Breaking News
Home / ਪੰਜਾਬ / ਬਲਦੇਵ ਸਿਰਸਾ ਨੇ ਨੌਜਵਾਨਾਂ ਤੋਂ ਮੰਨੀ ਗ਼ਲਤੀ ! “ਕਿਸਾਨ ਆਗੂਆਂ ਨੂੰ ਸਟੇਜ ਤੋਂ ਸੋਚ ਸਮਝ ਕੇ ਬੋਲਣਾ ਚਾਹੀਦਾ”

ਬਲਦੇਵ ਸਿਰਸਾ ਨੇ ਨੌਜਵਾਨਾਂ ਤੋਂ ਮੰਨੀ ਗ਼ਲਤੀ ! “ਕਿਸਾਨ ਆਗੂਆਂ ਨੂੰ ਸਟੇਜ ਤੋਂ ਸੋਚ ਸਮਝ ਕੇ ਬੋਲਣਾ ਚਾਹੀਦਾ”

ਬਲਦੇਵ ਸਿਰਸਾ ਨੇ ਨੌਜਵਾਨਾਂ ਤੋਂ ਮੰਨੀ ਗ਼ਲਤੀ ! “ਕਿਸਾਨ ਆਗੂਆਂ ਨੂੰ ਸਟੇਜ ਤੋਂ ਸੋਚ ਸਮਝ ਕੇ ਬੋਲਣਾ ਚਾਹੀਦਾ”..‘Baldev Sirsa’ ਦੀ ਨੌਜਵਾਨਾਂ ਨੂੰ ਅਪੀਲ, ‘ਜੋ ਹੋਇਆ ਉਸ ਨੂੰ ਭੁੱਲ ਕੇ ਮੁੜ ਤੋਂ ਇਕਜੁੱਟ ਹੋ ਜਾਣਾ ਚਾਹੀਦਾ’

#ਸਿਆਣੀ_ਗੱਲਬਾਤ -ਅੱਜ ਬਲਦੇਵ ਸਿੰਘ ਸਿਰਸਾ ਨੇ ਆਪਣੇ ਇਕ ਬਿਆਨ ਚ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਛੇ ਮਾਰਚ ਨੂੰ ਕੇ ਐਮ ਪੀ ਹਾਈਵੇ ਜਾਮ ਕਰਨ ਲਈ ਅੱਗੇ ਆਉਣ….ਸਿਰਸਾ ਨੇ ਇਕ ਭਾਵਨਾਤਮਕ ਸਪੀਚ ਰਾਹੀਂ ਆਖਿਆ ਕਿ ਗਲਤੀਆਂ ਆਗੂਆਂ ਕੋਲੋਂ ਵੀ ਹੋਈਆਂ ਨੇ ਤੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਵੀ ਕੁਝ ਗਲਤ ਸ਼ਬਦਾਵਲੀ ਦੀ ਵਰਤੋਂ ਹੋਈ ਹੈ….ਉਹਨਾਂ ਨੇ ਆਖਿਆ ਕਿ ਜੇ ਕੋਈ ਨੌਜਵਾਨਾਂ ਲਈ ਦੁਬਾਰਾ ਤੋਂ ਕੋਈ ਖਰਾਬ ਸ਼ਬਦ ਬੋਲਦਾ ਹੈ ਜਾਂ ਬੁਰਾ ਆਖਦਾ ਹੈ ਤਾਂ ਓਹ ਜਿੰਮੇਵਾਰੀ ਲੈਣਗੇ….ਤੇ ਨੌਜਵਾਨਾਂ ਦੇ ਨਾਲ ਖੜੇ ਹੋਣਗੇ…ਉਹਨਾਂ ਨੇ ਨੌਜਵਾਨਾਂ ਨੂੰ ਮੁੜ ਆਉਣ ਦੀ ਅਪੀਲ ਕੀਤੀ…

ਸਿਰਸਾ ਨੇ ਆਖਿਆ ਕਿ ਬੇਸ਼ੱਕ ਅਸੀਂ ਆਗੂਆਂ ਨੇ ਇਸ ਅੰਦੋਲਨ ਦੀ ਸ਼ੁਰੁਆਤ ਕੀਤੀ ਹੈ….ਪਰ ਇਸ ਅੰਦੋਲਣ ਨੂੰ ਚਲਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ….
ਬਲਦੇਵ ਸਿੰਘ ਸਿਰਸਾ ਦੇ ਇਸ ਬਿਆਨ ਦਾ ਸੁਆਗਤ ਕਰਨਾ ਬਣਦਾ ਹੈ ਕਿਉਂਕਿ ਕਿਸੇ ਇਕ ਆਗੂ ਨੇ ਹੀ ਸਹੀ ਪਰ ਕਿਸੇ ਨੇ ਤਾਂ ਕੁਝ ਚੰਗਾ ਬੋਲਣ ਦੀ ਸ਼ੁਰੂਆਤ ਕੀਤੀ ਹੈ….ਜਿਥੇ ਰਜਿੰਦਰ ਸਿੰਘ ਦੀਪ ਵਾਲਾ ਨੇ ਹਰ ਮੌਕੇ ਤੇ ਸਿਰਫ ਜ਼ਹਿਰੀਲੇ ਸ਼ਬਦ ਹੀ ਬੋਲੇ ਨੇ ਉਥੇ ਸਿਰਸਾ ਹੋਰਾਂ ਦਾ ਅੱਜ ਦਾ ਬਿਆਨ ਕਾਫੀ ਚੰਗਾ ਤੇ ਨੌਜਵਾਨਾਂ ਨੂੰ ਜੋੜਨ ਵਾਲਾ ਮੰਨਿਆ ਜਾਣਾ ਚਾਹੀਦਾ ਹੈ…

ਤੁਸੀਂ ਬਲਦੇਵ ਸਿੰਘ ਸਿਰਸਾ ਦੇ ਇਸ ਪੂਰੇ ਬਿਆਨ ਨੂੰ ਪੰਜਾਬ ਪਰੋ ਚੈਨਲ ਉਪਰ ਸੁਣ ਸਕਦੇ ਹੋ….ਤੇ ਮੈਂ ਸਮਝਦਾ ਹਾਂ ਕਿ ਜੇ ਅਜਿਹੇ ਬਿਆਨ ਜਾਂ ਏਦਾਂ ਦੀ ਹੀ ਸਿਆਣੀ ਗੱਲਬਾਤ ਸੰਯੁਕਤ ਮੋਰਚੇ ਦੀ ਸਟੇਜ ਤੋਂ ਰੋਜ਼ਾਨਾ ਹੋਣ ਲੱਗ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਕਿਸਾਨ ਮੋਰਚਾ ਇਕ ਵਾਰ ਫੇਰ ਜੋਬਨ ਤੇ ਆ ਜਾਵੇਗਾ….ਫਿਲਹਾਲ ਮੇਰੇ ਵਲੋਂ ਬਲਦੇਵ ਸਿੰਘ ਸਿਰਸਾ ਨੂੰ ਧਨਵਾਦ ਕਿ ਉਹਨਾਂ ਨੇ ਸਹੀ ਸਮੇਂ ਤੇ ਸਹੀ ਸ਼ਬਦ ਬੋਲੇ…ਭਾਵੇਂ ਇਹ ਜ਼ਰਾ ਦੇਰ ਨਾਲ ਬੋਲੇ ਗਏ ਨੇ ਪਰ ਅਜੇ ਵੀ ਸਭ ਸਾਂਭਿਆ ਜਾ ਸਕਦਾ ਹੈ…ਇਹ ਦੇਰ ਕੋਈ ਬਹੁਤੀ ਜਿਆਦਾ ਵਾਲੀ ਦੇਰ ਵੀ ਨਹੀਂ ਹੈ…ਸਭ ਕੁਛ ਅਜੇ ਵੀ ਆਪਣੇ ਲੋਕਾਂ ਦੇ ਹੱਥ ਚ ਹੈ…ਸਭ ਇਕ ਵਾਰ ਫੇਰ ਸਹੀ ਲਾਈਨ ਤੇ ਲਿਆਂਦਾ ਜਾ ਸਕਦਾ ਹੈ… ਲੋੜ ਬਸ ਸੱਚੇ ਮਨ ਨਾਲ ਕੋਸ਼ਿਸ਼ ਕਰਨ ਦੀ ਹੈ…
#ਹਰਪਾਲਸਿੰਘ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: