ਕਾਮਰੇਡ ਉਗਰਾਹਾਂ ਭੁੱਲ ਗਿਆ ਕਿ ਅੱਜ ਵਿਸ਼ਵ ਤੀਵੀਂ ਦਿਹਾੜਾ ਹੈ, ਧਰਮ ਵਿਰੋਧੀ ਦਿਹਾੜਾ ਨਹੀਂ। ਨਾਲੇ ਬੀਬੀਆਂ ਭੈਣਾਂ ਦਿੱਲੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਬੈਠੀਆਂ ਹਨ, ਧਰਮ ਦਾ ਨਹੀਂ।
ਕੀ ਕਿਸਾਨ ਮੋਰਚਾ ਖੇਤੀ ਬਿਲ ਰੱਦ ਕਰਵਾਉਣ ਲਈ ਲੱਗਾ ਜਾਂ ਲੋਕਾਂ ਨੂੰ ਧਰਮ ਤੋਂ ਦੂਰ ਕਰਨ ਲਈ? ਕੀ ਸਾਡੇ ‘ਚ ਪਹਿਲਾਂ ਹੀ ਥੋੜਾ ਕਲੇਸ਼ ਹੈ ਕਿ ਹੋਰ ਚਿੰਜੜੀਆਂ ਛੇੜੀਆਂ ਜਾ ਰਹੀਆਂ, ਉਹ ਵੀ ਉਸ ਗਰੁੱਪ ਵੱਲੋਂ, ਜਿਸ ਨੂੰ ਸਭ ਤੋਂ ਵੱਧ ਜਥੇਬੰਦਕ, ਵੱਡਾ ਤੇ ਕਿਸਾਨਾਂ ਲਈ ਦ੍ਰਿੜ ਮੰਨਿਆ ਜਾ ਰਿਹਾ?
ਧਰਮ ਨੂੰ ਭੰਡੇ ਬਿਨਾ ਔਰਤ ਦਿਵਸ ਨਹੀਂ ਮਨਾਇਆ ਜਾ ਸਕਦਾ? pic.twitter.com/GmPelsimqH
— Punjab Spectrum (@PunjabSpectrum) March 8, 2021
ਅਜਿਹੇ ਨਾਅਰੇ ਉਗਰਾਹਾਂ ਗਰੁੱਪ ਦੇ ਫੇਸਬੁੱਕ ਪੇਜ ਤੋਂ ਪੈਣੇ ਕੋਈ ਸਿਆਣਪ ਨਹੀਂ, ਉਹ ਵੀ ਉਦੋਂ ਜਦ ਸਭ ਦਾ ਏਕੇ ਲਈ ਜ਼ੋਰ ਲੱਗਾ ਹੋਵੇ। ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ, ਕਿਸੇ ਨਾਲ ਬਣਦੀ ਨਹੀਂ, ਚਲੋ ਕੋਈ ਨਾ ਪਰ ਬਿਨਾ ਗੱਲੋਂ ਵਿੱਚ ਧਰਮ ਨੂੰ ਘਸੀਟ ਲੈਣਾ, ਜਾਂ ਤਾਂ ਮੂਰਖਤਾ ਕਹੀ ਜਾ ਸਕਦੀ ਹੈ ਜਾਂ ਕੋਈ ਗੁਪਤ ਏਜੰਡਾ।
ਉਮੀਦ ਹੈ ਸੁਹਿਰਦ ਲੋਕ ਨੋਟਿਸ ਲੈ ਕੇ ਸੰਬੰਧਤ ਧਿਰ ਨੂੰ ਸਮਝਾਉਣਗੇ।
— Punjab Spectrum (@PunjabSpectrum) March 8, 2021