ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਦੁਆਰਾ ਅੱਜ ਭਾਰਤ ਬੰਦ ਦੇ ਐਲਾਨ ‘ਤੇ ਕਿਸਾਨਾਂ ਨੇ ਰੇਲਵੇ ਲਾਈਨਾਂ ਅਤੇ ਸੜਕ ਰਸਤੇ ਬਿਲਕੁਲ ਬੰਦ ਕਰ ਦਿੱਤੇ ਗਏ ਹਨ । ਬਰਨਾਲਾ ਜਿਲ੍ਹੇ ਦੇ ਕਸਬੇ ਤਪਾ ਵਿੱਚ ਫਾਜਿਲਕਾ ਤੋਂ ਚਲਕੇ ਅੰਬਾਲਾ ਜਾਣ ਵਾਲੀ ਯਾਤਰੀ ਰੇਲ ਕਿਸਾਨਾਂ ਨੇ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ।
ਵੱਡੀ ਗਿਣਤੀ ਵਿੱਚ ਯਾਤਰੀ ਗਰਮੀ ਕਾਰਨ ਟ੍ਰੇਨ ਵਿੱਚ ਬੈਠੇ ਪਰੇਸ਼ਾਨ ਹੋ ਰਹੇ ਸਨ, ਯਾਤਰੀਆਂ ਨੇ ਰੇਲਵੇ ਵਿਭਾਗ ਪ੍ਰਤੀ ਨਰਾਜਗੀ ਵਿਅਕਤ ਕਰਦੇ ਹੋਏ ਕਿਹਾ ਜੇਕਰ ਰੇਲਵੇ ਨੂੰ ਪਤਾ ਸੀ ਕਿ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਕਾਰਨ ਟ੍ਰੇਨਾਂ ਨਹੀਂ ਚੱਲਣ ਦੇਣੀਆਂ ਤਾਂ ਰੇਲਵੇ ਨੇ ਟਰੇਨ ਰੱਦ ਕਰ ਦੇਣੀ ਚਾਹੀਦੀ ਸੀ।
ਇਸ ਮਾਮਲੇ ਉੱਤੇ ਯਾਤਰੀਆਂਆਂ ਦੇ ਨਾਲ ਗੱਲਬਾਤ ਕਰਦੇ ਹੋਏ ਟ੍ਰੇਨ ਵਿੱਚ ਸਫਰ ਕਰ ਰਹੇ ਯਾਤਰੀ ਰਾਜੂ, ਵਿਜੈ ਕੁਮਾਰ, ਦਰਸ਼ਨ ਲਾਲ, ਸ਼ੁਰੁਤੀ, ਪ੍ਰਿਅੰਕਾ, ਸਵਰਣਾ ਰਾਣੀ ਨੇ ਦੱਸਿਆ ਕਿ ਉਹ ਸਵੇਰੇ ਜਲਦੀ ਟ੍ਰੇਨ ਵਿੱਚ ਬੈਠੇ ਸਨ ਅਤੇ ਸਾਰਿਆਂ ਨੇ ਦੂਰ ਲਈ ਯਾਤਰਾ ਸ਼ੁਰੂ ਕੀਤੀ ਸੀ
ਆਮ ਜਨ ਨੂੰ ਪਰੇਸ਼ਾਨੀਆਂ ਆਉਂਦੀ ਪਰ ਦੱਸੋ ਅਸੀਂ ਵੀ ਕੀ ਕਰੀਏ, ਸਾਡੀਆਂ ਵੀ ਮਜਬੂਰੀਆਂ ਨੇ ਸਰਕਾਰ ਬਜਿੱਦ ਬੈਠੀ ਹੈ- ਬੂਟਾਂ ਸਿੰਘ ਸ਼ਾਦੀਪੁਰ
ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਦਾ ਤਾਂ ਪਤਾ ਪਰ ਖੇਤੀਬਾੜੀ ਦਾ ਨਹੀਂ-ਰੁਲਦੂ ਸਿੰਘ ਮਾਨਸਾ
ਸਾਨੂੰ 4 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੂੰ ਹੋ ਗਏ ਤੇ ਮੋਦੀ ਸਰਕਾਰ ਨੂੰ ਕੋਈ ਅਸਰ ਹੀ ਨਹੀਂ-ਕਿਸਾਨ ਆਗੂ ਹਰਮੀਤ ਕਾਦੀਆ
ਸੋਨੀਪਤ ਚ ਬੰਦ ਦੌਰਾਨ ਵੱਡਾ ਹੰਗਾਮਾ, ਕਿਸਾਨਾਂ ਅਤੇ ਪਿੰਡ ਵਾਸੀਆਂ ਵਿਚਾਲੇ ਜ ਬ ਰ ਦ ਸ ਤ ਟਕਰਾਅ, ਦੋਵੇਂ ਪਾਸਿਓਂ ਚੱਲੀਆਂ ਤਾ ੜ-ਤਾ ੜ ਲਾ ਠੀ ਆਂ
ਕਿਸਾਨਾਂ ਨੂੰ ਆਮ ਲੋਕਾਂ ਦੀ ਪ੍ਰੇਸ਼ਾਨੀ ਬਾਰੇ ਵੀ ਸੋਚਣਾ ਚਾਹੀਦਾ, ਬੰਦ ਨਾਲ ਆਮ ਜੀਵਨ ‘ਤੇ ਮਾੜਾ ਅਸਰ ਪੈਂਦਾ- ਸਪੀਕਰ, ਹਰਿਆਣਾ ਵਿਧਾਨਸਭਾ