Breaking News
Home / ਵਿਦੇਸ਼ / ਸਿੱਖ ਬਟਾਲੀਅਨ ਸਾਹਮਣੇ ਵਿਦੇਸ਼ੀ ਨੌਜਵਾਨਾਂ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਸਿੱਖ ਬਟਾਲੀਅਨ ਸਾਹਮਣੇ ਵਿਦੇਸ਼ੀ ਨੌਜਵਾਨਾਂ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਇਸ ਯੁੱਗ ਵਿਚ ਅੱਜ ਕੋਈ ਵੀ ਚੀਜ਼ ਹੁਣ ਪਲਕ ਝਪਕਦੇ ਹੀ ਵਾਇਰਲ ਹੋ ਜਾਂਦੀ ਹੈ ਅਤੇ ਪਤਾ ਵੀ ਨਹੀਂ ਲੱਗਦਾ। ਅਜਿਹੀ ਇਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਹੜੀ ਹਰ ਭਾਰਤ ਵਾਸੀ ਨੂੰ ਰੋਮਾਂਚਿਤ ਕਰ ਦੇਵੇਗੀ। ਉਂਝ ਤਾਂ ਅੱਜ ਦੇ ਵੇਲੇ ਵਿਚ ਦੁਨੀਆ ਭਰ ਵਿਚ ਬਾਲੀਵੁੱਡ ਅਤੇ ਪੰਜਾਬੀ ਗਾਣਿਆਂ ਨੇ ਆਪਣੀ ਧੂਮ ਮਚਾਈ ਹੋਈ ਹੈ। ਆਏ ਦਿਨੀਂ ਤੁਹਾਨੂੰ ਪੰਜਾਬੀ ਜਾਂ ਬਾਲੀਵੁੱਡ ਦੇ ਗਾਣਿਆਂ ‘ਤੇ ਕੋਈ ਨਾ ਕੋਈ ਵਿਦੇਸ਼ੀ ਠੁਮਕੇ ਲਾਉਂਦੇ ਦਿੱਖ ਜਾਵੇਗਾ ਪਰ ਇਸ ਵਾਰ ਇਕ ਵਿਦੇਸ਼ੀ ਗਰੁੱਪ ਨੇ ਜਿਹੜਾ ਡਾਂਸ ਕੀਤਾ ਹੈ ਉਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਣਗੇ।

ਸੋਸ਼ਲ ਮੀਡੀਆ ‘ਤੇ ਵਿਕਾਸ ਮਨਹਾਸ ਨਾਂ ਦੇ ਇਕ ਯੂਜ਼ਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਕੁਝ ਵਿਦੇਸ਼ੀ ਨੌਜਵਾਨ ਪੰਜਾਬੀ ਗਾਣੇ ‘ਤੇ ਡਾਂਸ ਕਰ ਰਹੇ ਹਨ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਮੱਧ ਅਫਰੀਕਾ ਦੇ ਨੌਜਵਾਨਾਂ ਦਾ ਇਕ ਗਰੁੱਪ ਪੰਜਾਬੀ ਗਾਇਕਾਰ ਐਮੀ ਵਿਰਕ ਦੇ ਗਾਣੇ ‘ਤੇ ਭੰਗੜਾ ਪਾ ਰਹੇ ਹਨ। ਇਥੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਭੰਗੜਾ ਸਿੱਖ ਬਟਾਲੀਅਨ ਸਾਹਮਣੇ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ‘ਤੇ ਹੈ। ਹਾਲਾਂਕਿ ਇਹ ਵੀਡੀਓ ਕਦੋਂ ਅਤੇ ਕਿਵੇਂ ਬਣਾਈ ਗਈ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਮੱਧ ਅਫਰੀਕਾ ਦੇ ਕਿਸੇ ਖੇਤਰ ਦੀ ਹੈ।

ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਾਸੀ ਇਸ ‘ਤੇ ਜਮ੍ਹ ਕੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ। ਵੀਡੀਓ ਹੈਰਾਨ ਕਰ ਦੇਣ ਵਾਲੀ ਇਸ ਲਈ ਵੀ ਹੈ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬੀਟਸ ‘ਤੇ ਪਹਿਲਾਂ ਕਦੇ ਡਾਂਸ ਕਰਦੇ ਹੋਏ ਨਹੀਂ ਦੇਖਿਆ। ਜਿਸ ਕਾਰਣ ਉਥੇ ਖੜ੍ਹੇ ਫੌਜੀ ਅਤੇ ਲੋਕ ਵੀ ਉਨ੍ਹਾਂ ਨੂੰ ਧਿਆਨ ਨਾਲ ਦੇਖ ਰਹੇ ਹਨ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: