Breaking News
Home / ਸਾਹਿਤ / ਵਿਸ਼ਵ ਤੀਵੀ ਦਿਹਾੜੇ ‘ਤੇ ਖ਼ਾਸ – ਕਾਮਰੇਡਾਂ ਦੇ ‘ਮੁਕਤੀਦਾਤੇ’ ਕਾਰਲ ਮਾਰਕਸ ਦੇ ਸੰਦਰਭ ਵਿਚ

ਵਿਸ਼ਵ ਤੀਵੀ ਦਿਹਾੜੇ ‘ਤੇ ਖ਼ਾਸ – ਕਾਮਰੇਡਾਂ ਦੇ ‘ਮੁਕਤੀਦਾਤੇ’ ਕਾਰਲ ਮਾਰਕਸ ਦੇ ਸੰਦਰਭ ਵਿਚ

ਕਾਰਲ ਮਾਰਕਸ ਦੀ ਜਿੰਦਗੀ ਦਾ ਸਭ ਤੋਂ ਡਰਾਉਂਣਾ ਸਮਾਂ!
1850 ‘ਚ ਜਦੋਂ ਕਾਰਲ ਮਾਰਕਸ ਲੰਡਨ ਵਿੱਚ ਹੈ ਅਤੇ ਉਸਦੀ ਘਰਵਾਲੀ ਜੈਨੀ ਹਾਲੈਂਡ ਵਿੱਚ, ਤਾਂ ਜੈਨੀ ਇਕ ਖੱਤ ਲਿਖਦੀ ਹੈ। ਜਿਸ ਵਿੱਚ ਉਹ ਆਪਣੇ ਸਫਰ ਦੀਆਂ ਕੱਠਨਾਈਆਂ, ਸਿਆਸੀ ਹਲਾਤ, ਪੈਸੇ ਦੀ ਥੋੜ ਤੋਂ ਇਲਾਵਾ ਆਪਣਾ ਪਿਆਰ ਜਿਤਾਉਂਦੀ ਹੈ। ਖੱਤ ਲਿਖਦਿਆਂ ਉਸਦੀਆਂ ਮੋਹ ਵਿੱਚ ਅੱਖਾਂ ਭਰ ਆਉਂਦੀਆਂ ਨੇ।
ਜਦੋਂ ਜੈਨੀ ਮਾਰਕਸ ਦੇ ਪਿਆਰ ‘ਚ ਪਰਦੇਸ ਬੈਠੀ ਤੜਪ ਰਹੀ ਹੈ ਤਾਂ ਠੀਕ ਉਸ ਸਮੇਂ ਲੰਡਨ ਦੀ ਡੀਨ ਸਟ੍ਰੀਟ ਵਾਲੇ ਘਰ ਵਿੱਚ ਕਾਰਲ ਮਾਰਕਸ ਆਪਣੀ ਘਰੇਲੂ ਨੌਕਰਾਣੀ ਲਿੰਚਨ ਨੂੰ ਭੋਗ ਰਿਹਾ ਹੈ। ਜੈਨੀ ਤੇ ਮਾਰਕਸ ਦੇ ਆਪਸੀ ਸਬੰਧਾਂ ਤੇ ਲਿਖੀ ਕਿਤਾਬ Love and Capitalism ਦੀ ਲੇਖਿਕਾ ਮੈਰੀ ਗੇਬਰੀਅਲ ਲਿਖਦੀ ਹੈ ਕਿ ਲਚਾਰ ਘਰੇਲੂ ਨੌਕਰਾਣੀਆਂ ਨੂੰ ਭੋਗਣਾਂ ਅਮੀਰਾਂ ਵਿੱਚ ਆਮ ਗੱਲ ਸੀ। ਪਰ ਮਾਰਕਸ ਤਾਂ ਕੁਲੀਨ ਨਹੀਂ ਸੀ, ਫਿਰ ਵੀ ਇਹ ਅਮੀਰ ਕਾਕਿਆਂ ਵਾਲੀ ਸ਼ਰਾਰਤ ਜਰੂਰ ਕੀਤੀ।
ਮਾਰਕਸ ਤੇ ਲਿੰਚਨ ਦੇ ਮੇਲ ਦਾ ਨਤੀਜਾ ਇਹ ਹੋਇਆ ਕਿ ਮਾਰਕਸ ਦੀ ਘਰਵਾਲ਼ੀ ਜੈਨੀ ਦੇ ਨਾਲ ਲਿੰਚਨ ਵੀ ਗੱਭਣ ਹੋ ਗਈ ਤੇ ਹੁਣ 1851 ਦੀ ਬਸੰਤ ਰੁੱਤੇ ਮਾਰਕਸ ਦੀ ਘਰਵਾਲੀ ਜੈਨੀ ਤੇ ਨੌਕਰਾਣੀ ਲਿੰਚਨ ਦੋਵੇਂ ਬਾਲ ਜੰਮਣਗੀਆਂ।

ਮਾਰਚ 28, 1851 ਨੂੰ ਜੈਨੀ ਦੀ ਕੁਖੋਂ ਕੁੜੀ ਹੋਈ ਤਾਂ ਲਿੰਚਨ ਨੂੰ ਛੇਵਾਂ ਮਹੀਨਾਂ ਲੱਗਾ ਸੀ। ਜੈਨੀ ਨੂੰ ਲਿੰਚਨ ਦੇ ਹਲਾਤ ਤਾਂ ਸਮਝ ਆ ਗਏ ਪਰ ਉਸਦੇ ਨਿਆਣੇ ਦੇ ਪਿਉ ਦਾ ਪਤਾ ਨਾ ਲੱਗਾ। ਇਹੀ ਡਰ ਮਾਰਕਸ ਆਪਣੇ ਸਾਥੀ ਏਂਜਲ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਇੱਕ ਚਿੱਠੀ ‘ਚ ਇਹ ਗੱਲ ਸ਼ੁਰੂ ਵੀ ਕੀਤੀ ਪਰ ਪੂਰੀ ਨਾ ਹੋ ਸਕੀ।
ਲਿੰਚਨ ਦਾ ਗਰਭ ਜਾਹਰ ਹੋਣ ਨਾਲ ਮਾਰਕਸ ਦੁਵੱਲਿਉ ਫਸ ਗਿਆ।

ਜੇ ਲਿੰਚਨ ਦੇ ਨਿਆਣੇ ਦਾ ਪਿਉਂ ਹੋਣ ਵਾਲੀ ਖਬਰ ਬਾਹਰ ਨਿਕਲਦੀ ਹੈ ਤਾਂ ਉਸਦਾ ਸਿਆਸੀ ਜੀਵਨ ਤਬਾਹ ਹੋ ਜਾਵੇਗਾ, ਅਤੇ ਜੇ ਘਰੇ ਰਹਿੰਦੀ ਹੈ ਤਾਂ ਉਸਦੀ ਬੇਵਫਾਈ ਜੈਨੀ ਨੂੰ ਲੈ ਬਹੇਗੀ।
ਅਪ੍ਰੈਲ 1851 ‘ਚ ਮਾਰਕਸ ਨੇ ਏਂਜਲ ਨੂੰ ਮਿਲਣ ਲਈ ਮਾਨਚੈਸਟਰ ਦੀ ਗੱਡੀ ਫੜੀ। ਦੋ ਬੰਦਿਆਂ ‘ਚ ਕੀ ਮਸ਼ਵਰਾ ਹੋਇਆ ਹੋਵੇਗਾ ਇਹ ਤਾਂ ਪਤਾ ਹੀ ਹੈ ਉਂਝ ਵੀ ਏਂਜਲ ਆਪਣੇ ਯਾਰ ‘ਤੇ ਜਾਨ ਵਾਰਦਾ ਸੀ। ਪਰ ਖਤਰਾ ਇਸ ਗੱਲ ਦਾ ਸੀ ਕਿ ਪਿਛੇ ਡੀਨ ਸਟ੍ਰੀਟ ਵਾਲੇ ਘਰ ‘ਚ ਦੋ ਜਨਾਨੀਆਂ ਕੱਲੀਆਂ ਸਨ, ਜੈਨੀ ਤੇ ਲਿੰਚਨ। ਉਹ ਇੱਕ ਦੂਜੀ ਨੂੰ ਚਿਰਾਂ ਤੋਂ ਜਾਣਦੀਆਂ ਸਨ। ਉਨ੍ਹਾਂ ‘ਚ ਕੀ ਗੱਲ ਹੋਈ? ਪਰ ਲਚਾਰ ਲਿੰਚਨ ਕੋਲ ਕੀ ਰਾਹ ਸੀ? ਉਹ ਬੱਚਾ ਜੰਮੇ ਤੇ ਮਾਰਕਸ ਦਾ ਘਰ ਛੱਡ ਦੇਵੇ ਜਾਂ ਬੱਚੇ ਨੂੰ ਜੰਮਕੇ ਕਿਤੇ ਛੱਡ ਦੇਵੇ।

ਖੈਰ ਮਾਰਕਸ ਵਾਪਸ ਲੰਡਨ ਮੁੜਿਆ। ਲਿੰਚਨ ਦੇ ਹੋਣ ਵਾਲੇ ਬੱਚੇ ਬਾਰੇ ੳਨ੍ਹਾਂ ਦੇ ਖਤਾਂ ‘ਚੋਂ ਕੋਈ ਗੱਲ ਨਹੀਂ ਲੱਭਦੀ ਪਰ ਜੈਨੀ ਨੇ ਇਹ ਜਾਣ ਲਿਆ ਸੀ ਕਿ ਬੱਚੇ ਦਾ ਪਿਓ ਕੌਣ ਏ? ਆਪਣੀਆਂ ਯਾਦਾਂ ‘ਚ ਜੈਨੀ ਸਿਰਫ ਇਹੀ ਲਿਖਦੀ ਹੈ, “1851 ਦੀਆਂ ਗਰਮੀਆਂ ਦੀ ਸ਼ੁਰੂਆਤ ‘ਚ ਕੁਝ ਏਦਾਂ ਦਾ ਵਾਪਰਿਆ, ਜਿਸ ਬਾਰੇ ਏਥੇ ਵਿਸਥਾਰ ਤਾਂ ਨਹੀਂ ਦਿਤਾ ਜਾ ਸਕਦਾ ਪਰ ਉਹਨੇ ਸਾਡੀਆਂ ਚਿੰਤਾਵਾਂ ‘ਚ ਵਾਧਾ ਕੀਤਾ”।
ਜੂਨ 23, 1851 ਨੂੰ ਮਾਰਕਸ ਦੇ ਘਰੇ ਕਿਲਕਾਰੀਆਂ ਗੂੰਜੀਆਂ ਤੇ ਲਿੰਚਨ ਦੀ ਕੁੱਖੋਂ ਹੈਨਰੀ ਫੈਡਰਿਕ ਦਾ ਜਨਮ ਹੋਇਆ। ਲਿੰਚਨ ਨੇ ਜਨਮ ਤੋਂ ਛੇ ਹਫਤਿਆਂ ਪਿਛੋਂ ਵੀ ਆਪਣੇ ਬਾਲ ਦਾ ਜਨਮ ਰਜਿਸਟਰ ਨਹੀਂ ਕਰਾਇਆ। ਪਰ ਜਦੋਂ ਅਗਸਤ ਵਿੱਚ ਕਰਾਇਆ ਤਾਂ ਪਿਓ ਦੇ ਨਾਮ ਵਾਲਾ ਖਾਨਾ ਖਾਲੀ ਸੀ। ਮਾਰਕਸ ਇੰਨ੍ਹਾ ਦਿਨਾਂ ‘ਚ ਲਿਖੀ ਆਪਣੀ ਇੱਕ ਚਿੱਠੀ ਵਿੱਚ ਜੈਨੀ

ਨਾਲ ਸਵੇਰੇ ਤੋਂ ਸ਼ਾਮ ਤਕ ਰਹਿੰਦੇ ਕਲੇਸ਼ ਦਾ ਜਿਕਰ ਕਰਦਾ ਹੈ।
ਗਰੀਬੜੀ ਨੌਕਰਾਣੀ ਲਿੰਚਨ ਆਪਣਾ ਪੁੱਤ ਪੂਰਬੀ ਲੰਡਨ ‘ਚ ਲੇਵੀ ਪਰਿਵਾਰ ਨੂੰ ਪਰਵਰਿਸ਼ ਲਈ ਸੌਂਪ ਦਿੰਦੀ ਹੈ, ਜਿਨ੍ਹਾਂ ਨੂੰ ਯਤੀਮ ਬਾਲ ਚਾਹੀਦਾ ਸੀ। ਸਰੋਤਾਂ ਮੁਤਾਬਿਕ ਇਹ ਪ੍ਰਬੰਧ ਏਂਜਲ ਨੇ ਕਰਕੇ ਦਿੱਤਾ। ਫੈਡਰਿਕ ਆਪਣੀ ਮਾਂ ਤੇ ਮਾਰਕਸ ਤੋਂ ਦੂਰ ਰਹਿਕੇ ਪਲ਼ਿਆ ਤੇ 1929 ਵਿੱਚ 77 ਸਾਲ ਦੀ ਉਮਰ ਭੋਗਕੇ ਫੌਤ ਹੋਇਆ। ਲਿੰਚਨ ਨੇ ਪੁੱਤ ਦੇ ਹੇਰਵੇ ‘ਚ 1890 ‘ਚ ਪ੍ਰਾਣ ਤਿਆਗੇ।

ਮਾਰਕਸ ਦੀ ਜਿੰਦਗੀ ਦਾ ਇਹ ਮਹੱਤਪੂਰਨ ਪੱਖ ਬਹੁਤ ਲੁਕਾਉਣ ਦੇ ਬਾਵਯੂਦ ਵੀ ਸਾਹਮਣੇ ਆ ਹੀ ਗਿਆ। ਨਿਰਸੰਦੇਹ, 1851 ਕਾਰਲ ਮਾਰਕਸ ਦੀ ਜਿੰਦਗੀ ਦਾ ਸਭਤੋਂ ਡਰਾਉਂਣਾ ਸਮਾਂ ਸੀ, ਜੇ ਇਹ ਸੱਚ ਉਸ ਮੌਕੇ ਬਾਹਰ ਆ ਜਾਂਦਾ ਤਾਂ ਮਾਰਕਸ ਦਾ ਅੱਜ ਵਾਲਾ ਰੁਤਬਾ ਨਾ ਹੁੰਦਾ।
(2011 ‘ਚ ਛਪੀ ਮੈਰੀ ਗੇਬਰੀਅਲ ਦੀ ਕਿਤਾਬ Love and Capitalism ਮਾਰਕਸ ਤੇ ਜੈਨੀ ਦੇ ਪਿਆਰ ਬਾਰੇ ਹੈ, ਜਿਸ ਵਿੱਚ ਉਸਨੇ ਹਰ ਜਾਣਕਾਰੀ ਬਾਰੇ ਚਿੱਠੀਆਂ ਸਣੇ ਸੈਂਕੜੇ ਦਸਤਾਵੇਜਾਂ ਨੂੰ ਅਧਾਰ ਬਣਾਇਆ ਹੈ)।
#ਮਹਿਕਮਾ_ਪੰਜਾਬੀ

About admin

Check Also

ਭਗਤ ਸਿੰਘ ਦਾ ਆਪਣਾ ਲੇਖ ਜਾਂ ਕਮੀਨੀ ਸਾਜਿਸ਼ ਉਸਦੇ ਨਾਮ ਹੇਠ?

“ਹੁਣ ਤਕ, ਪੰਜਾਬੀ ਕੇਂਦਰੀ ਪੰਜਾਬ ਦੀ ਸਹਿਤਕ ਭਾਸ਼ਾ ਦਾ ਦਰਜਾ ਨਹੀਂ ਲੈ ਸਕੀ। ਇਹ ਗੁਰਮੁਖੀ …

%d bloggers like this: