Breaking News
Home / ਪੰਜਾਬ / ਰਾਜੇਵਾਲ ਨੇ ਕਾਂਗਰਸੀਆਂ ਨਾਲ ਖਾਧੇ ਪਕੌੜੇ, ਰਵਨੀਤ ਬਿੱਟੂ ਨੇ ਲਾਇਆ ਤਵਾ

ਰਾਜੇਵਾਲ ਨੇ ਕਾਂਗਰਸੀਆਂ ਨਾਲ ਖਾਧੇ ਪਕੌੜੇ, ਰਵਨੀਤ ਬਿੱਟੂ ਨੇ ਲਾਇਆ ਤਵਾ

ਰਵਨੀਤ ਬਿੱਟੂ ਨੇ ਫੇਸਬੁੱਕ ਤੇ ਲਿਖਿਆ-

ਮੈਂ ਰਾਜੇਵਾਲ ਸਾਹਿਬ, ਲੱਖੋਵਾਲ ਸਾਹਿਬ ਅਤੇ ਡੱਲੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਿੰਘੂ ਮੋਰਚੇ ਦੀ ਸਟੇਜ ਤੋਂ ਤੁਸੀਂ ਕਹਿੰਦੇ ਹੋ ਕਿ ਰਾਜਨੀਤਿਕ ਲੋਕਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ. ਪਰ ਅੱਜ ਤੁਸੀਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮੋਹਿੰਦਰ ਸਿੰਘ ਕੇ.ਪੀ ਜੀ ਨਾਲ ਪਕੌੜੇ ਖਾ ਰਹੇ ਸੀ ਜੋ ਪਾਰਟੀ ਪ੍ਰਧਾਨ ਰਹੇ ਨੇ ਅਤੇ ਸੰਸਦ ਮੈਂਬਰ ਵੀ ਰਹੇ ਨੇ। ਕਿਸਾਨ ਲੀਡਰ ਅਤੇ ਰਾਜਨੀਤਿਕ ਲੋਕਾਂ ਦਾ ਡੂੰਘਾ ਰਿਸ਼ਤਾ ਹੈ ਅਤੇ ਆਪਾਂ ਪਹਿਲਾਂ ਵੀ ਮਿਲਦੇ ਸੀ ਅਤੇ ਭਵਿੱਖ ਵਿਚ ਵੀ ਮਿਲਦੇ ਰਹਾਂਗੇ ਪਰ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਕੇ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਹੈ ਅਤੇ ਤੁਸੀਂ ਸਿੰਘੂ ਦੀ ਸਟੇਜ ਤੋਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ.
ਇਹਨਾ ਫੋਟੋਆਂ ਰਾਹੀਂ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਕਿਸਾਨ ਲੀਡਰਾਂ ਅਤੇ ਸਾਡੇ ਵਰਗੇ ਲੋਕਾਂ ਦੇ ਚੁਣੇ ਹੋਏ ਨੇਤਾਵਾਂ ਦਾ ਪੰਜਾਬੀਆਂ ਨਾਲ ਡੂੰਘਾ ਸਬੰਧ ਹੈ ਅਤੇ ਸਾਨੂੰ ਵੱਖ ਕਰਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਤਰੱਕੀ ਲਈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇਕ ਆਵਾਜ ਵਿੱਚ ਬੋਲਣਾ ਚਾਹੀਦਾ ਹੈ ਅਤੇ ਅਤੇ ਕਰੈਡਿਟ ਵੀ ਸਾਰਾ ਤੁਹਾਨੂੰ ਮਿਲ ਜਾਏਗਾ।
ਕਿਹਾ ਸੁਣਿਆ ਮਾਫ।


ਅਜ ਕਲ ਸੱਚ ਕੈਮਰਿਆਂ ਵਿੱਚ ਕੈ ਦ ਰਹਿ ਜਾਂਦਾ ਹੈ ਅਤੇ ਲੋਕਾਂ ਨੂੰ ਸੱਚ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਹਮੇਸ਼ਾਂ ਦਿੱਲੀ ਵਾਲਿਆਂ ਦਾ ਸਮਰਥਨ ਕਰਦੇ ਰਹੇ ਨੇ 2017 ਵਿੱਚ ਵੀ ਇਹਨਾਂ ਇਕ ਬਾਹਰਲੀ ਪਾਰਟੀ, ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਿਸ ਨੇ ਦਿਲੀ ਵਿੱਚ ਤਿੰਨ ਕਿਸਾਨ ਵਿਰੋਧੀ ਬਿੱਲਾਂ ਵਿੱਚੋਂ ਇੱਕ ਪਾਸ ਵੀ ਕਰ ਦਿੱਤਾ ਹੈ। ਜੇ ਇਹ ਪੰਜਾਬ ਬਾਰੇ ਚਿੰਤਤ ਹੁੰਦੇ ਤਾਂ ਕੇਂਦਰ ਸਰਕਾਰ ਨਾਲ ਹੋਈਆਂ 10-11 ਮੀਟਿੰਗਾਂ ਵਿੱਚ ਕਿਸਾਨੀ ਮੁੱਦੇ ਦਾ ਹੱਲ ਕੱਢ ਦਿੰਦੇ। ਇਹ ਉਥੇ ਸਿਰਫ ਖੇਡ ਤਮਾਸ਼ਾ ਕਰਦੇ ਰਹੇ ਹਨ ਤਾ ਕੀ ਅੰਦੋਲਨ ਲੰਬਾ ਖਿੱਚਦਾ ਰਹੇ ਅਤੇ ਕਮਜੋਰ ਹੁੰਦਾ ਰਹੇ। ਦਿੱਲੀ ਵਾਲਿਆਂ ਨਾਲ ਯਾਰੀਆਂ ਦੇ ਸ਼ੌਂਕ ਛੱਡੋ ਅਤੇ ਪੰਜਾਬ ਦੀ ਸੁੱਖ ਮੰਗੋ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: