ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਰੋਨਾ ਦੇ 400 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 7017 ਹੋ ਗਏ ਹਨ, ਜਿਨ੍ਹਾਂ ‘ਚੋਂ 1750 ਸਰਗਰਮ ਮਾਮਲੇ ਹਨ। ਉੱਥੇ ਹੀ ਅੱਜ ਜ਼ਿਲ੍ਹੇ ‘ਚ 5 ਹੋਰ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਕਾਰਨ 289 ਮੌਤਾਂ ਹੋ ਚੁੱਕੀਆਂ ਹਨ।
ਮਾਨਸਾ ਜ਼ਿਲੇ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਅੱਜ ਇੱਕ ਹੋਰ ਮੌਤ ਹੋਣ ਦੇ ਨਾਲ ਹੀ 62 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀੜਤਾਂ ‘ਚ 14 ਕਰਮਚਾਰੀ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਿਤ ਹਨ, ਜਿਸ ਕਰ ਕੇ ਅਹਿਤਿਆਤ ਵਜੋਂ ਡੀ. ਸੀ. ਦਫ਼ਤਰ ਨੂੰ ਸੈਨੇਟਾਈਜ਼ ਕਰਨ ਦੀ ਪ੍ਰਕਿਰਿਆ ਤਹਿਤ 22 ਸਤੰਬਰ ਤੱਕ ਆਮ ਲੋਕਾਂ ਦੀ ਆਉਣੀ ਜਾਣੀ ਬੰਦ ਕਰ ਦਿੱਤੀ ਹੈ। ਸਰਕਾਰੀ ਤੌਰ ‘ਤੇ ਜਾਰੀ ਮੀਡੀਆ ਬੁਲਿਟਨ ਅਨੁਸਾਰ 70 ਵਰਿਆਂ ਦੀ ਜਿਸ ਔਰਤ ਦੀ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੌਤ ਹੋਈ ਹੈ, ਉਹ ਸਬ-ਡਵੀਜ਼ਨ ਮਾਨਸਾ ਨਾਲ ਸਬੰਧਿਤ ਹੈ। ਨਵੇਂ ਆਏ ਕੇਸਾਂ ‘ਚ ਨਵੇਂ ਆਏ ਕੇਸਾਂ ‘ਚ ਸਿਹਤ ਬਲਾਕ ਮਾਨਸਾ ‘ਚ 33, ਬੁਢਲਾਡਾ 8, ਖਿਆਲਾ ਕਲਾਂ 9 ਅਤੇ ਸਰਦੂਲਗੜ ਬਲਾਕ ਨਾਲ 12 ਵਿਅਕਤੀ ਸਬੰਧਿਤ ਹਨ। ਜ਼ਿਲੇ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 1253 ਹੋ ਗਈ ਹੈ, ਜਿਨਾਂ ‘ਚੋਂ 842 ਸਿਹਤਯਾਬ ਹੋ ਚੁੱਕੇ ਹਨ। ਇਸ ਵਕਤ 393 ਐਕਟਿਵ ਕੇਸ ਹਨ।