Breaking News
Home / ਪੰਜਾਬ / ਵੀਡੀਉ- RSS ਵਲੋਂ ਪੰਜਾਬ ਦੇ ਅੱਧੇ ਪਿੰਡਾਂ ‘ਚ ਪੈਰ ਪਸਾਰਨ ਦਾ ਦਾਅਵਾ

ਵੀਡੀਉ- RSS ਵਲੋਂ ਪੰਜਾਬ ਦੇ ਅੱਧੇ ਪਿੰਡਾਂ ‘ਚ ਪੈਰ ਪਸਾਰਨ ਦਾ ਦਾਅਵਾ

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਪੰਜਾਬ ਵਿੱਚ ਅੱਧਿਓਂ ਵੱਧ ਪਿੰਡਾਂ ਵਿੱਚ ਪੈਰ ਪਸਾਰ ਲਏ ਹਨ। ਪੰਜਾਬ ਦੇ ਸੰਘ ਚਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਸ੍ਰੀ ਰਾਮ ਮੰਦਰ ਦੀ ਉਸਾਰੀ ਲਈ ਫੰਡ ਇਕੱਠਾ ਕਰਨ ਸਮੇਂ ਆਰਐੱਸਐੱਸ ਨੇ ਪੰਜਾਬ ਦੇ ਕੁੱਲ 12,716 ਪਿੰਡਾਂ ਵਿੱਚੋਂ 6,660 ਪਿੰਡਾਂ ਨਾਲ ਸਿੱਧਾ ਰਾਬਤਾ ਕਰਕੇ 20 ਲੱਖ 5318 ਪਰਿਵਾਰਾਂ ਤੱਕ ਪਹੁੰਚ ਕੀਤੀ ਹੈ।ਪੰਜਾਬ ਵਿੱਚੋਂ ਆਰਐੱਸਐੱਸ ਨੇ ਮੰਦਰ ਨਿਰਮਾਣ ਲਈ 46 ਕਰੋੜ 97 ਲੱਖ ਰੁਪਏ ਇਕੱਠੇ ਕੀਤੇ ਹਨ। ਸੰਘ ਇਸ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਦੇਖ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੰਗਲੁਰੂ ਵਿੱਚ ਦੋ ਦਿਨ ਆਰਐੱਸਐੱਸ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਹੋਈ ਸੀ। ਉਸ ਅਹਿਮ ਮੀਟਿੰਗ ਤੋਂ ਬਾਅਦ ਪੰਜਾਬ ਦੇ ਸੰਘ ਚਾਲਕ ਨੇ ਇਹ ਜਾਣਕਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਸਾਂਝੀ ਕੀਤੀ ਹੈ।

ਇਕਬਾਲ ਸਿੰਘ ਨੇ ਦੱਸਿਆ ਕਿ ਸ੍ਰੀ ਰਾਮ ਮੰਦਰ ਨਿਰਮਾਣ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਤਹਿਤ ਪੰਜਾਬ ਵਿੱਚ 2335 ਟੋਲੀਆਂ ਬਣਾਈਆਂ ਗਈਆਂ ਸਨ। ਇਨ੍ਹਾਂ ਟੋਲੀਆਂ ਵਿੱਚ 13,341 ਕਾਰਕੁਨ ਜੁਟੇ, ਜਿਨ੍ਹਾਂ ਵਿੱਚ 1129 ਮਹਿਲਾਵਾਂ ਅਤੇ 13,341 ਪੁਰਸ਼ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 228 ਥਾਵਾਂ ’ਤੇ 502 ਸ਼ਾਖਾਵਾਂ ਚੱਲ ਰਹੀਆਂ ਹਨ।ਇਕਬਾਲ ਸਿੰਘ ਨੇ ਦੱਸਿਆ ਕਿ ਦੇਸ਼ ਅੰਦਰ ਪਿਛਲੇ ਸਾਲ ਮਾਰਚ ਮਹੀਨੇ ਦੇ ਮੁਕਾਬਲੇ 89 ਫੀਸਦੀ ਸ਼ਾਖਾਵਾਂ ਮੁੜ ਤੋਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ। ਸੰਘ ਦਾ ਕੰਮ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਦੇਸ਼ ਅੰਦਰ ਸੰਘ ਪਿੰਡਾਂ ਦੇ ਵਿਕਾਸ ਦੀ ਦਿਸ਼ਾ ਵੱਲ ਸਰਗਰਮੀ ਨਾਲ ਅੱਗੇ ਵਧ ਰਿਹਾ ਹੈ, ਉਸੇ ਤਰਜ਼ ’ਤੇ ਪੰਜਾਬ ਅੰਦਰ ਵੀ ਸੰਘ ਅੱਗੇ ਵਧ ਰਿਹਾ ਹੈ।

RSS ਨੇ ਪੰਜਾਬ ਦੇ ਅੱਧਿਓਂ ਵੱਧ ਪਿੰਡਾਂ ਵਿਚ ਆਪਣੇ ਪੈਰ ਪਸਾਰੇ ਹਨ!ਰਾਮ ਮੰਦਿਰ ਲਈ ਚੰਦਾ ਇਕੱਠਾ ਕਰਨ ਸਮੇਂ RSS ਨੇ ਪੰਜਾਬ ਦੇ 6660 ਪਿੰਡਾਂ ਨਾਲ ਰਾਬਤਾ ਬਣਾ ਕੇ 20 ਲੱਖ ਤੋਂ ਉਪਰ ਪ੍ਰੀਵਾਰਾਂ ਕੋਲੋਂ ਮੰਦਿਰ ਨਿਰਮਾਣ ਲਈ 46 ਕਰੋੜ 97 ਲੱਖ ਰੁਪਏ ਇਕੱਠੇ ਕੀਤੇ ਹਨ!ਸੰਘ ਦੇ ਪੰਜਾਬ ਚਾਲਕ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਪੰਜਾਬ ਵਿਚ 2335 ਟੋਲੀਆਂ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਟੋਲੀਆਂ ਵਿਚ 13 ਹਜ਼ਾਰ 341 ਸੰਘ ਦੇ ਵਿਅਕਤੀ ਇਹ ਚੰਦਾ ਇਕੱਠਾ ਕਰਨ ਵਾਲਿਆਂ ਵਿਚ ਸ਼ਾਮਿਲ ਸਨ!
ਬੰਗਲੁਰੂ ਵਿਚ ਹੋਈ RSS ਦੀ ਅਖਿਲ ਭਾਰਤੀ ਸਭਾ ਵਿਚ ਇਸ ਨੂੰ ਪੰਜਾਬ ਵਿਚ ਕੀਤੀ ਗਈ ਵੱਡੀ ਪ੍ਰਾਪਤੀ ਮੰਨਿਆ ਗਿਆ ਹੈ!!!!!

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: