Breaking News
Home / ਪੰਜਾਬ / ਚਲਦੀ ਇੰਟਰਵਿਊ ਵਿਚਾਲੇ ਛੱਡ ਭੱਜਿਆ ਰਜਿੰਦਰ ਦੀਪ ਸਿੰਘ ਆਲਾ

ਚਲਦੀ ਇੰਟਰਵਿਊ ਵਿਚਾਲੇ ਛੱਡ ਭੱਜਿਆ ਰਜਿੰਦਰ ਦੀਪ ਸਿੰਘ ਆਲਾ

ਲਿਖਣ ਵਾਲੇ – Harshdeep Singh

ਤਾਹਨੇ ਤੁਸੀਂ ਮੋਦੀ ਨੂੰ ਮਾ ਰਦੇ ਹੋ ਕਿ ਉਹ ਪ੍ਰੈਸ ਕਾਨਫਰੰਸ ਨਹੀਂ ਕਰਦਾ, ਲੋਕਾਂ ਦੇ ਸਵਾਲਾਂ ਦੇ ਜਵਾਬ ਨੀ ਦਿੰਦਾ, ਪਰ ਜਦੋਂ ਤੁਹਾਡੀਆਂ ਸਟੇਜ ਤੋਂ ਕੀਤੀਆਂ ਘਟੀਆ ਹਰਕਤਾਂ ਬਾਰੇ, ਨੌਜਵਾਨਾਂ ਬਾਰੇ ਮੰਦਾ ਚੰਗਾ ਬੋਲਣ ਬਾਰੇ, ਸਰਦਾਰ ਨਹੀਂ ਗੱ ਦਾ ਰ ਕਹਿਣ ਬਾਰੇ, ਆਪਣੇ ਹੀ ਲੋਕਾਂ ਨੂੰ ਫਤਵੇ ਦੇਣ ਬਾਰੇ, ਰਣਜੀਤ ਸਿੰਘ ਕਾਜਮਪੁਰ ਤੇ ਹੋਏ ਤਸ਼ੱਦਦ ਵਿੱਚ ਯੋਗਿੰਦਰ ਯਾਦਵ ਦੇ ਰੋਲ ਬਾਰੇ, ਓਹੀ ਯੋਗਿੰਦਰ ਯਾਦਵ ਜਿਹੜਾ ਤੁਹਾਡੇ ਸੰਯੁਕਤ ਕਿਸਾਨ ਮੋਰਚੇ ਦਾ ਹੀ ਭਾਗ ਆ, ਇਹਨਾ ਸਭਨਾਂ ਬਾਰੇ ਜਦ ਪੱਤਰਕਾਰ ਤੁਹਾਡੇ ਤੋਂ ਸਵਾਲ ਪੁੱਛਦਾ ਤਾਂ ਲੱਛਣ ਤੁਹਾਡੇ ਵੀ ਓਹੀ ਨੇ, ਕੋਈ “ਨੋ ਕਮੈਂਟਸ” ਕਹਿਕੇ ਸਵਾਲਾਂ ਤੋਂ ਭੱਜਦਾ, ਤੇ ਕੋਈ , ” ਤੁਹਾਡੀ ਪੱਤਰਕਾਰੀ ਏਦਾ ਦੀ ਹੋਣੀ ਚਾਹੀਦੀ ਓਦਾਂ ਦੀ ਨਹੀਂ, ਤੁਸੀਂ ਕੋਈ ਹੋਰ ਸਵਾਲ ਕਰ ਲਵੋ, ਮੈਨੂੰ ਇਸ ਬਾਰੇ ਜਾਣਕਾਰੀ ਨਹੀਂ” , ਤੇ ਅਖੀਰ ਚ ਜਦ ਪਸੀਨਾ ਆਉਣ ਲੱਗ ਜਾਵੇ ਤਾਂ ਜਿੱਥੇ ਮੋਦੀ ਕਹਿੰਦਾ “ਦੋਸਤੀ ਬਣੀ ਰਹੇ” , ਤੁਸੀਂ ਵੀ ਓਹਦੇ ਵਾਂਗੂੰ ਇੰਟਰਵਿਊ ਵਿੱਚੇ ਛੱਡ ਕੇ ਭੱਜ ਜਾਂਦੇ ਹੋ, ਤੇ ਤਾਨਾਸ਼ਾਹ ਮੋਦੀ ਨੂੰ ਕਹਿੰਦੇ ਹੋ ਤੇ ਲੋਕਾਂ ਨੂੰ ਕਹਿੰਦੇ ਹੋ ਕੇ ਅਸੀਂ ਤੁਹਾਡੇ ਲੀਡਰ ਬਣਕੇ ਮੋਦੀ ਨੂੰ ਵੰਗਾਰਦੇ ਹਾਂ, ਵੰਗਾਰੋ , ਜੀ ਸਦਕੇ ਵਾਂਗਾਰੋ, ਪਰ ਜੇਕਰ ਮੋਦੀ ਨੂੰ ਲਾਹ ਕੇ ਤੁਹਾਡੇ ਵਰਗਿਆਂ ਨੇ ਹੀ ਅੱਗੇ ਰਾਜ ਦੀ ਵਾਗਡੋਰ ਸੰਭਾਲਣੀ ਹੈ ਤਾਂ ਮੋਦੀ ਸਾਡੇ ਲਈ ਤੁਹਾਡੇ ਨਾਲੋਂ ਲੱਖ ਗੁਣਾ ਚੰਗਾ, ਕਿਉਂਕਿ ਦੁ ਸ਼ ਮ ਣ ਓਹੀ ਸਾਡੇ ਲਈ ਘੱਟ ਖ਼ ਤ ਰ ਨਾ ਕ ਹੈ ਜਿਹੜਾ ਸਾਨੂੰ ਸਿੱਧਾ ਹੋ ਕੇ ਟੱਕਰੇ, ਨਾ ਕੇ ਲੁਕ ਕੇ ਹ ਮ ਲਾ ਕਰਨ ਵਾਲਿਆਂ ਚੋਂ, ਜਿਵੇਂ ਕੇ ਤੁਸੀ ਕਰਦੇ ਹੋ, ਅੱਜ ਤੁਹਾਡੇ ਹੱਥ ਸਟੇਜ ਆਉਣ ਤੋਂ ਬਾਅਦ ਤੁਸੀਂ ਬੇ ਸ਼ ਰ ਮੀ ਦੀਆਂ ਅਹਿਜੀਆਂ ਹੱਦਾਂ ਟੱਪ ਚੁੱਕੇ ਹੋ, ਕੇ ਤੁਸੀ ਸਾਡੇ ਭਰਾਵਾਂ ਨੂੰ ਕੀੜਿਆਂ ਦੇ ਭਾਉਣ ਸਮਝ ਕੇ ਮਾ ਰਨ ਵਾਲੇ ਬੁੱਚੜਾਂ ਨੂੰ ਸ਼ਹੀਦ ਦੱਸਦੇ ਹੋ, ਤੁਹਾਡੇ ਹੀ ਲੋਕ ਸਾਨੂੰ ਕਹਿੰਦੇ ਹਨ ਕਿ ਇਹਨੂੰ ਕਿਸਾਨੀ ਮੋਰਚਾ ਹੀ ਰਹਿਣ ਦਿਓ, ਤੇ ਤੁਹਾਡੇ ਨਾਲਦੇ ਹੀ ਫੇਰ ਨਕਸਲਵਾਦੀਆਂ ਦੀ ਰਿਹਾਈ ਦੀ ਮੰਗ ਰੱਖਦੇ ਹਨ, ਤੇ ਇਲਜ਼ਾਮ ਤੁਸੀਂ ਸਾਡੇ ਤੇ ਲਾਉਂਦੇ ਹੋ, ਅੰਦੋਲਨ ਨੂੰ ਲੀਹਾਂ ਤੋਂ ਲਾਹੁਣ ਦਾ
ਤੇ ਤਾਨਾਸ਼ਾਹ ਤੇ ਬੇਸ਼ਰਮ ਮੋਦੀ ਹੈ, ਤੁਸੀਂ ਨਹੀਂ, ਹਨਾ?

Harshdeep Singh

ਹੋ ਸਕਦਾ ਕਿ ਰਾਜੇਵਾਲ,ਕਾਮਰੇਡ ਰਾਜਿੰਦਰ,ਕਾਮਰੇਡ ਕਾਂਤੀ,ਯੋਗਿੰਦਰ ਯਾਦਵ ਵਰਗੇ 26ਜਨਵਰੀ ਵਾਂਗ ਸਿੱਖਾਂ ਲਈ ਫੇਰ ਕੋਈ ਔਖੀ ਸਥਿਤੀ ਪੈਦਾ ਕਰਨ ਲਈ ਗੋਂਦਾਂ ਗੁੰਦ ਰਹੇ ਹੋਣ ਤਾਂ ਕਿ ਕਿਸਾਨ ਸੰਘਰਸ਼ ਦੇ ਸਮਰਥਕ ਸਿੱਖਾਂ ਨੂੰ ਪਵਾੜੇ ਦੀ ਜੜ ਮੰਨ ਲੈਣ।ਸੋ ਟਕੈਤ ਦੇ ਦਿੱਲੀ ਵਿਚ ਵੜਕੇ ਬੈਰੀਕੇਡ ਭੰਨਣ ਵਾਲੇ ਏਜੰਡੇ ਤੋਂ ਸੁਚੇਤ ਰਹਿਣ ਦੀ ਲੋੜ ਆ।ਮੈਂ ਹੈਰਾਨ ਆਂ ਕਿ ਹਰ ਵੇਲੇ ਸਿੱਖਾਂ ਨੂੰ ਭੰਡਣ ਵਾਲੇ ਇਹ ਲੋਕ ਟਕੈਤ ਦੇ ਬਿਆਨ ਬਾਰੇ ਦੜ ਵੱਟੀ ਬੈਠੇ ਨੇ।ਸਾਰੇ ਸਮਰੱਥਕ ਵੀ ਖਾਮੋਸ਼ ਨੇ।ਜਿਵੇਂ ਉਡੀਕ ਰਹੇ ਹੋਣ ਕਿ ਸਿੱਖ ਕਦ ਜਾਲ ਵਿਚ ਫਸਦੇ ਨੇ।ਭਰਾਵੋ ਕਦੇ ਨਾ ਭੁਲਿਓ ਕਿ ਇਹ ਉਹੀ ਨੇ ਜਿਨ੍ਹਾਂ ਨੇ ਪਹਿਲਾਂ ਸਟੇਜ ਤੋਂ 26ਜਨਵਰੀ ਨੂੰ ਦਿੱਲੀ ਆਕੇ ਲਾਲ ਕਿਲ੍ਹੇ ਉਤੇ ਝੰਡਾ ਝੁਲਾਉਣ ਦੀ ਵੰ ਗਾ ਰ ਪਾਈ ਤੇ ਅਣਖੀ ਲੋਕਾਂ ਨੂੰ ਲਾਂ ਬੂ ਲਾਏ ਪਰ ਮਗਰੋਂ ਖੜ੍ਹੇ ਪੈਰ ਮੁਕਰ ਗਏ ਕਿ ਸਰਕਾਰ ਇਨ੍ਹਾਂ ਨਾਲ ਜੋ ਮਰਜੀ ਕਰੇ।ਹੁਣ ਅੱਗੇ ਨੂੰ ਇਨ੍ਹਾਂ ਦੀਆਂ ਘੁਤਿਤਾਂ ਦਾ ਖਿਆਲ ਰੱਖੋ।ਇਹ ਸਿੱਖਾਂ ਨੂੰ ਕ ਸੂ ਤਾ ਫਸਾਉਣ ਦੀ ਸਾ ਜਿ ਸ਼ ਬਣਾਉਂਦੇ ਜਾਪਦੇ ਨੇ

ਹਿੰ ਸਾ ਵਿਰੋਧੀ ਪ੍ਰਵਚਨ ਬਹਾਨੇ ਜੁਰਅਤ,ਅਣਖ,ਦਲੇਰੀ,ਜਾਂਬਾਂਜੀ,ਸੂਰਮਗਤੀ ਨੂੰ ਰੱਦ ਕਰਨ ਦੇ ਨਵੇਂ ਪੈਂਤੜੇ ਵਜੋਂ ਸਿੱਖਾਂ ਵਿੱਚ ਹਰ ਓਸ ਕਿਤਾਬ,ਬੰਦਾ,ਵਿਚਾਰ ਨਾਂਹਵਾਚਕ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਸਿਖ ਪਛਾਣ ਨੂੰ ਕਾਇਮ ਰੱਖਣ ਦੀ ਗੱਲ ਕਰੇ ਕਿ ਇਹ ਤਾਂ ਕੱ ਟ ੜ ਪੰ ਥੀ ਸੋਚ ਹੈ ਤੇ ਤੁਸੀਂ ਤਾਂ ਕਤਲੋਗਾਰਦ ਦੇ ਹਾਮੀ ਹੋਂ।ਸ਼ਾਂਤੀ ਦੇ ਬਹਾਨੇ ਸਿੱਖਾਂ ਨੂੰ ਸਮੂਹਿਕ ਰੂਪ ਵਿੱਚ ਓਸ ਤਰ੍ਹਾਂ ਦੇ ਬਣਾਇਆ ਜਾ ਰਿਹਾ ਹੈ ਜਿਹੋ ਜਿਹੇ ਪਿਛਲੀਆਂ ਸਦੀਆਂ ਵਿਚ ਹਿੰਦੂ ਹੁੰਦੇ ਸੀ।ਸਿੱਖਾਂ ਨੂੰ ਜ ਲੀ ਲ ਹੋਕੇ ਜਿਉਣ ਤੇ ਜੁੱਤੀਆਂ ਬਰਦਾਸ਼ਤ ਕਰਨ ਦੀ ਕੁਮੱਤ ਦੇਣ ਵਾਲੇ ਸਿੱਖ ਮਨਾਂ ਵਿਚ ਦ ਹਿ ਸ਼ ਤ ਤੇ ਡਰ ਦੇ ਕਾਲੇ ਹਨੇਰੇ ਪਹਾੜ ਖੜ੍ਹੇ ਕਰਕੇ ਚਾਹੁੰਦੇ ਨੇ ਕਿ ਸਿੱਖ ਮਾਤਾ ਦਾ ਮਾਲ ਬਣ ਜਾਣ।ਜਦ ਵੀ ਕੋਈ ਸਿੱਖ ਇਤਿਹਾਸ ਦੀ ਗੱਲ ਕਰਦਾ ਹੈ ਤਾਂ ਉਹਨੂੰ ਘੇਰਦੇ ਨੇ ਕਿ ਤੂੰ ਬੰਦੇ ਮਰਵਾਉਣੇ ਨੇ,ਤੂੰ ਅੱਗ ਲਾਉਣੀ ਆ,ਤੂੰ ਨੁਕਸਾਨ ਕਰਵਾਉਣ ਨੂੰ ਫਿਰਦਾ ਹੈਂ।ਇਸ ਮਹੌਲ ਵਿਚ ਬਹੁਤੇ ਸਿੱਖਾਂ ਨੂੰ ਸ਼ਾਂਤੀ ਦੀ ਗੱਲ ਕਰਨ ਵਾਲੇ ਐਨੇ ਵਧੀਆ ਲੱਗਣ ਲੱਗ ਪਏ ਨੇ ਕਿ ਉਹ ਇਨ੍ਹਾਂ ਦੇ ਮੁਰੀਦ ਬਣਕੇ ਬਾਕੀ ਸਾਰਿਆਂ ਨੂੰ ਰੱਦ ਕਰਦੇ ਨੇ ਜਿਵੇਂ ਬਾਕੀ ਸਾਰੇ ਹ ਥਿ ਆ ਰ ਬੰ ਦ ਹੋਕੇ ਲੜਾਈ ਲਈ ਤਿਆਰ ਬਰ ਤਿਆਰ ਹੋਣ।ਇਸ ਤਰ੍ਹਾਂ ਕਈ ਸ਼ਾਂਤੀ ਦੂਤ ਪੈਦਾ ਹੋ ਗਏ ਨੇ ਕੀ ਅਸੀਂ ਬਚਾ ਲਿਆ ਨਹੀਂ ਤਾਂ..।ਸਿਖਾਂ ਨੂੰ ਆਪਦੇ ਇਤਿਹਾਸ ਤੇ ਸਿਧਾਂਤ ਵੱਲ ਮੁੜਨਾ ਪੈਣਾ।

ਸਾਡੇ ਆਲੇ ਦੁਆਲੇ ਬੜੇ ਲੋਕਾਂ ਨੂੰ ਲੱਗਣ ਲਾ ਦਿੱਤਾ ਗਿਆ ਸੀ ਕੀ ਸਿੱਖਾਂ ਨੂੰ ਈ ਅਕਲ ਨਹੀਂ,ਨਹੀਂ ਤੇ ਸ਼ਾਂਤਮਈ ਸੰਘਰਸ਼ ਨਾਲ ਭਾਰਤ ਸਰਕਾਰ ਤੋਂ ਸਭ ਮਸਲੇ ਹੱਲ ਹੋ ਸਕਦੇ ਸੀ।ਕਾਮਰੇਡੀ ਸੋਚ ਦੇ ਮਗਰ ਲੱਗਕੇ ਸਾਡੇ ਭੈਣ।ਭਰਾ ਧਰਮ ਯੁੱਧ ਮੋਰਚੇ ਦੌਰਾਨ ਹੋਈਆਂ ਮੀਟਿੰਗਾਂ ਬਾਰੇ ਤੇ ਮਗਰੋਂ ਖਾੜਕੂਵਾਦ ਬਾਰੇ ਬੜੀ।ਭਕਾਈ ਮਾ ਰਦੇ ਰਹੇ।ਸਾਡੇ ਲੋਕਾਂ ਨੇ ਸਿੱਖਾਂ ਨੂੰ ਬੇਵਕੂਫ ਤੇ ਕਾਮਰੇਡ ਲਾਣੇ ਨੂੰ ਧਰਤੀ ਦੇ ਸਭ ਤੋਂ ਆਖਰੀ ਸਿਆਣੇ ਹੋਣ ਦਾ ਐਹੋ ਜਿਹਾ ਭਰਮ ਪਾਇਆ ਹੋਇਆ ਸੀ ਕਿ ਕੋਈ ਰਾਹ ਈ ਨਹੀਂ ਸੀ ਦਿਸਦਾ।ਫੇਰ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਉਭਰਿਆ ਤੇ ਸਾਰੇ ਧੋਣੇ ਧੋ ਦਿਤੇ।ਹੁਣ ਲੋਕ ਮੰਨਦੇ ਆ ਕਿ ਇਹ ਕਾਮਰੇਡ ਤਾਂ ਬੜੀ ਕੁੱ ਤੀ ਚੀਜ ਨੇ ਤੇ ਕਈ ਗੱਲਾਂ ਵਿਚ ਭਗਵੇਂ ਬਿ੍ਗੇਡ ਨਾਲੋਂ ਵੀ ਖ ਤ ਰ ਨਾ ਕ ਨੇ।ਹੁਣ ਲੋਕ ਆਪ ਈ ਮੰਨੀ ਜਾਂਦੇ ਨੇ ਕਿ ਪੇਰ ਤੇ ਮੁਕਰਨਾ,ਝੂਠ ਬੋਲਣਾ,ਗਲਤੀ ਉਤੇ ਡਟੇ ਰਹਿਣਾ,ਦੁਨੀਆਂ ਨੂੰ ਕਮਲੀ ਸਮਝਣਾ ਤੇ ਆਪਦੇ ਆਪ ਨੂੰ ਧੁਰੰਤਰ ਸਮਖਮਝਣਾ ਹੀ ਕਾਮਰੇਡੀ ਲੱਛਣ ਨੇ।ਇਹੋ ਜਿਹੀ ਬਿਰਤੀ ਵਾਲਿਆਂ ਨੂੰ ਸਿੱਖ ਕਿਥੋ ਜਚਣੇ ਨੇ ਜਿਹੜੇ ਨੇਕੀ,ਸਚਾਈ,ਇਨਸਾਫ ਦੇ ਹਾਮੀ ਨੇ।ਖੈਰ ਜਿਨ੍ਹਾਂ ਜਿਆਦਾ ਲੰਮਾ ਇਹ ਸੰਘਰਸ਼ ਚੱਲੂ,ਕਾਮਰੇਡ ਸੋਚ ਦਾ ਜਲੂਸ ਉਨ੍ਹਾਂ ਈ ਜਿਆਦਾ ਨਿਕਲੂ।ਇਸ ਸੰਘਰਸ਼ ਨੇ ਲੱਖਾਂ ਸਿੱਖਾਂ ਨੂੰ ਅਕਲ ਦੇਣੀ ਆ ਕਿ ਹਕੂਮਤ ਖਿਲਾਫ ਲ ੜ ਨ ਵਾਲੇ ਸਿੱਖਾਂ ਨੂੰ ਕਾਮਰੇਡਾਂ ਮਗਰ ਲੱਗਕੇ ਭੰਡੀ ਜਾਂਦੇ ਰਹੇ ਪਤਾ ਈ ਹੁਣ ਲੱਗਿਆ ਕਿ ਸੱਚ ਕੀ ਆ/

ਸਰਬਜੀਤ ਸਿੰਘ ਘੁਮਾਣ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: