Breaking News
Home / ਦੇਸ਼ / ਜੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਡਾਂਗਾਂ ਨਾਲ ਕੁੱ ਟੋ- ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਿਰੀਰਾਜ ਸਿੰਘ

ਜੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਡਾਂਗਾਂ ਨਾਲ ਕੁੱ ਟੋ- ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਿਰੀਰਾਜ ਸਿੰਘ

ਬੇਗੂਸਰਾਏ (ਏਜੰਸੀ)- ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਿਰੀਰਾਜ ਸਿੰਘ ਨੇ ਆਪਣੇ ਲੋਕ ਸਭਾ ਹਲਕੇ ਬੇਗੂਸਰਾਏ ਦੇ ਲੋਕਾਂ ਨੂੰ ਕਿਹਾ ਕਿ ਜੇ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਡਾਂ ਗਾਂ ਨਾਲ ਕੁੱ ਟੋ |

ਗਿਰੀਰਾਜ, ਜੋ ਆਪਣੇ ਬਿਆਨ ਕਾਰਨ ਅਕਸਰ ਚਰਚਾ ‘ਚ ਰਹਿੰਦੇ ਹਨ, ਨੇ ਖੇਤੀਬਾੜੀ ਸੰਸਥਾ ਵਲੋਂ ਕਰਵਾਏ ਸਮਾਗਮ ‘ਚ ਇਹ ਗੱਲ ਕਹੀ | ਕੇਂਦਰੀ ਮੱਛੀ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਅਧਿਕਾਰੀ ਲੋਕਾਂ ਦੇ ਕੰਮ ਨਹੀਂ ਕਰਦੇ, ਉਨ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਸੁਣਦੇ | ਮੰਤਰੀ ਨੇ ਕਿਹਾ, ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਏਨੀ ਛੋਟੀ ਜਿਹੀ ਚੀਜ਼ ਲਈ ਆਉਣ ਦੀ ਲੋੜ ਨਹੀਂ | ਸੰਸਦ ਮੈਂਬਰ, ਵਿਧਾਇਕ, ਪਿੰਡ ਦੇ ਮੁਖੀ, ਡੀ.ਸੀ., ਐੱਸ.ਡੀ.ਐੱਮ., ਬੀ.ਡੀ.ਓ. ਆਦਿ ਸਭ ਦਾ ਫਰਜ਼ ਹੈ ਕਿ ਉਹ ਜਨਤਾ ਦੀ ਸੇਵਾ ਕਰਨ | ਉਨ੍ਹਾਂ ਕਿਹਾ ਕਿ ਜੇ ਉਹ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਡਾਂ ਗ ਚੁੱਕੋ ਤੇ ਦੋਵਾਂ ਹੱਥਾਂ ਨਾਲ ਜ਼ੋਰਦਾਰ ਵਾ ਰ ਉਨ੍ਹਾਂ ਦੇ ਸਿਰ ‘ਤੇ ਕਰੋ |

ਜੇ ਇਸ ਨਾਲ ਵੀ ਕੰਮ ਨਹੀਂ ਕਰਦਾ ਤਾਂ ਗਿਰੀਰਾਜ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ | ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਿਹੀ ਭਾਸ਼ਾ ਵਾਲੇ ਬਿਆਨ ਨਿਆਂਸੰਗਤ (ਸਹੀ) ਨਹੀਂ ਹੈ |

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: