ਸ. ਹਰਦੀਪ ਸਿੰਘ ਡਿਬਡਿਬਾ ਨੇ ਕਿਸਾਨ ਮੋਰਚੇ ਵਿੱਚ ਆਪਣਾ ਪੋਤਾ ਕੁਰਬਾਨ ਕਰਕੇ ਵੀ ਜੇਰਾ ਨਹੀਂ ਛੱਡਿਆ ਬਲਕਿ ਇਸ ਬਜ਼ੁਰਗ ਉਮਰੇ ਘਰ ਵਿਛਿਆ ਸੱਥਰ ਛੱਡ ਕੇ ਮੋਰਚੇ ਨੂੰ ਚੜ੍ਹਦੀ ਕਲਾ ‘ਚ ਲਿਜਾਣ ਲਈ ਯਤਨਸ਼ੀਲ ਹਨ। ਪਰ ਦੁੱਖ ਹੁੰਦਾ ਜਦ ਕੁਝ ਲੋਕ ਇਨ੍ਹਾਂ ਵਿਰੁੱਧ ਹੀ ਭੜਾਸ ਕੱਢਦੇ ਦੇਖੀਦੇ ਹਨ, ਉਹ ਵੀ ਉਹ ਲੋਕ, ਜਿਨ੍ਹਾਂ ਖ਼ੁਦ ਮੋਰਚੇ ‘ਚ ਸਿਵਾਏ ਖਿਲਾਰਾ ਪਾਉਣ ਤੋਂ, ਕੱਖ ਨੀ ਕੀਤਾ।
ਕਾਮਰੇਡ ਸੋਚ ਵਾਲੇ ਕੁੱਝ ਲੋਕਾਂ ਨੇ ਸ਼ਹੀਦ ਨਵਰੀਤ ਸਿੰਘ ਦੇ ਦਾਦੇ ਭਾਈ ਹਰਦੀਪ ਸਿੰਘ ਡਿਬਡਿਬਾ ਬਾਰੇ ਬੇਹੱਦ ਘਟੀਆ ਟਿਪਣੀਆਂ ਕੀਤੀਆਂ ਨੇ ।ਇਹ ਟਿਪਣੀਆਂ ਭ ੜ ਕਾ ਊ ਹਨ।ਜਿਵੇਂ ਇਹ ਲੋਕ ਚਾਹੁੰਦੇ ਹੋਣ ਕਿ ਸਿੱਖ ਭ ੜ ਕ ਕੇ ਕੁ ਟ ਕੁ ਟਾ ਪਾ ਕਰਨ।ਮੈਨੂੰ ਲੱਗਦਾ ਹੈ ਕਿ ਇਹੋ ਜਹੀਆਂ ਘਟੀਆ ਹਰਕਤਾਂ ਹੋਰ ਕਰਕੇ ਸਿੱਖਾਂ ਨੂੰ ਲਾਂ ਬੂ ਲਾਏ ਜਾਣਗੇ।ਸੋਸਲ ਮੀਡੀਆ ਉਤੇ ਬ ਲੈ ਕ ਮੇ ਲਿੰ ਗ ਚੱਲੇਗੀ ਕਿ ਜੇ ਸਿੱਖਾਂ ਦੇ ਜਜਬਾਤਾਂ ਨੂੰ ਲਾਂ ਬੂ ਲਾਉਂਦੀਆਂ ਟਿਪਣੀਆਂ ਕਿਸੇ ਨੇ ਕਰ ਵੀ ਦਿਤੀਆਂ ਤਾਂ ਕੀ ਹੋਗਿਆ?
ਫੇਸਬੁੱਕੀ ਕਾਮਰੇਟਾਂ ਨੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਜੀ ਲਈ ਕੀਤੀ ਬਕਵਾਸ pic.twitter.com/bnS5YB3Yta
— Punjab Spectrum (@punjab_spectrum) March 27, 2021
ਦਰਅਸਲ ਕਿਸਾਨ ਸੰਘਰਸ਼ ਹੁਣ ਕਾਮਰੇਡਾਂ ਲਈ ਔਖਾ ਹੋ ਗਿਆ ਹੈ।ਹੁਣ।ਖਹਿੜਾ ਛੁਡਵਾਉਣ ਲਈ ਇਹ ਲੋਕ ਹਫੜਾਦਫੜੀ ਪੈਦਾ ਕਰਨ ਨੂੰ ਫਿਰਦੇ ਨੇ
ਸਰਬਜੀਤ ਸਿੰਘ ਘੁਮਾਣ