ਕੋਰੋਨਾ ਵੈਕਸੀਨ ਦੀ ਖੋਜ ਅਤੇ ਪ੍ਰਯੋਗ ਦੀ ਚੱਲ ਰਹੀ ਪ੍ਰਕਿਰਿਆ ਦੇ ਨਾਲ ਨਾਲ ਯੂ.ਕੇ. ਵਿਚ ਵਿਗਿਆਨੀ ਹੁਣ ਇਹ ਖੋਜ ਕਰਨ ਵਿਚ ਜੁਟੇ ਹੋਏ ਹਨ ਕਿ ਕੀ ਕੋਰੋਨਾ ਵਾਇਰਸ ਵੈਕਸੀਨ ਨੂੰ ਟੀਕੇ ਦੇ ਤੌਰ ‘ਤੇ ਲਗਾਉਣ ਦੀ ਬਜਾਏ ਮੂੰਹ ਜਾਂ ਨੱਕ ਰਾਹੀਂ ਦਿੱਤਾ ਜਾ ਸਕਦਾ ਹੈ | ਨਵਾਂ ਅਧਿਐਨ ਇਹ ਵੀ ਪਤਾ ਕਰੇਗਾ ਕਿ ਜੇ ਵੈਕਸੀਨ ਦਾ ਟੀਕਾ ਨਹੀਂ ਲਗਾਇਆ ਜਾਂਦਾ ਤਾਂ ਕੀ ਇਸ ਦਾ ਅਸਰ ਪ੍ਰਭਾਵਿਤ ਹੋਵੇਗਾ |
ਇਸ ਖੋਜ ਲਈ ਇੰਪੀਰੀਅਲ ਕਾਲਜ ਲੰਡਨ ਅਤੇ ਆਕਸਫੋਰਡ ਯੂਨੀਵਰਸਿਟੀ ਇਕੱਠੇ ਕੰਮ ਕਰਨਗੇ | ਖੋਜਕਾਰਾਂ ਨੇ ਕਿਹਾ ਕਿ 30 ਲੋਕ ਇਸ ਅਧਿਐਨ ਵਿਚ ਸ਼ਾਮਿਲ ਹੋ ਰਹੇ ਹਨ | ਇਨ੍ਹਾਂ ਲੋਕਾਂ ਨੂੰ ਸਿੱਧੇ ਮੂੰਹ ਵਿਚ ਵੈਕਸੀਨ ਦੀਆਂ ਬੂੰਦਾਂ ਦਿੱਤੀਆਂ ਜਾਣਗੀਆਂ | ਫੇਰ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਵੈਕਸੀਨ ਦੇ ਕੰਮ ਕਰਨ ਦੇ ਤਰੀਕੇ ‘ਤੇ ਕੋਈ ਅਸਰ ਪੈਂਦਾ ਹੈ | ਇੰਪੀਰੀਅਲ ਕਾਲਜ ਲੰਡਨ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਵੈਕਸੀਨ ‘ਤੇ ਹੀ ਇਹ ਅਧਿਐਨ ਕੀਤਾ ਜਾਵੇਗਾ | ਇੰਪੀਰੀਅਲ ਕਾਲਜ ਦੇ ਡਾਕਟਰ ਕਿ੍ਸ ਚਿਓ ਨੇ ਕਿਹਾ ਕਿ ਸਾਡੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਲੋਕਾਂ ਨੂੰ ਨੱਕ ਰਾਹੀਂ ਇਨਫਲੂਐਾਜ਼ਾ ਵੈਕਸੀਨ ਦਵਾਈ ਦੇ ਕੇ ਫਲੂ ਤੋਂ ਬਚਾਇਆ ਜਾ ਸਕਦਾ ਹੈ |