Breaking News
Home / ਦੇਸ਼ / ਕੁਤਬਮੀਨਾਰ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ – ਹਿੰਦੂ ਸੰਗਠਨ

ਕੁਤਬਮੀਨਾਰ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ – ਹਿੰਦੂ ਸੰਗਠਨ

ਕੁਝ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਕੁਤਬ-ਉਲ-ਇਸਲਾਮ ਮਸਜਿਦ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ ਅਤੇ ਹਿੰਦੂਆਂ ਨੂੰ ਇੱਥੇ ਪੂਜਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ..ਕੁਤਬ ਮੀਨਾਰ ਕੰਪਲੈਕਸ ਵਿੱਚ ਉਸਰਿਆ ਕੁਤਬ ਮੀਨਾਰ ਅਤੇ ਕੁਵਤ-ਉਲ-ਇਸਲਾਮ ਮਸਜਿਦ, ਭਾਰਤ ਵਿੱਚ ਮੁਸਲਮਾਨਾਂ ਵੱਲੋਂ ਬਣਾਈਆਂ ਮੁਢਲੀਆਂ ਇਮਾਰਤਾਂ ਵਿੱਚੋਂ ਹਨ।
ਕੁਤਬ ਮੀਨਾਰ ਅਤੇ ਉਸ ਕੋਲ ਬਣੀ ਮਸਜਿਦ ਦੀ ਉਸਾਰੀ ਵਿੱਚ ਉੱਥੇ ਮੌਜੂਦ ਦਰਜਣਾਂ ਹਿੰਦੂ ਅਤੇ ਜੈਨ ਮੰਦਰਾਂ ਦੇ ਥਮਲਿਆਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ।

ਕੁਝ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਕੁਤਬ-ਉਲ-ਇਸਲਾਮ ਮਸਜਿਦ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ ਅਤੇ ਹਿੰਦੂਆਂ ਨੂੰ ਇੱਥੇ ਪੂਜਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਦਰ ਦੀ ਬਹਾਲੀ ਲਈ ਅਦਾਲਤ ਵਿੱਚ ਅਪੀਲ ਵੀ ਦਾਇਰ ਕੀਤੀ ਹੈ।ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਬਣਿਆ ਕੁਤਬ ਮੀਨਾਰ ਦੁਨੀਆਂ ਦੇ ਕੁਝ ਅਜੂਬਿਆਂ ਵਿੱਚੋਂ ਇੱਕ ਰਿਹਾ ਹੈ।

ਸਦੀਆਂ ਤੋਂ ਇਸ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਹੋਣ ਤੇ ਦਰਜਾ ਹਾਸਲ ਸੀ।ਇਸ ਮਸਜਿਦ ਵਿੱਚ ਸਦੀਆਂ ਪੁਰਾਣੇ ਮੰਦਰਾਂ ਦਾ ਵੀ ਵੱਡਾ ਹਿੱਸਾ ਸ਼ਾਮਲ ਹੈ। ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਵਿਹੜੇ ਦੇ ਚਾਰੇ ਪਾਸੇ ਦੇ ਥਮਲਿਆਂ ਅਤੇ ਕੰਧਾਂ ਉੱਪਰ ਸਾਫ਼ ਰੂਪ ਨਾਲ ਦਿਖਾਈ ਦਿੰਦੀ ਹੈ।ਕੁਤਬ ਮੀਨਾਰ ਦੇ ਬੂਹੇ ਉੱਪਰ ਇੱਕ ਸ਼ਿਲਾਲੇਖ ‘ਤੇ ਉੱਕਰਿਆ ਹੈ ਕਿ ਇਹ ਮਸਜਿਦ 27 ਹਿੰਦੂ ਅਤੇ ਜੈਨ ਮੰਦਰਾਂ ਦਾ ਮਲਬੇ ਵਾਲੀ ਥਾਂ ‘ਤੇ ਬਣਾਈ ਗਈ ਹੈ।

ਕਈ ਹਿੰਦੂ ਸੰਗਠਨ ਅਤੇ ਇਤਿਹਾਸਕਾਰ ਤਾਜ ਮਹਿਲ, ਪੁਰਾਣਾ ਕਿਲ੍ਹਾ, ਜਾਮਾ ਮਸਜਿਦ ਅਤੇ ਅਤੀਤ ਦੇ ਮੁਸਲਮਾਨ ਹਾਕਮਾਂ ਵੱਲੋਂ ਉਸਾਰੀਆਂ ਹੋਰ ਇਮਾਰਤਾਂ ਨੂੰ ਹਿੰਦੂ ਇਮਾਰਤਾਂ ਮੰਨਦੇ ਹਨ,,ਉਨ੍ਹਾਂ ਦਾ ਮੰਨਣਾ ਹੈ ਕਿ ਮੁਸਲਮਾਨ ਸ਼ਾਸਕਾਂ ਨੇ ਪ੍ਰਾਚੀਨ ਹਿੰਦੂ ਮੰਦਰਾਂ ਅਤੇ ਇਮਾਰਤਾਂ ਨੂੰ ਢਾਹ ਕੇ ਬਦਲ ਦਿੱਤਾ ਸੀ। ਹਿੰਦੂ ਕਾਰਕੁਨ ਰੰਜਨ ਅਗਨੀਹੋਤਰੀ ਇੱਕ ਵਕੀਲ ਵੀ ਹਨ ਅਤੇ ਕੁਤਬ ਮੀਨਾਰ ਕੰਪੈਲਕਸ ਵਿੱਚ ਮੰਦਰ ਦੀ ਬਹਾਲੀ ਲਈ ਇੱਕ ਪਟੀਸ਼ਨਰ ਵੀ ਹਨ। ਉਹ ਕਹਿੰਦੇ ਹਨ, “ਅਸੀਂ ਮਿਲ ਕੇ ਸਹੁੰ ਖਾਧੀ ਹੈ ਕਿ ਭਾਰਤ ਵਿੱਚ ਜਿੰਨ੍ਹੇ ਵੀ ਮੰਦਰ ਸਨ, ਜੋ ਮੁਗ਼ਲ ਹ ਮ ਲਾ ਵ ਰਾਂ ਵੱਲੋਂ ਹਿੰਦੂਆਂ ਨੂੰ ਬੇਇਜ਼ਤ ਕਰਨ ਅਤੇ ਮਸਜਿਦ ਬਣਾਉਣ ਲਈ ਢਾਹੇ ਗਏ ਸਨ, ਅਸੀਂ ਉੱਥੇ ਭਾਰਤ ਦੀ ਗ਼ਰਿਮਾ ਨੂੰ ਮੁੜ ਬਹਾਲ ਕਰਾਂਗੇ ਅਤੇ ਇਨ੍ਹਾਂ ਮੰਦਰਾਂ ਨੂੰ ਅਜ਼ਾਦ ਕਰਾਂਵਾਂਗੇ।”

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: