Breaking News
Home / ਪੰਜਾਬ / ਤੁਹਾਨੂੰ ਕੀ ਲੱਗਦਾ ਸਿੱਖ ਇਤਿਹਾਸ ਦੀ ਗਲ ਕਰਕੇ ਜਵਾਕਾਂ ਨੂੰ ਫੂਕ ਛਕਾ ਰਿਹਾ ?

ਤੁਹਾਨੂੰ ਕੀ ਲੱਗਦਾ ਸਿੱਖ ਇਤਿਹਾਸ ਦੀ ਗਲ ਕਰਕੇ ਜਵਾਕਾਂ ਨੂੰ ਫੂਕ ਛਕਾ ਰਿਹਾ ?

ਕੀ ਅੱਜ ਸਿਰਫ ਪੰਜਾਬ ਬੰਦ ਸੀ ਜਾਂ ਭਾਰਤ ਵੀ ਬੰਦ ਸੀ ? ਕੀ ਦਿੱਲੀ ਯੂਪੀ ਹਰਿਆਣਾ ਵੀ ਉਸੇ ਤਰ੍ਹਾਂ ਬੰਦ ਸੀ ? ਕਾਮਰੇਡ ਰੁਲਦਾ ਸੋਹਾਣਾ ਗੁਰਦੁਆਰੇ ਬਾਹਰ ਬੈਠਾ ਸੀ , ਗੁਰੂਆਂ ਤੇ ਪੰਜਾਬ ਦੇ ਇਤਿਹਾਸ ਦੀ ਗੱਲ ਕਰ ਰਿਹਾ ਸੀ , ਜਵਾਕਾਂ ਨੂੰ ਮੁੜ ਫੂਕ ਛਕਾ ਰਿਹਾ ਸੀ , ਮੈਨੂੰ ਇਹਦਾ ਭਾਸ਼ਣ ਸੁਣ ਕੇ ਹਾਸਾ ਵੀ ਆ ਰਿਹਾ ਸੀ ਤੇ ਗੁੱਸਾ ਵੀ ਚੱੜ ਰਿਹਾ ਸੀ , ਦਿਲ ਕਰ ਰਿਹਾ ਸੀ ਕੇ ਇਸਨੂੰ ਸਵਾਲ ਕਰਾ ਕੇ ਇਹੋ ਇਤਿਹਾਸ ਸੁਣ ਕੇ ਮੁੰਡੇ ਜਦੋਂ ਪਹਿਲਾਂ ਦਿੱਲੀ ਗਏ ਸੀ ਤਾਂ ਤੁਸੀ ਦੰਗਾਈ ਐਲਾਨ ਰਹੇ ਸੀ , ਤੇ ਤੁਹਾਡੇ ਲੋਕਾ ਦੇ paid ਬੰਦੇ tv ਚੈਨਲਾਂ ਤੇ ਇਹਨਾਂ ਮੁੰਡਿਆ ਨੂੰ ਬਾਹਰੋ ਪੈਸੇ ਲੈਕੇ ਕੇ ਲਾਲ ਕਿਲੇ ਜਾਣ ਵਾਲਾ ਬੋਲ ਰਹੇ ਸਨ , ਪਰ ਸਵਾਲ ਮੈਂ ਨਹੀਂ ਕੀਤਾ ਕਿਓਕਿ ਛਿੱਤਰਾਂ ਦਾ ਵੀ ਡਰ ਸੀ ,

ਹੋ ਸਕਦਾ ਸੀ ਕੇ ਮੈਨੂੰ ਹੀ ਮੋਦੀ ਭਗਤ ਐਲਾਨ ਦੇਂਦੇ , ਖੈਰ ਮੈਂ ਤਾਂ ਅੱਜ ਮੇਰੇ ਕਮਰੇ ਲਾਗੇ ਦੇ ਢਾਬੇ ਬੰਦ ਹੋਣ ਕਰਕੇ ਲੰਗਰ ਛਕਣ ਲਈ ਸੋਹਾਣਾ ਗੁਰੂਦੁਆਰੇ ਵੱਲ ਗਿਆ ਸੀ ਪਰ ਪੁੱਜਦੇ ਪੁੱਜਦੇ ਓਹ ਵੀ ਬੰਦ ਹੋ ਗਿਆ , ਫੇਰ ਕਮਰੇ ਵਿੱਚ ਵਾਪਸ ਆਇਆ ਤਾਂ ਪਤਾ ਲੱਗਾ ਕੇ ਚੰਡੀਗੜ੍ਹ ਖੁੱਲਾ ਹੈ ਤਾਂ ਮੈਂ ਉੱਥੇ ਚਲਾ ਗਿਆ ਤੇ ਸੋਚ ਰਿਹਾ ਸੀ ਕੇ ਕੀ ਬੰਦ ਸਿਰਫ ਪੰਜਾਬ ਲਈ ਸੀ ? ਕੀ ਇਹ ਤਾਕਤ ਦਿਖਾਉਣ ਲਈ ਸੀ ?

ਜੇਕਰ ਇਹੋ ਗੱਲ ਸੀ ਤਾਂ ਇਹ ਬਿਲਕੁਲ ਮੰਨਣਾ ਚਾਹੀਦਾ ਕੇ ਇਹ ਅੰਦੋਲਨ ਦੀ ਰੀੜ ਦੀ ਹੱਡੀ ਪੰਜਾਬ ਹੈ ਤੇ ਪੰਜਾਬ ਵਿੱਚ ਵੀ ਖ਼ਾਸ ਕਰ ਓਹ ਲੋਕ ਹਨ ਜਿਹਨਾਂ ਦੇ ਨਿਸ਼ਾਨ ਤੇ ਪਛਾਣ ਹੀ ਇਹਨਾ ਨੂੰ ਵੱਖ ਵਾ-ਦੀ ਤੇ ਅੱ-ਤ-ਵਾ-ਦੀ ਲੱਗਦੀ ਹੈ ਤੇ ਇਹ ਫੇਰ ਉਹਨਾਂ ਭੋਲੇ ਲੋਕਾਂ ਤੋਂ ਗੱਲ ਵਿਚ ਤਖਤੀਆਂ ਪਵਾ ਕੇ ਦਿਖਾਉਂਦੇ ਨੇ ਕੇ ਅਸੀ ਵੱਖ ਵਾਦੀ ਨਹੀਂ ਕਿਸਾਨ ਹਾਂ ,

ਖੈਰ ਰੁਲਦਾ ਤੇ ਯੂਨੀਵਰਸਿਟੀ ਵਿੱਚ ਰਾਜਨੀਤੀ ਕਰਨ ਵਾਲਾ ਇਕ ਕਾਮਰੇਡ ਲੀਡਰ ਜੇਕਰ ਚੰਡੀਗੜ੍ਹ ਬੰਦ ਕਰਵਾ ਕੇ ਦਿਖਾਉਂਦੇ ਤਾਂ ਓਹ ਵੱਡੀ ਗੱਲ ਹੋ ਸਕਦੀ ਸੀ , ਰੁਲਦੇ ਤੋਂ ਲੈਕੇ ਰਾਜੇਵਾਲ ਤੱਕ ਚੰਡੀਗੜ੍ਹ ਤੇ ਦਿੱਲੀ ਵਰਗੇ ਸ਼ਹਿਰ ਬੰਦ ਕਰਵਾਉਣ ਦਾ ਸੱਦਾ ਦਿੰਦੇ ਤਾਂ ਪੰਜਾਬ ਤਾਂ ਆਪ ਹੀ ਬੰਦ ਹੋ ਜਾਣਾ ਸੀ , ਬਾਕੀ ਇੱਕ ਗੱਲ ਮੈਂ ਲੰਘਦੇ ਬੱੜਦੇ ਆਸੇ ਪਾਸੇ ਮਹਿਸੂਸ ਕੀਤੀ ਹੈ ਕੇ ਕਾਮਰੇਡ ਸ਼ਹਿਰੀ ਤੇ ਪੇਂਡੂ ਪੰਜਾਬ ਵਿਚ ਇੱਕ ਲਕੀਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕੇ 80 ਦੇ ਦੌਰ ਵਰਗੀ ਹੀ ਹੋ ਸਕਦੀ ਹੈ , ਹੋ ਸਕਦਾ ਹੈ ਕੇ ਮੈਂ ਗਲਤ ਹੋਵਾਂ ਪਰ ਆਸ ਪਾਸ ਘੁੰਮ ਫਿਰ ਕੇ ਜੋ ਮਹਿਸੂਸ ਹੋਇਆ ਉਸੇ ਵਿੱਚੋ ਇਹ ਗੱਲ ਨਿਕਲੀ ਹੈ , ਖੈਰ ਮੇਰੀ ਇਹ ਗੱਲ ਗੱਲਤ ਹੀ ਨਿਕਲੇ ਤਾਂ ਚੰਗਾ ਹੈ , ਪਰ ਲੋਕਾਂ ਨੂੰ ਅੱਖਾਂ ਮੀਚ ਕੇ ਮਗਰ ਨਹੀਂ ਲੱਗਣਾ ਚਾਹੀਦਾ ਹੈ !

ਸੋ ਮੈਂ ਆਸ ਕਰਦਾ ਹਾਂ ਕੇ ਅਗਲਾ ਭਾਰਤ ਬੰਦ ਭਾਰਤ ਵਿਚ ਹੀ ਲਾਗੂ ਹੋਵੇ ਨਾ ਕੇ ਪੰਜਾਬ ਵਿੱਚ , ਇੱਕ ਵਾਰ ਪੰਜਾਬ ਨੂੰ ਵੀ ਭਾਰਤ ਬੰਦ ਤੋਂ ਛੋਟ ਦੇ ਕੇ ਦੇਖ ਲਵੋ
Gangveer Rathour

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: