Breaking News
Home / ਵਿਦੇਸ਼ / ਆਸਟ੍ਰੇਲੀਆ: ਆਰਐਸਐਸ ਤੇ ਵਿਸ਼ਵ ਹਿੰਦੂ ਪਰਿਸ਼ਦ ‘ਤੇ ਲੱਗ ਸਕਦੀ ਹੈ ਪਾਬੰਦੀ

ਆਸਟ੍ਰੇਲੀਆ: ਆਰਐਸਐਸ ਤੇ ਵਿਸ਼ਵ ਹਿੰਦੂ ਪਰਿਸ਼ਦ ‘ਤੇ ਲੱਗ ਸਕਦੀ ਹੈ ਪਾਬੰਦੀ

ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਦੇ ਸੈਨੇਟਰ ਡੇਵਿਡ ਸ਼ੋਅਬ੍ਰਿਜ, ਜੋ ਪਹਿਲਾਂ ਵੀ ਭਾਰਤੀ ਰਾਸ਼ਟਰਵਾਦੀ ਹਿੰਦੂ ਸੰਗਠਨਾਂ ਦੁਆਰਾ ਪੈਦਾ ਕੀਤੇ ਗਏ ਖ਼ਤਰੇ ਵਿਰੁੱਧ ਬੋਲ ਚੁੱਕੇ ਹਨ, ਨੇ ਇੱਕ ਵਾਰ ਫ਼ਿਰ ਇਹ ਮੁੱਦਾ ਚੁੱਕਿਆ ਹੈ। ਹੁਣ ਉਨ੍ਹਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਆਰਐਸਐਸ ਨੂੰ ਨਵ-ਨਾਜ਼ੀ ਕਰਾਰ ਦਿੰਦਿਆਂ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਉਨ੍ਹਾਂ ਨੇ ਪਾਰਲੀਮੈਂਟ ‘ਚ ਹੈਰਿਸ ਪਾਰਕ ਦੀ ਘਟ ਨਾ ਦਾ ਜ਼ਿਕਰ ਕੀਤਾ, ਜਿਸ ‘ਚ ਸਿੱਖਾਂ ਨੌਜਵਾਨਾਂ ‘ਤੇ ਹਿੰਦੂ ਕੱ ਟ ੜ ਪੰ ਥੀ ਆਂ ਵੱਲੋਂ ਹ ਮ ਲਾ ਕੀਤਾ ਗਿਆ ਸੀ। ਉਨ੍ਹਾਂ ਕਿ ਇਸ ਹ ਮ ਲੇ ਦਾ ਕਾਰਨ ਨੌਜਵਾਨਾਂ ਦੀ ਸਿੱਖ ਪਛਾਣ ਸੀ। ਡੇਵਿਡ ਨੇ ਦੱਸਿਆ ਉਨ੍ਹਾਂ ‘ਚੋਂ ਇੱਕ ਪੀੜਤ ਨੇ ਦੋ ਹਫਤੇ ਪਹਿਲਾਂ ਇੱਕ ਹ ਮ ਲਾ ਵਾ ਰ ਨੂੰ ਆਰਐਸਐਸ-ਭਾਜਪਾ ਵੱਲੋਂ ਸਪਾਂਸਰ ਕੀਤੀ ਕਾਰ ਰੈਲੀ ਵਿਚ ਹਿੱਸਾ ਲੈਂਦਿਆ ਦੇਖਿਆ ਸੀ। ਉਨ੍ਹਾਂ ਕਿਹਾ, “ਮੈਂ ਕੱਟੜਪੰਥੀ, ਸੱਜੇ ਪੱਖੀ ਹਿੰਦੂ ਰਾਸ਼ਟਰਵਾਦੀ ਭਾਈਚਾਰੇ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਈਚਾਰੇ ਦਾ ਨਾਮ ਕਦੇ ਹਿੰ ਸ ਕ ਰਿਪੋਰਟ ਵਿਚ ਨਹੀਂ ਦੇਖਿਆ।”

ਇਸ ਤੋਂ ਪਹਿਲਾਂ ਵੀ ਸਿਡਨੀ ਵਿਚ ਭਾਰਤੀ ਦੂਤਘਰ ਦੇ ਬਾਹਰ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਜਿਸ ਵਿਚ ਹਿੰਦੂ ਅ ਤਿ ਵਾ ਦ ਦੇ ਕਾਰਨ ਦੇਸ਼ ਦੇ ਸਮਾਜਿਕ ਮੇਲ-ਜੋਲ ਨੂੰ ਵਧ ਰਹੇ ਖ਼ ਤ ਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਸਟ੍ਰੇਲੀਅਨ ਅਲਾਇੰਸ ਅਗੇਂਸਟ ਹੇ ਟ ਐਂਡ ਹਿੰ ਸਾ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਅੱਜ ਅਸੀਂ ਨਾ ਕੇਵਲ ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਉਨ੍ਹਾਂ ਭਾਈਚਾਰਿਆਂ ਨਾਲ ਇਕਜੁਟਤਾ ਦਿਖਾਉਣ ਲਈ ਆਏ ਹਾਂ, ਸਗੋਂ ਸੱਜੇ ਪੱਖੀ ਭਾਰਤੀ ਰਾਸ਼ਟਰਵਾਦੀਆਂ ਅਤੇ ਅਸਹਿਣਸ਼ੀਲ ਮੋਦੀ ਸਰਕਾਰ ਦੇ ਵਿਰੁੱਧ ਖੜ੍ਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਸਿੱਖ ਭਾਈਚਾਰੇ ਦੇ ਖ਼ਿਲਾਫ਼ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਹਨ। ਅਸੀਂ ਸਿੱਖ ਗੁਰਦਆਰਿਆਂ ‘ਤੇ ਹਿੰਦੂ ਸੰਗਠਨਾਂ ਵੱਲੋਂ ਹ ਮ ਲਾ ਕਰਦਿਆਂ ਹੋਏ ਦੇਖ ਰਹੇ ਹਾਂ। ਇਹ ਖ ਤ ਮ ਹੋਣਾ ਚਾਹੀਦਾ ਹੈ। ਆਸਟਰੇਲੀਆ ਵਰਗੇ ਸਫਲ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਇਸਦੀ ਕੋਈ ਥਾਂ ਨਹੀਂ ਹੈ।

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: