Breaking News
Home / ਪੰਜਾਬ / ਟਿਕਰੀ ਸਰਹੱਦ ਤੋਂ ਬੁਰੀ ਖ਼ਬਰ

ਟਿਕਰੀ ਸਰਹੱਦ ਤੋਂ ਬੁਰੀ ਖ਼ਬਰ

ਬਹਾਦਰਗੜ੍ਹ- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁੰਨ ਦੀ ਬਹਾਦਰਗੜ੍ਹ (ਟਿਕਰੀ ਬਾਰਡਰ) ‘ਤੇ ਵੀਰਵਾਰ ਰਾਤ ਕ-ਤ-ਲ ਕਰ ਦਿੱਤਾ ਗਿਆ। ਬਠਿੰਡਾ ਦੇ 61 ਸਾਲਾ ਕਿਸਾਨ ਹਾਕਮ ਸਿੰਘ ਦਾ ਗ-ਲ਼ਾ ਵੱ-ਢ ਕੇ ਕ-ਤ-ਲ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਅਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਕਤ ਵਿਅਕਤੀ ਦੀ ਜਾਂਚ ਕਰਵਾਈ ਜਾਵੇ ਅਤੇ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਉਕਤ ਕਿਸਾਨ ਰੇਲ ਗੱਡੀ ਰਾਹੀਂ ਵੀਰਵਾਰ ਨੂੰ ਹੀ ਬਠਿੰਡਾ ਤੋਂ ਬਹਾਦਰਗੜ੍ਹ ਆਇਆ ਸੀ। ਹਾਕਮ ਸਿੰਘ ਬਠਿੰਡਾ ਦੇ ਪਿੰਡ ਬੱਲੋ ਦਾ ਵਾਸੀ ਹੈ।

ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱ-ਢਿ-ਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: