Breaking News
Home / ਵਿਦੇਸ਼ / ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਦੇਵਾਂ- ਪ੍ਰਿੰਸ ਹੈਰੀ ਦੀ ਪਤਨੀ ਦਾ ਦਰਦ

ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਦੇਵਾਂ- ਪ੍ਰਿੰਸ ਹੈਰੀ ਦੀ ਪਤਨੀ ਦਾ ਦਰਦ

ਪ੍ਰਿੰਸ ਹੈਰੀ ਤੇ ਮੇਘਨ: ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਕਿਹਾ, ‘ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ …ਦਰਾਣੀ ਜਠਾਣੀ ਦੀ ਲੜਾਈ…ਸ਼ਾਹੀ ਵਿਆਹ ਤੋਂ 3 ਦਿਨ ਪਹਿਲਾਂ ਹੀ ਕਰਵਾ ਚੁੱਕੇ ਸਨ ਵਿਆਹ

ਵਾਸ਼ਿੰਗਟਨ/ਲੰਡਨ (ਬਿਊਰੋ): ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕੇਲ ਨੇ ਮਸ਼ਹੂਰ ਅਮਰੀਕੀ ਟੀਵੀ ਹੋਸਟ ਓਪਰਾ ਵਿਨਫ੍ਰੇ ਦੇ ਨਾਲ ਇਕ ਇੰਟਰਵਿਊ ਵਿਚ ਕਈ ਰਾਜ਼ ਤੋਂ ਪਰਦਾ ਚੁੱਕਿਆ ਹੈ। ਮਰਕੇਲ ਨੇ ਕਿਹਾ ਕਿ ਜਾਣਬੁੱਝ ਕੇ ਉਹਨਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।ਇੰਟਰਵਿਊ ਵਿਚ ਮੇਗਨ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ‘ਤੇ ਦੋਸ਼ ਲਗਾਇਆ ਕਿ ਉਹਨਾਂ ਦੇ ਬੇਟੇ ਦੇ ਸੰਭਾਵਿਤ ਰੰਗ ਨੂੰ ਲੈਕੇ ਸ਼ਾਹੀ ਪਰਿਵਾਰ ਚਿੰਤਤ ਹੈ। ਅਫਰੀਕੀ-ਅਮਰੀਕੀ ਮੇਗਨ ਮਰਕੇਲ ਮੁਤਾਬਕ ਉਹਨਾਂ ਦੇ ਪਤੀ ਪ੍ਰਿੰਸ ਹੈਰੀ ਨੇ ਆਰਚੀ ਦੀ ਸਕਿਨ ਦੇ ਰੰਗ ਸੰਬੰਧੀ ਆਪਣੇ ਪਰਿਵਾਰ ਦੀਆਂ ਚਿੰਤਾਵਾਂ ਦੇ ਬਾਰੇ ਦੱਸਿਆ ਸੀ। ਉਸ ਸੁਰੱਖਿਆ ਵਿਵਸਥਾ ਬਾਰੇ ਵੀ ਜਿਸ ਲਈ ਉਹ 6 ਮਈ, 2019 ਨੂੰ ਆਪਣੇ ਜਨਮ ਦੇ ਬਾਅਦ ਅਧਿਕਾਰੀ ਹੋਣਗੇ।CBS ‘ਤੇ ਪ੍ਰਸਾਰਿਤ ਹੋਏ ਇਸ ਇੰਟਰਵਿਊ ਨੂੰ ਪੂਰੀ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ।

ਹੈਰੀ ਨੇ ਓਪਰਾ ਨੂੰ ਦੱਸਿਆ ਕਿ ਮੇਗਨ ਨਾਲ ਮਹਿਲ ਵਿਚ ਜੋ ਹੋ ਰਿਹਾ ਸੀ ਉਸ ਨਾਲ ਉਹਨਾਂ ਨੂੰ ਆਪਣੀ ਮਾਂ ਡਾਇਨਾ ਦੀ ਯਾਦ ਆ ਗਈ। ਉਹਨਾਂ ਨੂੰ ਲੱਗਿਆ ਕਿ ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ। ਦੋਹਾਂ ਨੇ ਓਪਰਾ ਜ਼ਰੀਏ ਦੁਨੀਆ ਨੂੰ ਇਹ ਖੁਸ਼ਖ਼ਬਰੀ ਵੀ ਦਿੱਤੀ ਕਿ ਉਹਨਾਂ ਦੇ ਘਰ ਇਕ ਬੇਟੀ ਦੀ ਕਿਲਕਾਰੀ ਗੂੰਜਣ ਵਾਲੀ ਹੈ। ਮੇਗਨ ਨੇ ਓਪਰਾ ਨੂੰ ਦੱਸਿਆ ਕਿ ਮਹਿਲ ਵਿਚ ਗੱਲਾਂ ਹੁੰਦੀਆਂ ਸਨ ਕਿ ਉਹਨਾਂ ਦੇ ਬੇਟੇ ਆਰਚੀ ਨੂੰ ਪ੍ਰਿੰਸ ਦਾ ਟਾਈਟਲ ਨਹੀਂ ਦਿੱਤਾ ਜਾਵੇਗਾ ਅਤੇ ਉਸ ਨੂੰ ਸੁਰੱਖਿਆ ਨਹੀਂ ਮਿਲੇਗੀ। ਉਸ ਦੇ ਰੰਗ ਨੂੰ ਲੈਕੇ ਵੀ ਚਰਚਾ ਹੁੰਦੀ ਸੀ ਕਿਉਂਕਿ ਮੇਗਨ ਗੈਰ ਗੋਰੀ ਹੈ। ਭਾਵੇਂਕਿ ਮੇਗਨ ਨੇ ਇਹ ਗੱਲਾਂ ਕਰਨ ਵਾਲੇ ਦਾ ਨਾਮ ਨਹੀਂ ਦੱਸਿਆ।

ਹੈਰੀ ਨੇ ਉਪਰਾ ਨੂੰ ਦੱਸਿਆ ਕਿ ਉਹਨਾਂ ਦੇ ਆਸਟ੍ਰੇਲੀਆ ਦੇ ਟੂਰ ‘ਤੇ ਮੇਗਨ ਨੂੰ ਲੋਕਾਂ ਨਾਲ ਸੰਪਰਕ ਕਰਦਿਆਂ ਦੇਖ ਕੇ ਸਾਰਿਆਂ ਨੂੰ ਈਰਖਾ ਹੋ ਰਹੀ ਸੀ।ਮੇਗਨ ਨੇ ਕਿਹਾ ਕਿ ਉਹ ਸ਼ਾਹੀ ਪਰਿਵਾਰ ਨੂੰ ਮਾਣ ਮਹਿਸੂਸ ਕਰਾਉਣਾ ਚਾਹੁੰਦੀ ਸੀ। ਹੈਰੀ ਨੇ ਆਪਣੇ ਪਿਤਾ ਪ੍ਰਿੰਸ ਚਾਰਲਸ ਅਤੇ ਭਰਾ ਪ੍ਰਿੰਸ ਵਿਲੀਅਮ ਨੂੰ ਮਹਿਲ ਵਿਚ ਫਸਿਆ ਹੋਇਆ ਦੱਸਿਆ ਅਤੇ ਕਿਹਾ ਕਿ ਉਹ ਲੋਕ ਬਾਹਰ ਨਹੀਂ ਨਿਕਲ ਸਕਦੇ ਜਿਸ ਸੰਸਥਾ ਉਹ ਪੈਦਾ ਹੋਏ ਹਨ।

ਮੇਗਨ ਨੇ ਉਪਰਾ ਨੂੰ ਦੱਸਿਆ ਕਿ ਮਹਾਰਾਣੀ ਐਲੀਜ਼ਾਬੇਥ ਦਾ ਵਿਵਹਾਰ ਉਹਨਾਂ ਨਾਲ ਕਾਫੀ ਚੰਗਾ ਸੀ। ਉਹਨਾਂ ਤੋ ਪਹਿਲਾਂ ਪ੍ਰੈੱਸ ਟੂਰ ‘ਤੇ ਮਹਾਰਾਣੀ ਨੇ ਮੇਗਨ ਨਾਲ ਕੰਬਲ ਵੀ ਸ਼ੇਅਰ ਕੀਤਾ ਸੀ। ਭਾਵੇਂਕਿ ਉਹਨਾਂ ਨੂੰ ਮਹਿਲ ਵਿਚ ਇਕ ਸੀਮਾ ਵਿਚ ਰੱਖਿਆ ਜਾਂਦਾ ਸੀ ਜਿਸ ਦੀ ਤੁਲਨਾ ਮੇਗਨ ਨੇ ਕੋਵਿਡ-19 ਤਾਲਾਬੰਦੀ ਨਾਲ ਕੀਤੀ। ਮੇਗਨ ਨੇ ਬ੍ਰਿਟਿਸ਼ ਅਖ਼ਬਾਰਾਂ ਦੀ ਉਹਨਾਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਜਿਹਨਾਂ ਵਿਚ ਦਾਅਵਾ ਕੀਤਾ ਗਿਆ ਸੀ ਉਹਨਾਂ ਨੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਨੂੰ ਆਪਣੇ ਵਿਆਹ ਮੌਕੇ ਰਵਾਇਆ ਸੀ। ਉਹਨਾਂ ਨੇ ਕਿਹਾ ਕਿ ਕੇਟ ਨੂੰ ਉਹਨਾਂ ਨੂੰ ਫਲਾਵਰ ਗਰਲਜ ਦੀ ਡਰੈਸ ਨੂੰ ਲੈਕੇ ਰਵਾਇਆ ਸੀ।ਬਾਅਦ ਵਿਚ ਮੁਆਫ਼ੀ ਵੀ ਮੰਗੀ ਸੀ। ਕੇਟ ਨੇ ਮੇਗਨ ਨੂੰ ਫੁੱਲ ਅਤੇ ਇਕ ਨੋਟ ਵੀ ਦਿੱਤਾ ਸੀ।ਮੇਗਨ ਨੇ ਕਿਹਾ ਕਿ ਬ੍ਰਿਟਿਸ਼ ਅਖ਼ਬਾਰ ‘ਹੀਰੋ ਅਤੇ ਵਿਲੇਨ’ ਦੀ ਕਹਾਣੀ ਬਣਾਉਣ ਵਿਚ ਲੱਗੇ ਹੋਏ ਸਨ।

ਮੇਗਨ ਨੇ ਉਪਰਾ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਸ਼ਾਹੀ ਪਰਿਵਾਰ ਵਿਚ ਰਹਿੰਦੇ ਹੋਏ ਉਹਨਾਂ ਦੇ ਮਨ ਵਿਚ ਮੌਤ ਨੂੰ ਗਲੇ ਲਗਾਉਣ ਦੇ ਖਿਆਲ ਆਉਂਦੇ ਸਨ। ਉਹਨਾਂ ਨੇ ਕਿਹਾ,”ਇਹ ਬਹੁਤ ਸਾਫ, ਅਸਲੀ ਅਤੇ ਡ ਰਾ ਉ ਣੇ ਖਿਆਲ ਸਨ। ਮੈਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ ਸੀ।” ਮੇਗਨ ਨੇ ਦੱਸਿਆ ਕਿ ਉਹਨਾਂ ਨੇ ਮਹਿਲ ਦੇ ਸੀਨੀਅਰ ਅਧਿਕਾਰੀਆਂ ਤੋਂ ਮਦਦ ਮੰਗੀ ਪਰ ਉਹਨਾਂ ਨੂੰ ਕਿਹਾ ਗਿਆ ਕਿ ਇਹ ਦੇਖਣ ਵਿਚ ਚੰਗਾ ਨਹੀਂ ਲੱਗੇਗਾ। ਮੇਗਨ ਨੇ ਦੱਸਿਆ ਕਿ ਵਿਆਹ ਦੇ ਬਾਅਦ ਉਹਨਾਂ ਦਾ ਲਾਇਸੈਂਸ, ਪਾਸਪੋਰਟ ਅਤੇ ਕ੍ਰੈਡਿਟ ਕਾਰਡ ਜਮਾਂ ਕਰ ਲਏ ਗਏ ਸਨ ਜਿਸ ਨਾਲ ਉਹਨਾਂ ਨੂੰ ਕੈਦੀ ਜਿਹਾ ਮਹਿਸੂਸ ਹੁੰਦਾ ਸੀ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: