ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਆਪਣੇ ਪ੍ਰਸ਼ਾਸਨ ਦੀ ਕੌਮੀ ਕੋਰੋਨਾ ਟੀਕਾ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਤਾਂ ਜੋ ਸਾਰੇ ਪ੍ਰਭਾਵਿਤ ਲੋਕਾਂ ਨੂੰ ਕੋਵਿਡ-19 ਟੀਕਾ ਮੁਫ਼ਤ ਦਿੱਤਾ ਜਾ ਸਕੇ | ਇਸ ਐਲਾਨ ਨੂੰ ਜਾਰੀ ਕਰਦਿਆਂ ਟਰੰਪ ਨੇ ਇਸ ਉੱਦਮ ਨੂੰ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਤੇਜ਼ ਅਤੇ ਸਭ ਤੋਂ ਉੱਨਤ ਟੀਕਾ ਵੰਡਣ ਦੀ ਕੋਸ਼ਿਸ਼ ਕਿਹਾ | 70 ਲੱਖ ਦੇ ਨੇੜੇ ਪੁੱਜ ਚੁੱਕੇ ਕੋਰੋਨਾ ਕੇਸਾਂ ਨਾਲ ਵਿਸ਼ਵ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ | ਟਰੰਪ ਨੇ ਕਿਹਾ ਇਹ ਯੋਜਨਾ ਸਿਹਤ ਅਤੇ ਮਨੁੱਖੀ ਸੇਵਾਵਾਂ ਅਤੇ ਰੱਖਿਆ ਵਿਭਾਗਾਂ ਦੁਆਰਾ ਤਿਆਰ ਕੀਤੀ ਗਈ ਹੈ |
ਇਸ ਤਹਿਤ ਸਾਰੇ ਰਾਜਾਂ ਅਤੇ ਇਲਾਕਿਆਂ ਨੂੰ ਬਿਮਾਰੀ ਕੰਟਰੋਲ ਅਤੇ ਰੋਕਥਾਮ ਲਈ ਕੇਂਦਰ (ਸੀ. ਡੀ. ਸੀ.) ਨੂੰ 16 ਅਕਤੂਬਰ ਤੱਕ ਯੋਜਨਾਵਾਂ ਜਮ੍ਹਾਂ ਕਰਨੀਆਂ ਪੈਣਗੀਆਂ | ਸ਼ੁਰੂ ਵਿਚ ਟੀਕੇ ਦੀ ਸੀਮਤ ਸਪਲਾਈ ਹੋ ਸਕਦੀ ਹੈ | ਉਨ੍ਹਾਂ ਕਿਹਾ ਮਰੀਜ਼ਾਂ ਨੂੰ ਦੋ ਖੁਰਾਕਾਂ ਦੀ ਜ਼ਰੂਰਤ ਹੋਵੇਗੀ ਜਿਹੜੀਆਂ 21 ਤੋਂ 28 ਦਿਨਾਂ ਵਿਚ ਦਿੱਤੀਆਂ ਜਾਣਗੀਆਂ | ਨਾਲ ਹੀ ਟੀਕਾ ਵੀ ਉਥੋਂ ਹੀ ਲਵਾਉਣਾ ਪਵੇਗਾ | ਫੂਡ ਐਾਡ ਡਰੱਗ ਐਡਮਿਨਿਸਟ੍ਰੇਸ਼ਨ (ਐਫ. ਡੀ. ਏ.) ਦੁਆਰਾ ਐਮਰਜੈਂਸੀ ਵਰਤੋਂ ਦੇ ਅਧਿਕਾਰ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਟੀਕਾ ਜਲਦੀ ਵਾਪਸ ਸੁਪਰਦ ਕੀਤੇ ਜਾਣ ਦੀ ਉਮੀਦ ਹੈ | ਇਹ ਵੈਕਸਿਨ ਆਪ੍ਰੇਸ਼ਨ ਵਾਰਪ ਸਪੀਡ ਤਹਿਤ ਦਿੱਤੀ ਜਾਵੇਗੀ | ਵਾਈਟ ਹਾਊਸ ਦੀ ਪਹਿਲਕਦਮੀ ਤਹਿਤ ਲੱਖਾਂ ਖੁਰਾਕਾਂ ਨੂੰ ਲੋੜੀਂਦੀ ਪ੍ਰਵਾਨਗੀ ਮਿਲਣ ‘ਤੇ ਭੇਜਿਆ ਜਾ ਸਕਦਾ ਹੈ |