ਕੀ ਸੁਖਪਾਲ ਖਹਿਰਾ ਦੇ ਘਰ ਪਈ ਇਨਕਮ ਟੈਕਸ ਦੀ ਰੇਡ ਬਾਰੇ ਵੀ ਕਿਸਾਨ ਯੂਨੀਅਨਾਂ ਕੋਈ ਬਿਆਨ ਦੇਣਗੀਆਂ ? ਜਿਵੇਂ ਅਨੁਰਾਗ ਕਯਿਸ਼ਪ ਅਤੇ ਤਾਪਸੀ ਪੰਨੂੰ ਦੇ ਘਰ ਰੇਡ ਪੈਣ ਵੇਲੇ ਤੜਫੀਆਂ ਸੀ..! ਸਾਨੂੰ ਪਤਾ ਹੈ ਕਿ ਸੁਖਪਾਲ ਖਹਿਰਾ ਨੇ ਸਿਆਸੀ ਆਗੂਆਂ ਵਿਚੋਂ ਸੱਭ ਤੋਂ ਵਧੀਆ ਤਰੀਕੇ ਨਾਲ ਕਿਸਾਨ ਬਿੱਲਾਂ ਦੀ ਗੱਲ ਕੀਤੀ ਹੈ। ਨਵਰੀਤ ਸਿੰਘ ਨੂੰ ਸ਼ਹੀਦ ਕਹਿਣ ਵਾਲਾ ਖਹਿਰਾ ਪਹਿਲਾ ਸਿਆਸੀ ਆਗੂ ਸੀ। ਬੇਸ਼ਕ ਉਸਨੂੰ ਇਸੇ ਗੱਲ ਦੀ ਕੀਮਤ ਚੁਕਾਉਣੀ ਪੈ ਰਹੀ ਹੈ।
ਪੰਜਾਬ ਏਕਤਾ ਪਾਰਟੀ ਚੀਫ਼ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ ‘ਤੇ ਬੋਲਦਿਆਂ ਕਿਹਾ ਕਿ ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ, ਉਸ ਨੂੰ ਡ ਰਾ ਇ ਆ ਧ ਮਾ ਕਿ ਆਂ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨਾਲ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਉਨ੍ਹਾਂ ਦਾ ਪਿਤਾ ਤੇ ਉਹ ਆਪ ਖ਼ੁਦ ਹਮੇਸ਼ਾ ਇਨਸਾਫ਼ ਤੇ ਸੱਚ ਦਾ ਸਮਰਥਨ ਕਰਦੇ ਆਏ ਹਨ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ।
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਘਰ ਹੋਈ ਈਡੀ ਦੀ ਰੇਡ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਕੇਂਦਰ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ ਈਡੀ ਨੂੰ ਹ ਥਿ ਆ ਰ ਵਜੋਂ ਵਰਤਿਆ ਜਾ ਰਿਹਾ ਹੈ। ਜਿਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਗ਼ਲਤ ਤਰੀਕੇ ਨਾਲ ਲੋਕ ਨੁਮਾਇੰਦਿਆਂ ਨੂੰ ਦਬਾਇਆ ਜਾ ਰਿਹਾ ਸਾਨੂੰ ਉਸ ਦੇ ਖ਼ਿਲਾਫ਼ ਮਤਾ ਲਿਆਉਣਾ ਚਾਹੀਦਾ ਹੈ।