Breaking News
Home / ਦੇਸ਼ / ਨੀਲੀ ਸੀਡੀ ਕਾਂ ਡ ਨਾਲ ਭਾਜਪਾ ‘ਚ ਭੂਚਾਲ

ਨੀਲੀ ਸੀਡੀ ਕਾਂ ਡ ਨਾਲ ਭਾਜਪਾ ‘ਚ ਭੂਚਾਲ

ਬੈਂਗਲੁਰੂ: ਨੀਲੀ ਸੀਡੀ ਕਾਂਡ ‘ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਰਮੇਸ਼ ਜਾਰਕੀਹੋਲੀ (Karnataka minister Ramesh Jarkiholi) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਮੰਤਰੀ ਨੇ ਇਨ੍ਹਾਂ ਇ ਲ ਜ਼ਾ ਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਧਰ, ਇਸ ਵਿਵਾਦ ਦਰਮਿਆਨ ਮੰਤਰੀ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (BS Yediyurappa) ਨੂੰ ਭੇਜ ਦਿੱਤਾ ਹੈ।

ਰਮੇਸ਼ ਜਰਕੀਹੋਲੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਸ ਖਿਲਾਫ ਲਾਏ ਗਏ ਸਾਰੇ ਦੋ ਸ਼ ਸੱਚ ਤੋਂ ਕੋਹਾਂ ਦੂਰ ਹਨ। ਮੈਂ ਇਸ ਮਾਮਲੇ ਵਿੱਚ ਬੇਕਸੂਰ ਸਾਬਤ ਹੋਵਾਂਗਾ, ਮੈਨੂੰ ਭਰੋਸਾ ਹੈ ਪਰ ਮੈਂ ਨੈਤਿਕ ਅਧਾਰ ‘ਤੇ ਅਸਤੀਫਾ ਦੇ ਰਿਹਾ ਹਾਂ।


ਦੱਸ ਦੇਈਏ ਕਿ ਪਿਛਲੇ ਹੀ ਦਿਨ ਕਰਨਾਟਕ ਵਿੱਚ ਇੱਕ ਸਮਾਜ ਸੇਵਕ ਨੇ ਸੀਡੀ ਜਾਰੀ ਕੀਤੀ ਸੀ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਮੰਤਰੀ ਰਮੇਸ਼ ਜਰਕੀਹੋਲੀ ਨੇ ਇੱਕ ਔਰਤ ਨੂੰ ਨੌਕਰੀ ਦੇਣ ਦੇ ਨਾਂ ‘ਤੇ ਉਸ ਦਾ ਜਿ -ਨ- ਸੀ ਸ਼ੋ -ਸ਼ -ਣ ਕੀਤਾ।

ਜਿਉਂ ਹੀ ਸੀਡੀ ਸਾਹਮਣੇ ਆਈ ਤਾਂ ਕਰਨਾਟਕ ਦੀ ਰਾਜਨੀਤੀ (BJP Government) ਵਿੱਚ ਭੂਚਾਲ ਆ ਗਿਆ। ਮੰਤਰੀ ਦੇ ਅਸਤੀਫੇ ਦੀ ਮੰਗ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸੀ, ਇਸ ਲਈ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਜਾ ਰਿਹਾ ਸੀ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: