Breaking News
Home / ਪੰਜਾਬ / ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਬਾਰੇ ਕਾਮਰੇਡੀ ਬ ਕ ਵਾ ਸ

ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਬਾਪੂ ਹਰਦੀਪ ਸਿੰਘ ਬਾਰੇ ਕਾਮਰੇਡੀ ਬ ਕ ਵਾ ਸ

‘ਕਾਮਰੇਡੀ’ ਰਸਾਲੇ ‘ਸੁਰਖ਼ ਰੇਖਾ’ ਦਾ ਦਸੰਬਰ 1989 ਦਾ ਅੰਕ ਵੇਖਿਆ,,, ਸਿੱਖ ਆਗੂ ‘ਸਰਦਾਰ ਸਿਮਰਨਜੀਤ ਸਿੰਘ ਮਾਨ’ ਨੂੰ ਭਾਰਤੀ ਸੰਵਿਧਾਨ ਮੂਹਰੇ ਪਾਠੀ ਸਿੰਘ ਵਾਂਗ ਬੈਠੇ ਹੱਥ ‘ਚ ‘ਚੌਰ’ ਫੜਾਇਆ ਗਿਆ ਹੈ,,, ਪੰਜਾਬ ਦਾ ਬੱਚਾ-ਬੱਚਾ ਸਮਝ ਸਕਦਾ ਹੈ ਕਿ ਇਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ’ ਸੀ,,, ਪਰ ‘ਕੁਛ ਬੱਚੇ’ ਕਦੇ ਨਹੀਂ ਸਮਝਦੇ ਤੇ ਪਿਛਲੱਗ ‘ਸਬੂਤ’ ਮੰਗਦਿਆਂ ਉਮਰ ਲੰਘਾ ਲੈਂਦੇ ਹਨ ਪਰ ਅੱਖਾਂ ਨਹੀਂ ਖੋਲ੍ਹਦੇ,,, ਕੁਛ ਦਿਨ ਪਹਿਲਾਂ ਸਾਡਾ ਇਕ ਭਰਾ ਸਰੋਵਰਾਂ ‘ਚ ਝੋਨਾ ਲਾਉਣ ਦੇ ਬਿਆਨ ਦਾ ਸਬੂਤ ਮੰਗ ਰਿਹਾ ਸੀ ਕਿਤੇ,,, ਇਕ ਗੱਲ ਸਮਝ ਲਵੋ ਜਿਹੜੀ ਗੰਦੀ ਤੋਂ ਗੰਦੀ ਗੱਲ ਤੁਸੀਂ ਸੋਚ ਸਕਦੇ ਹੋ ਜਿੰਨੀ ਨ ਫ਼ ਰਤ ਤੁਸੀਂ ਚਿਤਵ ਸਕਦੇ ਹੋ ਓਨੀਂ ਕੱਢੀ ਹੈ ਨਕਲੀ ਕਾਮਰੇਡਾਂ ਨੇ ‘ਖਾੜਕੂ ਸੰਘਰਸ਼’ ਖਿਲ਼ਾਫ,,, ਬਥੇਰੇ ਸਬੂਤ ਪਏ ਨੇ ਕਿਤਾਬਘਰਾਂ ‘ਚ,,, ਥੋੜ੍ਹੀ ਜ਼ਹਿਮਤ ਕਰੋ ਭਾਲਣ ਦੀ,,,

ਹੁਣ ਫੇਰ ਏਸੇ ਨਸਲ ਦੇ ਪ੍ਰਛਾਵੇਂ ਨੇ ਅਕ੍ਰਿਤਘਣਤਾ ਵਾਲੀ ਹੱਦ ਕਰਤੀ,,, ਸ਼ਾਇਦ ਬਾਪੂ ਹਰਦੀਪ ਸਿੰਘ ਡਿਬਡਿਬਾ ਆਪ ਬਾਲਣ ਬਣ ਜਾਵੇ ਤਾਂ ਮੰਨ ਜਾਣ,,, ਪੋਤੇ ਦੇ ਜਾਣ ਨਾਲ ਤਾਂ ਗੱਲ ਬਣੀ ਨਹੀਂ,,, ਕਿਹੋ ਜੇ ਭਾਵਨਾਹੀਣ ਸਮਾਜ ਵਿੱਚ ਜਿਉਂ ਰਹੇ ਹਾਂ ਅਸੀਂ? ਜਾਨ ਦੇਣ ਤੋਂ ਵੱਧ ਕੋਈ ਕੀ ਕਰ ਸਕਦਾ ਹੈ? ਕਿਸਾਨੀ ਸੰਘਰਸ਼ ਦੇ ਲੇਖੇ ਤਿੰਨ ਸੌ ਜਾ-ਨ ਲੱਗ ਗਈ ਜੀਹਦੇ ਵਿੱਚ ਬਾਬਾ ਰਾਮ ਸਿੰਘ ਸੀਂਘੜਾ ਦੀ ਖ਼ੁ -ਦ -ਕੁ -ਸ਼ੀ ਵੀ ਸ਼ਾਮਿਲ ਹੈ,,, ਸਾਰੀਆਂ ਜਾਨਾਂ ਬੇਸ਼ਕੀਮਤੀ ਸਨ,,, ਇਹ ਸਾਰੇ ਕਿਸਾਨੀ ਮੋਰਚੇ ਨਾਲ ਜੁੜੇ ਬਲੀਦਾਨ ਸਨ ਕੋਈ ਕਿਸੇ ਬਿਧ ਕੋਈ ਕਿਸੇ ਬਿਧ,,, ਪਰ ਸ਼ਹੀਦ ਦੀ ਪ੍ਰੀਭਾਸ਼ਾ ਅਨੁਸਾਰ ਸ਼-ਹਾ-ਦ-ਤ ਕੇਵਲ ਇਕ ਹੋਈ ਹੈ ‘ਸ਼ਹੀਦ ਨਵਰੀਤ ਸਿੰਘ’ ਦੀ,,,

ਬਾਪੂ ਹਰਦੀਪ ਸਿੰਘ ਡਿਬਡਿਬਾ ਸਿੱਖ ਆਗੂ ਹਨ ਇਤਿਹਾਸਕਾਰ ਹਨ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹਨ ਕੁਛ ਲੋਕ ਬਾਪੂ ਬਾਰੇ ਬੇਮੁਹਾਰੀ ਬਕਵਾਸ ਕਰ ਰਹੇ ਹਨ,,, ਬਹੁਗਿਣਤੀ ਆਗੂ ਆਪਣੀ ਔਲਾਦ ਸੰਘਰਸ਼ਾਂ ‘ਚ ਨਹੀਂ ਝੋਕਦੇ ਬਾਪੂ ਦਾ ਪੋਤਾ ਆਸਟ੍ਰੇਲੀਆ ਤੋਂ ਆਕੇ ਸੰਘਰਸ਼ ‘ਚ ਗਿਆ ਤੇ ਦਿੱਲੀ ਪੁਲੀਸ ਦੀ ਗੋ-ਲੀ ਨਾਲ ਸ਼ਹੀਦ ਹੋਇਆ ਇਕ ਜਵਾਨ ਜਹਾਨ ਬੀਬੀ ਦਾ ਸੁਹਾਗ ਚਲਿਆ ਗਿਆ

ਕਿਸੇ ਮਾਂ-ਬਾਪ ਦਾ ਇਕਲੌਤਾ ਪੁੱਤ ਚਲਿਆ ਗਿਆ ਬਾਪੂ ਹਰਦੀਪ ਸਿੰਘ ਦਾ ਜਿਗਰਾ ਵੱਡਾ ਹੈ ਪਰ ਇਹ ਗੱਲ ਨਹੀਂ ਕਿ ਓਹਨੂੰ ਪੋਤੇ ਦਾ ਸੱਲ ਨਹੀਂ ਮੇਰੇ ਨਾਲ ਪਿਛਲੇ ਮਹੀਨੇ ਗੱਲ ਹੋਈ ਸੀ ‘ਇਕ ਘਰ ਦਾ ਬੂਹਾ ਢੋਇਆ ਗਿਆ ਅਜੇ ਤੱਕ ਨਹੀਂ ਭੁੱਲਦਾ’ ਜੋ ਗੱਲਾਂ ਕੱਲ੍ਹ ਸਟੇਜ ਤੇ ਹੋਈਆਂ ਬਾਪੂ ਨੇ ਵਾਹ ਲਾ ਲਈ ਕਿ ਇਹ ਬੰਦ ਕਮਰੇ ‘ਚ ਹੋ ਜਾਣ 25 ਫ਼ਰਵਰੀ ਦਾ ਸਮਾਂ ਦੇਕੇ ਵੀ ਆਗੂ ਮਿਲੇ ਨਹੀਂ,,, ਬਾਪੂ ਨੇ ਮੈਨੂੰ ਵੀ ਕਿਹਾ ਸੀ ਕਿ ‘ਹੁਣ ਪੋਲੀਆਂ ਗੱਲਾਂ ਕੀਤਿਆਂ ਸਰਨਾ ਨਹੀਂ’ ਤੇ ਸੱਚਮੁਚ ਓਹਨਾਂ ਪੋਲੀਆਂ ਗੱਲਾਂ ਕੀਤੀਆਂ ਵੀ ਨਹੀਂ,,,

ਨੌਰੰਗਜ਼ੇਬ ਦੇ ਦਰਬਾਰ ‘ਚ ਜ਼ਮੀਨਾਂ ਲਈ ਜ਼ਮੀਰਾਂ ਵੇਚੀ ਬੈਠੇ ਅ-ਕ੍ਰਿ—ਤ-ਘ-ਣ ਇਸ ਜਜ਼ਬੇ ਦੀ ਥਾਹ ਨਹੀਂ ਪਾ ਸਕਦੇ,,, ਓਹ ਨਸਲਾਂ ਹੋਰ ਸੀ ਜਿੰਨਾਂ ਜਗੀਰਾਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਸੀ,,,
ਜਿਹੜੇ ਮੂਰਖ ਅੱਜ ਬਾਪੂ ਬਾਰੇ ਨੀਵੀਂ ਸ਼ਬਦਾਵਲੀ ‘ਚ ਬਕਵਾਸ ਕਰ ਰਹੇ ਹਨ ਇਹ ਓਹ ਪੂਰ ਹੈ ਜੋ ਰਾਜੇਵਾਲ ਸਾਬ੍ਹ ਦੀ ਬਜ਼ੁਰਗੀ ਦਾ ਵਾਸਤਾ ਪਾਉਂਦਾ ਰਹਿੰਦਾ ਹੈ ਤੇ ਸੱਭਿਅਕ ਬਣਨ ਦੇ ਖੇਖਣ ਕਰਦਾ ਹੈ,,, ਕਿਸਾਨ ਆਗੂਆਂ ‘ਚ ਕੋਈ ਬਜ਼ੁਰਗ ਬਾਪੂ ਹਰਦੀਪ ਸਿੰਘ ਦੇ ਹਾਣਦਾ ਨਹੀਂ ਨਾ ਉਮਰ ਪੱਖੋਂ ਤੇ ਨਾ ਸਿੱਖ-ਸਪਿਰਟ ਪੱਖੋਂ,,,

ਜਿਹੜੇ ਅੱਜ ਬਕਵਾਸ ਕਰ ਰਹੇ ਹਨ ਜੇ ਕਿਸੇ ਦੇ ਡਾਂਗ ਫਿਰ ਗਈ ਫਿਰ ਇਹਨਾਂ ਦੇ ਸਮਰੱਥਕਾਂ ਨੇ ਅੜਾਟ ਪਾਉਣ ਲੱਗ ਜਾਣਾ ਮੀਰੀ-ਪੀਰੀ ਦੇ ਮਾਲਕ ਨੇ ਸ਼ਸ਼ਤਰ ਇੱਜੜ ਚਾਰਨ ਨੂੰ ਨਹੀਂ ਚਕਾਏ ‘ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ’ ਦਾ ਸਿਧਾਂਤ ਹੈ ਖਾਲਸੇ ਦਾ,,, ਖਾਲਸੇ ਨਾਲ ਵੈਰ ਬਹੁਤ ਮਹਿੰਗਾ ਪੈਂਦਾ ਹੈ,,, ਜਿਹੜਾ ਕੀਮਤ ਤਾਰ ਸਕਦਾ ਓਹੀ ਬਕਵਾਸ ਕਰੇ

ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ
-ਸੁਖਦੀਪ ਸਿੰਘ ਬਰਨਾਲਾ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: