Breaking News
Home / ਪੰਜਾਬ / ਹਰਸਿਮਰਤ ਦੇ ਅਸਤੀਫ਼ੇ ਨੇ ਕਿਸਾਨਾਂ ਦੇ ਹੌਂਸਲੇ ਕੀਤੇ ਬੁਲੰਦ – ਜਿੰਦੂ

ਹਰਸਿਮਰਤ ਦੇ ਅਸਤੀਫ਼ੇ ਨੇ ਕਿਸਾਨਾਂ ਦੇ ਹੌਂਸਲੇ ਕੀਤੇ ਬੁਲੰਦ – ਜਿੰਦੂ

ਕੇਂਦਰ ਦੀ ਕੈਬਨਿਟ ਮਨਿਸਟਰ ਦੀ ਕੁਰਸੀ ਨੂੰ ਠੁਕਰਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿੱਧ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ , ਮਜ਼ਦੂਰਾਂ ਦੇ ਹਿੱਤਾਂ ਦੀ ਖਾਤਰ ਕਿਸੇ ਵੱਡੇ ਤੋਂ ਵੱਡੇ ਅਹੁਦੇ ਨੂੰ ਤਿਆਗ ਸਕਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮਮਦੋਟ ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਮਮਦੋਟ ਇਲਾਕੇ ਦੇ ਅਕਾਲੀ ਆਗੂਆਂ ਦੀ ਹਾਜਰੀ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਕੀਤਾ ।ਇਸ ਮੌਕੇ ਸਾਬਕਾ ਚੇਅਰਮੈਨ ਹਰਚਰਨ ਸਿੰਘ ਵੈਰੜ , ਚੈਅਰਮੈਨ ਜਗਾ ਸਿੰਘ ਮੁਰਕਵਾਲਾ , ਜਥੇਦਾਰ ਬਲਾਕ ਮਮਦੋਟ ਚਮਕੱਰ ਸਿੰਘ ਟਿੱਬੀ , ਸਰਪੰਚ ਜੱਜਬੀਰ ਸਿੰਘ , ਸ਼ਾਮ ਲਾਲ ਮਹਿਰਾ , ਸੋਨੂੰ ਸੇਠੀ , ਬਲਵਿੰਦਰ ਕੱਕੜ , ਸੋਨੂੰ ਛੱਪੜ , ਸੁਖਦੇਵ ਮੈਣੀ . ਸਾਹਬ ਸਿੰਘ , ਬਲਵੰਤ ਸਿੰਘ ਗੱਟੀ , ਰੇਸ਼ਮ ਸਿੰਘ ਕਾਲਾ , ਮੇਡੀ ਅਤੇ ਸਾਜਨ ਪੀ.ਏ ਆਦਿ ਵੱਡੀ ਗਿਣਰੀ ਵਿੱਚ ਅਕਾਲੀ ਆਗੂ ਹਾਜ਼ਰ ਸਨ ।

ਸਾਬਕਾ ਵਿਧਾਇਕ ਜਿੰਦੂ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਗ ਬਾਦਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਲਾਕਾ ਮਮਦੋਟ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਕੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨਾਂ ਵਾਲੇ ਪੰਜਾਬ ਮਾਰੂ ਆਰਡੀਨੈਂਸ ਵਾਪਸ ਲੈਣ ਲਈ ਮਜ਼ਬੂਰ ਕਰਨਗੇ।

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

Leave a Reply

Your email address will not be published.

%d bloggers like this: