Breaking News
Home / ਵਿਸ਼ੇਸ਼ ਲੇਖ / ਭਾਰਤ ਵਿਚ ਭਾਰਤ ਲਈ ਦੇਸ਼ ਭਗਤੀ ਕਰਨ ਵਾਲੇ ਰਾਸ਼ਟਰਵਾਦੀ ਸਿੱਖ ਅਫਸਰਾਂ ਨਾਲ ਇਦਾ ਹੁੰਦੀ ਫਿਰ

ਭਾਰਤ ਵਿਚ ਭਾਰਤ ਲਈ ਦੇਸ਼ ਭਗਤੀ ਕਰਨ ਵਾਲੇ ਰਾਸ਼ਟਰਵਾਦੀ ਸਿੱਖ ਅਫਸਰਾਂ ਨਾਲ ਇਦਾ ਹੁੰਦੀ ਫਿਰ

ਭਾਰਤ ਵਿਚ ਭਾਰਤ ਲਈ ਦੇਸ਼ ਭਗਤੀ ਕਰਨ ਵਾਲੇ ਰਾਸ਼ਟਰਵਾਦੀ ਸਿੱਖ ਅਫਸਰਾਂ ਨਾਲ ਇਦਾ ਹੁੰਦੀ ਫਿਰ

ਪਾਸਪੋਰਟ ਮਾਮਲੇ ‘ਚ ਮਹਿਬੂਬਾ ਮੁਫਤੀ ਨੂੰ ਵੀ ਹਾਈ ਕੋਰਟ ਤੋਂ ਲੱਗਿਆ ਝਟਕਾ, ਅਦਾਲਤ ਨੇ ਪਟੀਸ਼ਨ ਕੀਤੀ ਖਾਰਜ


ਨਵੀਂ ਦਿੱਲੀ, 29 ਮਾਰਚ – ਜੰਮੂ ਕਸ਼ਮੀਰ ਹਾਈ ਕੋਰਟ ਨੇ ਅੱਜ ਸਾਬਕਾ ਸੀ.ਐਮ. ਅਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ, ” ਇਸ ਕੇਸ ਵਿਚ ਜਵਾਬ ਦੇਣ ਵਾਲਿਆਂ ਦੁਆਰਾ ਅਪਣਾਈ ਗਈ ਵਿਧੀ ਵਿਚ ਦਖਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ, ਅਜਿਹੇ ਵਿਚ ਪਟੀਸ਼ਨਕਰਤਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ।”

ਪੱਛਮੀ ਬੰਗਾਲ ’ਚ ਪਹਿਲੇ ਗੇੜ ਦੀਆਂ ਚੋਣਾਂ ’ਚ 26 ਸੀਟਾਂ ਜਿੱਤਾਂਗੇ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਜ਼ਮੀਨੀ ਪੱਧਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 30 ’ਚੋਂ 26 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਕਿਹਾ ਕਿ ਇਸੇ ਤਰ੍ਹਾਂ ਅਸਾਮ ’ਚ ਜ਼ਮੀਨੀ ਪੱਧਰ ਤੋਂ ਹਾਸਲ ਜਾਣਕਾਰੀ ਅਨੁਸਾਰ ਸੂਬੇ ’ਚ ਪਹਿਲੇ ਗੇੜ ਦੀਆਂ ਚੋਣਾਂ ’ਚ 47 ’ਚੋਂ 37 ਸੀਟਾਂ ’ਤੇ ਭਾਜਪਾ ਜਿੱਤ ਦਰਜ ਕਰੇਗੀ।

ਸ਼ਾਹ ਨੇ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਦੋਵਾਂ ਸੂਬਿਆਂ ’ਚ ਸ਼ਾਂਤੀਪੂਰਨ ਢੰਗ ਨਾਲ ਵੋਟਾਂ ਪੈਣਾ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਸੂਬਿਆਂ ਲਈ ਸਕਾਰਾਤਮਕ ਸੰਕੇਤ ਹਨ। ਉਨ੍ਹਾਂ ਅਸਾਮ ਤੇ ਪੱਛਮੀ ਬੰਗਾਲ ’ਚ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਕਰਵਾਉਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਸ਼ਾਹ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਮੌਜੂਦ ਭਾਜਪਾ ਕਾਰਕੁਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਪਹਿਲੇ ਗੇੜ ਦੀਆਂ ਚੋਣਾਂ ’ਚ ਪੱਛਮੀ ਬੰਗਾਲ ਦੀਆਂ 30 ’ਚੋਂ 26 ਅਤੇ ਅਸਾਮ ਦੀਆਂ 47 ’ਚੋਂ 37 ਸੀਟਾਂ ’ਤੇ ਜਿੱਤ ਦਰਜ ਕਰੇਗੀ। ਉਨ੍ਹਾਂ ਪੱਛਮੀ ਬੰਗਾਲ ’ਚ ਭਾਜਪਾ ਦੀ ਵੱਡੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ 294 ਮੈਂਬਰੀ ਵਿਧਾਨ ਸਭਾ ’ਚ 200 ਤੋਂ ਵੱਧ ਸੀਟਾਂ ’ਤੇ ਪਾਰਟੀ ਜਿੱਤ ਦਰਜ ਕਰੇਗੀ ਅਤੇ ਅਸਾਮ ’ਚ ਆਪਣੀਆਂ ਸੀਟਾਂ ਦੀ ਗਿਣਤੀ ਸੁਧਾਰੇਗੀ। ਉਨ੍ਹਾਂ ਨੰਦੀਗ੍ਰਾਮ ਦੇ ਲੋਕਾਂ ਨੂੰ ਸੂਬੇ ’ਚ ਤਬਦੀਲੀ ਤੇ ਬਿਹਤਰ ਭਵਿੱਖ ਲਈ ਵੋਟ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਫੇਰੀ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਇਸ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

About admin

Check Also

ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਕੇਸ ਦਾਇਰ

ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨ ਫ਼ ਰ ਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ …

%d bloggers like this: