Breaking News
Home / ਪੰਜਾਬ / ਰਾਜੇਵਾਲ ਦੀ ਲੱਖਾ ਸਿਧਾਣਾ ਬਾਰੇ ਇਸ ਵੀਡੀਉ ਬਾਰੇ ਤੁਸੀਂ ਕੀ ਕਹੋਗੇ?

ਰਾਜੇਵਾਲ ਦੀ ਲੱਖਾ ਸਿਧਾਣਾ ਬਾਰੇ ਇਸ ਵੀਡੀਉ ਬਾਰੇ ਤੁਸੀਂ ਕੀ ਕਹੋਗੇ?

ਹਲਾਤ ਦਾ ਜਾਇਜਾ ਲਾਉਣਾ ਨੈਗਟਵਿਟੀ ਨਹੀਂ ਹੁੰਦੀ। ਕਦੇ ਸੱਚ ਮੰਨਣ ਚ ਸਿਆਣਪ ਹੁੰਦੀ ਆ।

ਅੰਤਿਮ ਤੇ ਨਹੀਂ ਪਰ ਅੱਜ ਦਾ ਸੱਚ ਇਹੋ ਆ ਕਿ ਮੋਰਚੇ ਚੋਂ ਜੋ ਨਿਕਲਣਾ ਸੀ ਨਿਕਲ ਚੁੱਕਿਆ ਏ। ਹੁਣ ਮਿਹਣੇ ਤੇ ਇਲਜ਼ਾਮ ਈ ਰਹਿ ਜਾਣੇ ਆ । ਪਿਛਲੇ ਦੋ ਮਹੀਨੇ ਜੋ ਐਕਸ਼ਨ ਹੋਏ ਤੇ ਜੋ ਸਰਕਾਰ ਤੇ ਦਬਾਅ ਰਿਹਾ ਉਹ ਸਭ ਜਾਣਦੇ ਆ। ਸਾਰੇ ਹਿੰਦੁਸਤਾਨ ਚ ਹੁੰਦੀਆਂ ਮਹਾਂਪੰਚਾਇਤਾਂ ਤੋਂ ਡਰ ਨਹੀਂ ਲਗਦਾ ਨਾਂ ਕਦੇ ਲੱਗਾ ਈ ਆ। ਹੋਰ ਕੋਈ ਲਹਿਰ ਮੁੰਹਿਮ ਉਠੀ ਹੋਵੇ ਤਾਂ ਦੱਸ ਸਕਦੇ ਉ।

ਚੇਤੇ ਆ, ਮੈਦਾਨ ਭਖਿਆ ਤੇ ਪਿੱਛੇ ਕਾਮਰੇਡਾਂ ਦੇ ਗਰਕ ਹੋਏ ਸੁਪਨਿਆਂ ਨੇ ਉਠ ਅੰਗੜਾਈਆਂ ਲਈਆਂ। ਪੁਰਾਣੇ ਡਗਮਗਾਉਂਦੇ ਕਾਮਰੇਡ ਇਨਕਲਾਬ ਦੀ ਆਸ ਚ ਆਪਣੇ ਬੁੱਢੇ ਖੱਚਰੇ ਟਰੈਕ ਤੇ ਲੈ ਆਏ। ਅੱਥਰੇ ਘੋੜਿਆਂ ਨੂੰ ਜੂੜ ਪਾ ਕੇ ਦੱਬ ਲਿਆ ਅਤੇ ਖੱਚਰਾਂ ਤੇ ਦਾਅ ਲਾ ਲਿਆ। ਉਹੋ ਹੋਈ, ਹੰਭੀਆਂ-ਥੱਕੀਆਂ ਖੱਚਰਾਂ ਨੇ ਇੱਕ ਦੂਜੇ ਨਾਲ ਖਹਿ ਲਿਆ। ਫਿਨਿਸ਼ ਲਾਈਨ ਸਾਹਮਣੇ ਸੀ ਪਰ ਖੱਚਰਾਂ ਆਪਸ ਚ ਭਿੜ ਪਈਆਂ ਤੇ ਜੌਕੀ ਨੂੰ ਵੱਢਣ ਪੈ ਗਈਆਂ। ਰੇਹੜੇ ਖਿੱਚਣ ਦਾ ਤਜਰਬਾ ਸੀ ਰੇਸ ਚ ਭਜਾਅ ਲਈਆਂ।
ਕੁੱਲ ਮਿਲਾਅ ਕੇ ਤਮਾਮ ਸਭ ਚ ਇਹ ਪ੍ਰਧਾਨ ਬਣੇ ਜੌਕਰਾਂ ਵਰਗੇ ਆਗੂ ਆਪਣਾ ਮੌਜੂ ਬਣਾਉਂਦੇ ਰਹੇ।

ਹੁਣ ਹੋਲਾ ਮੁਹੱਲਾ ਏ ਫੇਰ ਵਿਸਾਖੀ ਤੇ ਵਾਢੀ। ਨਾਲ ਈ ਪਨੀਰੀ ਬੀਜਣ ਤੇ ਝੋਨੇ ਦੀ ਲਵਾਈ। ਫੇਰ ਰੇਹਾਂ ਸਪਰੇਹਾਂ ਤੇ ਪਾਣੀ ਲਾਉਣ ਦੇ ਚੱਕਰ। ਉਹੋ ਜਹੇ ਇਕੱਠ ਤੇ ਨਹੀਂ ਜੁੜਦੇ ।

ਕੋਈ ਕੌਤਕ ਜਾਂ ਚਮਤਕਾਰ ਹੋਜੇ ਤੇ ਵੱਖ ਗੱਲ ਆ। ਉਸ ਵਾਹਿਗੁਰੂ ਦੇ ਹੁਕਮ ਦੀ ਗੱਲ, ਅਗੰਮੀ ਵਰਤਾਰੇ ਦੀ ਗੱਲ ਇਹਨਾਂ ਨੂੰ ਪਚਦੀ ਨਹੀਂ। ਨਖਿੱਧ ਬੰਦੇ ਵੀ ਉਸਦਾ ਮਖੌਲ ਬਣਾਉਂਦੇ ਆ। ਸੋ ਝੂਠੀ ਆਸ ਚ ਜੀਣਾ ਮੁਬਾਰਕ।ਕਿਸਾਨ ਜਥੇਬੰਦੀਆ ਨੂੰ ਗਰਾਹੀ ਦੇਇਉ ਤੇ ਸਾਂਤੀ ਨਾਲ ਉੱਥੇ ਹੋਟਲਾਂ ਦੇ ਏਸੀ ਕਮਰਿਆਂ ਚ ਬਹਿਣ ਦਾ ਖਰਚਾ ਵੀ। ਜਥੇਬੰਦੀਆਂ ਦੇ ਸਮੋਹਨ ਕੀਤੇ ਵਿਚਾਰੇ ਜਹੇ ਬਜੁਰਗ ਉਥੇ ਧੁੱਪ ਚ ਆਪਣੇ ਸਿਰੜ ਦਾ ਮੁਜ਼ਾਹਰਾ ਕਰਦੇ ਰਹਿਣਗੇ।


ਤਮਾਮ ਜਲੀਲ ਜਹੀਆਂ ਭੇਡਾਂ ਜਿੰਨਾ ਚ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਸੀ ਮੇਰੇ ਵੱਲੋਂ ਉਹਨਾਂ ਨੂੰ ਲਾਹਨਤ। ਸਹੀ ਗਲਤ ਤੋਂ ਅਣਜਾਣ ਬਣੀਆਂ, ਧੜੇਬੰਦੀਆਂ ਪਿਟਦੀਆਂ, ਚਿੱਕੜ ਸੁੱਟਦੀਆਂ, ਫੋਜਾਂ ਨੂੰ ਲਾਹਨਤ। ਜਿੰਨਾ ਨੂੰ ਸਿੱਖੀ ਦੇ ਜਲੌਅ ਤੋਂ ਨਫਰਤ ਸੀ ਤੇ ਹਰੇਕ ਗੱਲ ਫਿਰਕੂ ਲਗਦੀ ਰਹੀ ਉਹਨਾਂ ਬੇਗੈਰਤਾਂ ਨੂੰ ਵੀ ਹਰਦੂ ਲਾਹਨਤ। ਕਦੇ ਇਸਦਾ ਜਿਕਰ ਹੋਇਆ ਕਰੂਗਾ ਤੇ ਲੋਕਾਂ ਦੀ ਮਕਾਰੀ ਤੇ ਭੇਡਪੁਣਾ ਭੰਡਿਆ ਜਾਇਆ ਕਰੂਗਾ।
Sandeep Singh Teja

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: