Breaking News
Home / ਲੇਖ / ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਮੈਂ ਜਦੋਂ ਵੀ ਏਨਾ ਦੋਨਾਂ ਵੀਰਾਂ ਨੂੰ ਦੇਖਦਾ ਹਾਂ ਤਾਂ ਮੇਰਾ ਦਿਲ ਇਕੋ ਜਿਹਾ ਦਰਦ ਮਹਿਸੂਸ ਕਰਦਾ ਹੈ… ਜਦੋਂ ਜੱਗੀ ਜੌਹਲ ਵੀਰ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਮੈਂ ਸੁਡਾਨ ਦੇਸ਼ ਚ ਨੌਕਰੀ ਵਾਸਤੇ ਗਿਆ ਹੋਇਆ ਸੀ….ਤੇ ਉਥੇ ਬੈਠੇ ਨੂੰ ਵੀ ਮੈਨੂੰ ਜੱਗੀ ਵੀਰ ਬਾਰੇ ਸੋਚ ਕੇ ਬੇਚੈਨੀ ਹੁੰਦੀ ਰਹੀ ਸੀ…

ਉਸ ਵੇਲੇ ਵੀ ਸਾਡੇ ਕੁਝ ਕੁ ਲੋਕਾਂ ਨੂੰ ਛੱਡ ਕੇ ਕਿਸੇ ਹੋਰ ਧਿਰ ਨੇ ਜੱਗੀ ਵੀਰ ਵਾਸਤੇ ਕੋਈ ਆਵਾਜ਼ ਨਹੀਂ ਸੀ ਚੁੱਕੀ…ਨਾ ਅੱਜ ਚੁੱਕਦਾ ਹੈ ਕੋਈ….ਉਗਰਾਹਾਂ ਨੇ ਆਪਣੀ ਇਕ ਰੈਲੀ ਚ ਬਹੁਤ ਸਾਰੀਆਂ ਤਸਵੀਰਾਂ ਲਹਿਰਾਈਆਂ ਸੀ ਜਿਸਦੇ ਵਿਚ ਦੇਸ਼ ਦੀਆਂ ਜੇ ਲ੍ਹਾਂ ਚ ਬੰਦ ਬੇਕਸੂਰ ਅਤੇ ਰਾਜਨੀਤਿਕ ਕੈਦੀਆਂ ਦੀ ਰਿਹਾਈ ਲਈ ਆਵਾਜ਼ ਚੁੱਕੀ ਗਈ ਸੀ ਪਰ ਏਨਾ ਤਸਵੀਰਾਂ ਚ ਵੀ ਜੱਗੀ ਵੀਰ ਦਾ ਕੋਈ ਨਾਮ ਨਹੀਂ ਸੀ….ਮੈਂ ਬਹੁਤ ਹੈਰਾਨ ਹੁੰਦਾ ਹਾਂ ਕਿ ਸਾਡੇ ਪੰਜਾਬ ਚ ਜੰਮੇ ਹੀ ਆਪਣੇ ਹੀ ਪੰਜਾਬੀ ਬੱਚਿਆਂ ਉਪਰ ਹੁੰਦੇ ਤਸ਼ੱਦਦ ਲਈ ਨਹੀਂ ਬੋਲਦੇ…

ਪਿੱਛੇ ਜਿਹੇ ਯੋਗੇਂਦਰ ਯਾਦਵ ਅਤੇ ਉਸਦੀ ਪਾਰਟੀ ਨੇ ਸਿੰਘੁ ਬਾਰਡਰ ਵਿਖੇ ਨੋਦੀਪ ਕੌਰ ਨੂੰ ਰਿਹਾ ਕਰਵਾਉਣ ਵਾਸਤੇ ਦਸਤਖ਼ਤ ਕਰਨ ਦੀ ਮੁਹਿੰਮ ਚਲਾਈ ਸੀ…ਪਰ ਰਣਜੀਤ ਸਿੰਘ ਵੀਰ ਵਾਸਤੇ ਏਦਾਂ ਦੀ ਕੋਈ ਮੁਹਿੰਮ ਏਨਾ ਵਲੋਂ ਕਿਉਂ ਨਹੀਂ ?? ਫੜ੍ਹੇ ਦੋਨੋਂ ਹੀ ਇਕੋ ਮੋਰਚੇ ਚੋਂ ਗਏ ਸੀ ਜਦੋਂ ਕਿ ਨੋਦੀਪ ਕੌਰ ਦੀ ਗਿਰਫਤਾਰੀ ਤਾਂ ਹੋਈ ਵੀ ਇਕ ਅਲੱਗ ਮਸਲੇ ਚ ਸੀ ਪਰ ਸਿਰਫ ਇਕੋ ਜਣੇ ਲਈ ਹੀ ਆਵਾਜ਼ ਕਿਉਂ ?? ਦੂਜੇ ਲਈ ਚੁੱਪੀ ਧਾਰਨ ਦੀ ਵਜ੍ਹਾ ?? ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਤੁਸੀਂ ਇਕ ਫਰਕ ਹੋਰ ਨੋਟ ਕਰਿਓ….ਸਿੱਖ ਜਦੋਂ ਵੀ ਫੜ੍ਹੇ ਗਏ ਨੌਜਵਾਨਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਜਾਂ ਰੈਲੀ ਕੱਢਦੇ ਨੇ ਤਾਂ ਓਹ ਹਰ ਨੌਜਵਾਨ ਦੀ ਗੱਲ ਕਰਦੇ ਨੇ…ਓਹ ਦੀਪ ਸਿੱਧੂ ਦੀ ਗੱਲ ਵੀ ਕਰਦੇ ਨੇ ਤੇ ਓਹ ਦਿਸ਼ਾ ਰਵੀ ਦੀ ਗੱਲ ਵੀ ਕਰਦੇ ਨੇ…ਉਹ ਰਣਜੀਤ ਸਿੰਘ ਵੀਰ ਦੀ ਗੱਲ ਵੀ ਕਰਦੇ ਨੇ ਤੇ ਨੌਦੀਪ ਕੌਰ ਦੀ ਗੱਲ ਵੀ ਕਰਦੇ ਨੇ…ਪਰ ਤੁਸੀਂ ਸਿਰਫ ਇਕ ਰੈਲੀ ਦਿਖਾਓ ਕਾਮਰੇਡ ਵੀਰਾਂ ਦੀ ਜਿਸਦੇ ਵਿਚ ਏਨਾ ਨੇ ਬਿਨ੍ਹਾ ਪੱਖਪਾਤ ਕਰੇ ਹਰੇਕ ਫੜ੍ਹੇ ਨੌਜਵਾਨ ਲਈ ਇਕ ਸੁਰ ਚ ਆਵਾਜ਼ ਬੁਲੰਦ ਕੀਤੀ ਹੋਵੇ ??

ਚਾਹੇ ਕੋਈ ਕੁਛ ਵੀ ਕਹੇ….ਭਾਰਤ ਚ ਤਾਂ ਆਪਣੇ ਮੁੰਡਿਆਂ ਨਾਲ ਬੇਗਾਨਿਆਂ ਵਾਲਾ ਸਲੂਕ ਹੁੰਦਾ ਹੀ ਹੈ ਬਾਕੀ ਘਟ ਆਪਣੇ ਇਹ ਪੰਜਾਬੀ ਵੀ ਨਹੀਂ ਗੁਜ਼ਾਰਦੇ ਜਿਹੜੇ ਰਾਸ਼ਟਰਵਾਦ ਦੀ ਗੱਲ ਕਰਦੇ ਨੇ ਤੇ ਹੋਰ ਹੱਕਾਂ ਦੀ ਗੱਲ ਚੀਕ ਚੀਕ ਕੇ ਕਰਦੇ ਨੇ ਪਰ ਆਪਣੇ ਹੀ ਪੰਜਾਬੀ ਬੱਚਿਆਂ ਨਾਲ ਭੇਦਭਾਵ ਕਰਦੇ ਨੇ ਤੇ ਇਕ ਨੂੰ ਗਲ ਨਾਲ ਲਗਾ ਲੈਂਦੇ ਨੇ ਤੇ ਦੂਜੇ ਕੋਲੋਂ ਪੱਲਾ ਝਾੜ ਲੈਂਦੇ ਨੇ…..

#ਹਰਪਾਲਸਿੰਘ

About admin

Check Also

ਕਿਸਾਨੀ ਤੇ ਸਮਾਜ ਤੇ ਕਾਰਪੋਰੇਟ ਘਰਾਣੇ ਕਾਬਜ ਹੋਣ ਨੂੰ ਕਿਉਂ ਕਾਹਲੇ ਨੇ ?

ਕਾਰਪੋਰੇਟ ਮਾਡਲ ਦਾ ਸੱਚ। ਕਾਰਪੋਰੇਟ ਦਾ ਮੁੱਖ ਟੀਚਾ ਤੁਹਾਨੂੰ ਤੁਹਾਡੀ ਖੁਦਮੁਖਤਿਆਰੀ ਤੋਂ ਹੀਣੇ ਕਰਨਾ ਏ। …

%d bloggers like this: