Breaking News
Home / ਪੰਜਾਬ / ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਐਲਾਨ

ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਐਲਾਨ

ਖੇਤੀ ਕਾਨੂੰਨਾਂ ਦੇ ਵਿਰੁੱਧ ਛੇੜੇ ਸੰਘਰਸ਼ ਨੂੰ ਅਗੇ ਵਧਾਉਂਦੇ ਹੋਏ ਸੰਯੁਕਤ ਕਿਸਾਨ ਮੋਰਚਾ ਵਲੋਂ ਨਵੇ ਫੈਸਲੇ ਲੈਂਦੇ ਹੋਏ 5 ਅਪ੍ਰੈਲ ਨੂੰ ਐਫ. ਸੀ.ਆਈ .ਬਚਾਓ ਦਿਵਸ ਮਨਾਉਣ , 10 ਅਪ੍ਰੈਲ ਨੂੰ ਕੇ. ਐਮ. ਪੀ. ਨੂੰ 24 ਘੰਟੇ ਬੰਦ ਕਰਨ , 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾ ‘ਤੇ ਮਨਾਉਣ , 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਸੰਵਿਧਾਨ ਬਚਾਓ ਦਿਵਸ ਮਨਾਉਣ , 1 ਮਈ ਨੂੰ ਮਜ਼ਦੂਰ ਦਿਵਸ ਦਿੱਲੀ ਮੋਰਚਿਆ ਤੇ ਮਨਾਉਣ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਈ ਦੇ ਪਹਿਲੇ ਪੰਦਰਵਾੜੇ ਸੰਸਦ ਮਾਰਚ ਕਰਨ ਦਾ ਐਲਾਨ ਕੀਤਾ ਹੈ ।

ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 10 ਅਪਰੈਲ (ਦਿਨ ਸ਼ਨੀ-ਐਤਵਾਰ) ਨੂੰ ‘ਕੇਐੱਮਪੀ ਐਕਸਪ੍ਰੈੱਸ ਵੇਅ’ 24 ਘੰਟਿਆਂ ਲਈ ਜਾਮ ਕੀਤਾ ਜਾਵੇਗਾ ਅਤੇ ਮਈ ਮਹੀਨੇ ਸੰਸਦ ਵੱਲ ਪੈਦਲ ਮਾਰਚ ਕੀਤਾ ਜਾਵੇਗਾ, ਜਿਸ ਵਾਸਤੇ ਤਰੀਕ ਅੱਗੇ ਚੱਲ ਕੇ ਦਿੱਤੀ ਜਾਵੇਗੀ।

ਸ. ਗੁਰਨਾਮ ਸਿੰਘ ਝੜੂਨੀ ਨੇ ਕਿਹਾ ਕਿ ਜੇ ਸਰਕਾਰ ਨੇ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੈਰੀਕੇਡ ਹਟਾ ਦਿੱਤੇ ਜਾਣਗੇ।

ਦੂਜੇ ਪਾਸੇ ਪੱਤਰਕਾਰ ਸੰਦੀਪ ਸਿੰਘ ਮੁਤਾਬਕ 26 ਮਾਰਚ ਤੋਂ ਪੰਜਾਬੀ ਮੀਡੀਏ ਨੇ ਕਿਸਾਨ ਆਗੂਆਂ ਦਾ ਬਾਈਕਾਟ ਕੀਤਾ ਹੋਇਆ ਹੈ। ਤਾ ਨਾ ਸ਼ਾ ਹੀ ਅਤੇ ਮਾੜੇ ਵਰਤਾਓ ਦੇ ਦੋ ਸ਼ ਲਾਏ ਹਨ। ਅੱਜ ਭਲ਼ਕ ਦੋਵੇਂ ਧਿਰਾਂ ਵਿਚਾਲੇ ਗੱਲ-ਬਾਤ ਹੋਣ ਦੇ ਆਸਾਰ ਹਨ।


-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: