Breaking News
Home / ਪੰਜਾਬ / ਭਾਜਪਾ MLA ਮਾਮਲੇ ‘ਤੇ ਸਿਵ ਸੈਨਾ ਆਗੂ ਦਾ ਬਿਆਨ

ਭਾਜਪਾ MLA ਮਾਮਲੇ ‘ਤੇ ਸਿਵ ਸੈਨਾ ਆਗੂ ਦਾ ਬਿਆਨ

ਇਸ ਵੀਡੀਉ ਬਾਰੇ ਤੁਹਾਡੇ ਕੀ ਵਿਚਾਰ ਹਨ? ਹੁਣ ਤਾਂ ਇਹ ਆਪ ਮੰਨ ਰਹੇ ਕਿ 84 ਚ ਜੋ ਕੀਤਾ ਹਿੰਦੂਆਂ ਨੇ ਕੀਤਾ .. ਭਾਈਚਾਰਕ ਸਾਂਝ ਵਾਲੇ ਕੀ ਕਹਿਣਗੇ ਇਸ ਵੀਡੀਉ ਬਾਰੇ? ਭਾਜਪਾ ਐਮ.ਐਲ.ਏ ਮਾਮਲੇ ‘ਤੇ ਸਿਵ ਸੈਨਾ ਆਗੂ ਦਾ ਬਿਆਨ – ਜਿਹੜੇ ਸਿੱਖਾਂ ਨੂੰ 84 ‘ਚ ਹਿੰਦੂਆਂ ਨੇ ਸਿਖਾਇਆ ਸੀ ਸਬਕ, ਉਹ ਫਿਰ ਸਿਰ ਚੁੱਕਣ ਲੱਗੇ
ਮਲੋਟ ‘ਚ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹ-ਮ-ਲੇ ਦੇ ਮਾਮਲੇ ‘ਚ ਪੁਲਿਸ ਨੇ 4 ਵਿਅਕਤੀਆਂ ਨੂੰ ਗਿ੍-ਫ਼-ਤਾ-ਰ ਕੀਤਾ ਹੈ ਤੇ 23 ਹੋਰਾਂ ਖ਼ਿਲਾਫ਼ ਕੇ-ਸ ਦਰਜ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਡੀ. ਸੁਡਰਵਿਲੀ ਨੇ ਦੱਸਿਆ ਕਿ ਵੀਡੀਓ ਫੁਟੇਜ ਤੇ ਹੋਰ ਸਾਧਨਾਂ ਦੀ ਸਹਾਇਤਾ ਨਾਲ ਪੁਲਿਸ ਨੇ ਇਸ ਕੇਸ ‘ਚ ਤਕਰੀਬਨ 27 ਵਿਅਕਤੀਆਂ ਖ਼ਿਲਾਫ਼ ਕੇ-ਸ ਦਰਜ ਕੀਤਾ ਹੈ, ਜਿਨ੍ਹਾਂ ‘ਚੋਂ ਸੁਰਜੀਤ ਸਿੰਘ, ਨੇਮਪਾਲ ਸਿੰਘ ਤੇ ਬਲਦੇਵ ਸਿੰਘ ਤਿੰਨੇ ਵਾਸੀ ਪਿੰਡ ਬੋਦੀਵਾਲਾ ਤੇ ਗੁਰਮੀਤ ਸਿੰਘ ਵਾਸੀ ਖੁਨਣਕਲਾਂ ਨੂੰ ਗਿ੍-ਫ਼-ਤਾ-ਰ ਕੀਤਾ ਹੈ |

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਬੋਹਰ ਪੁੱਜ ਕੇ ਜਿੱਥੇ ਵਿਧਾਇਕ ਅਰੁਣ ਨਾਰੰਗ ਦਾ ਹਾਲਚਾਲ ਜਾਣਿਆ ਉੱਥੇ ਹੀ ਇਸ ਘਟਨਾ ਦੀ ਨਿਖੇਧੀ ਵੀ ਕੀਤੀ | ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਵਰਕਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਡ-ਰ-ਨ ਘਬਰਾਉਣ ਦੀ ਲੋੜ ਨਹੀਂ ਸਮੁੱਚੀ ਪਾਰਟੀ ਉਨ੍ਹਾਂ ਦੇ ਨਾਲ ਹੈ | ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਹਿ ‘ਤੇ ਸਾਰਾ ਕੁਝ ਵਾਪਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਭਾਜਪਾ ਪਿੱਛੇ ਨਹੀਂ ਹਟੇਗੀ ਤੇ ਜਿੰਨਾ ਚਿਰ ਕਥਿਤ ਦੋ-ਸ਼ੀ-ਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਓਨਾ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ |

ਇਸ ਦੌਰਾਨ ਇਸ ਘਟਨਾ ਦੇ ਰੋਸ ਵਜੋਂ ਮੰਗਲਵਾਰ ਨੂੰ ਅਬੋਹਰ ਬੰਦ ਰੱਖਣ ਦਾ ਐਲਾਨ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਸਿਰਫ਼ ਛੇ ਮਹੀਨੇ ਰਹਿ ਚੁੱਕੇ ਹਨ | 2022 ‘ਚ ਭਾਜਪਾ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ‘ਚ ਵੀ ਇਸੇ ਤਰ੍ਹਾਂ ਆਪਣਾ ਕੰਮ ਕਰਦੇ ਰਹਾਂਗੇ, ਬੇਸ਼ੱਕ ਕਿਸਾਨ ਆਪਣਾ ਵਿਰੋਧ ਜਾਰੀ ਰੱਖਣ | ਇਸ ਮੌਕੇ ਸਾਬਕਾ ਮੰਤਰੀ ਤੀਕਸ਼ਣ ਸੂਦ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜਿਆ, ਮੋਨਾ ਜੈਸਵਾਲ, ਸ਼ਿਵਰਾਜ ਗੋਇਲ, ਧਨਪਤ ਸਿਆਗ ਤੇ ਹੋਰ ਹਾਜ਼ਰ ਸਨ |

ਭਾਜਪਾ ਵਰਕਰ, ਜਿਨ੍ਹਾਂ ਦੀ ਗਿਣਤੀ 20-25 ਹੋਵੇਗੀ, ਵਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਮੁੱਖ ਮੰਤਰੀ ਦੇ ਸੈਕਟਰ 2 ਸਥਿਤ ਸਰਕਾਰੀ ਨਿਵਾਸ ਦੇ ਬਾਹਰ ਆਪਣੇ ਕੱਪੜੇ ਉ ਤਾ ਰ ਕੇ ਧਰਨਾ ਦਿੱਤਾ ਗਿਆ | ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਇਹ ਨਿਵਾਸ ਮਗਰਲੇ 2 ਸਾਲਾਂ ਤੋਂ ਛੱਡ ਚੁੱਕੇ ਹਨ ਤੇ ਆਪਣੇ ਫਾਰਮ ਹਾਊਸ ‘ਤੇ ਰਹਿੰਦੇ ਹਨ | ਧਰਨਾ ਦੇਣ ਵਾਲੇ ਆਗੂਆਂ ‘ਚ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਸ਼ਵੇਤ ਮਲਿਕ, ਅਨਿਲ ਸਰੀਨ, ਰਾਜੇਸ਼ ਬਾਘਾ, ਇਕਬਾਲ ਸਿੰਘ ਲਾਲਪੁਰਾ, ਵਿਧਾਇਕ ਦਿਨੇਸ਼ ਕੁਮਾਰ ਬੱਬੂ ਸ਼ਾਮਿਲ ਸਨ | ਇਸ ਖੇਤਰ ‘ਚ ਧਾਰਾ 144 ਵੀ ਲੱਗੀ ਹੋਈ ਹੈ ਤੇ ਜਦੋਂ ਭਾਜਪਾ ਵਫ਼ਦ ਨੂੰ ਚੰਡੀਗੜ੍ਹ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਤਾਂ ਵਫ਼ਦ ਦੇ ਮੈਂਬਰ ਪ੍ਰਦੇਸ਼ ਭਾਜਪਾ ਦਫ਼ਤਰ ਵਿਖੇ ਆਪਣੀ ਮੀਟਿੰਗ ਲਈ ਰਵਾਨਾ ਹੋ ਗਏ, ਪਰ ਵਫ਼ਦ ਵਲੋਂ ਮੁੱਖ ਮੰਤਰੀ ਨਿਵਾਸ ‘ਤੇ ਕੋਈ ਇਕ ਘੰਟਾ ਧਰਨਾ ਦਿੱਤਾ ਗਿਆ | ਇਹ ਸਪਸ਼ਟ ਨਹੀਂ ਹੋ ਸਕਿਆ ਕਿ ਧਾਰਾ 144 ਭੰਗ ਕਰਨ ਲਈ ਭਾਜਪਾ ਵਫ਼ਦ ਖ਼ਿਲਾਫ਼ ਚੰਡੀਗੜ੍ਹ ਕੇਂਦਰੀ ਪ੍ਰਸ਼ਾਸਨ ਵਲੋਂ ਕੋਈ ਕੇਸ ਦਰਜ ਕੀਤਾ ਜਾ ਰਿਹਾ ਹੈ ਜਾਂ ਨਹੀਂ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: