੀ ਅੱਜ ਜਥੇਬੰਦੀਆਂ ਦੇ ਇਸ਼ਾਰੇ ਤੇ ਬੋਲਣ ਵਾਲੀ ਕੋਣ ਆ ?

ਨਿਸ਼ਾਨ ਸਾਹਿਬ ਦੇ ਲਾਲਕਿਲੇ ਤੇ ਚੜ੍ਹ ਜਾਣ ਤੋੰ ਬਾਅਦ ਜਿਹੜੀਆਂ ਸਿੱਖ ਜਥੇਬੰਦੀਆਂ ਮੁੱਕਰ ਗਈਆਂ ਉਹ ਗੱ ਦਾ ਰ ਨੇ ਜਾਂ ਦੀਪ ਸਿੱਧੂ ?

ਸਵਾਲ ਬਹੁਤ ਨੇ ਪਰ ਪੋਸਟ ਲੰਬੀ ਹੋਣ ਕਰਕੇ ਅੱਜ ਲਈ ਇੰਨਾਂ ਹੀ

Harpreet Singh Devgun

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: