Breaking News
Home / ਦੇਸ਼ / ਐਮਰਜੰਸੀ ਲਾਉਣਾ ਗ਼ਲਤ ਸੀ- ਰਾਹੁਲ ਗਾਂਧੀ

ਐਮਰਜੰਸੀ ਲਾਉਣਾ ਗ਼ਲਤ ਸੀ- ਰਾਹੁਲ ਗਾਂਧੀ

ਰਾਹੁਲ ਗਾਂਧੀ ਦਾ ਅਕਸ ਹੁਣ ਤੱਕ ‘ਪੱਪੂ’ ਵਾਲਾ ਹੀ ਰਿਹਾ ਹੈ ਪਰ ਬੀਤੇ ਕੁਝ ਮਹੀਨਿਆਂ ਤੋਂ ਉਹ ਇੱਕ ਹੰਢੇ ਸਿਆਸਦਾਨ ਵਾਂਗ ਬਿਆਨ ਦੇ ਰਿਹਾ ਹੈ। ਇਹ ਉਹ ਸਮਾਂ ਹੈ ਜਦ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਵਰਗੇ ਉਸਤੋਂ ਬਾਗੀ ਹੋ ਕੇ ਕੁਝ ਕਰਨਾ ਚਾਹੁੰਦੇ ਹਨ। ਉਸਦੇ ਦੋ ਬਿਆਨ ਧਿਆਨ ਖਿੱਚਦੇ ਹਨ।
1. ਮੋਦੀ ਨੂੰ ਵਾਪਸ ਨਾਗਪੁਰ ਭੇਜ ਦਿਆਂਗਾ
2. ਐਮਰਜੰਸੀ ਲਾਉਣਾ ਗਲਤ ਸੀ

ਮੋਦੀ ਨੂੰ ਵਾਪਸ ਨਾਗਪੁਰ ਭੇਜਣ ਦੀ ਗੱਲ ਸਿੱਧਾ ਹ ਮ ਲਾ ਹੈ ਤੇ ਉਹ ਵੀ ਅਗਾਂਹ ਚੜ੍ਹ ਕੇ। ਵਰਨਾ ਕਾਂਗਰਸੀਏ ਮੋਦੀ ਨੂੰ ਇਸ ਕਦਰ ਨਹੀਂ ਘੇਰਦੇ। ਇਹ ਵੀ ਕਿਹਾ ਜਾ ਸਕਦਾ ਸੀ ਕਿ ਮੋਦੀ ਦੀ ਛੁੱਟੀ ਕਰਾ ਦਿਆਂਗਾ, ਮੋਦੀ ਨੂੰ ਘਰ ਭੇਜ ਦਿਆਂਗਾ ਪਰ “ਮੋਦੀ ਨੂੰ ਵਾਪਸ ਨਾਗਪੁਰ ਭੇਜ ਦਿਆਂਗਾ” ਕਹਿਣ ਪਿੱਛੇ ਕੀ ਸੋਚ ਹੈ, ਇਸ ‘ਤੇ ਹੋਰ ਖੋਜ ਕਰਨੀ ਪਵੇਗੀ।

ਆਪਣੀ ਦਾਦੀ ਇੰਦਰਾ ਗਾਂਧੀ ਵਲੋਂ ਐਮਰਜੰਸੀ ਲਾਉਣ ਨੂੰ ਗਲਤ ਕਹਿਣਾ ਵੀ ਵੱਡਾ ਬਿਆਨ ਹੈ ਤੇ ਸੰਕੇਤ ਦਿੰਦਾ ਹੈ ਕਿ ਕਾਂਗਰਸੀਆਂ ਦੀ ਬੱਸ ਹੋਈ ਪਈ ਹੈ ਤੇ ਹੁਣ ਉਹ ਹੋਰ ਗਲਤੀਆਂ ਵੀ ਮੰਨਣਗੇ, ਜਿਵੇਂ ਕਿ ਜੂਨ ਚੌਰਾਸੀ ਦਾ ਫੌਜੀ ਹ ਮ ਲਾ ਅਤੇ ਨਵੰਬਰ ਚੌਰਾਸੀ ਦਾ ਸਿੱਖ ਕ ਤ ਲੇ ਆ ਮ। ਇਹ ਮੰਨ ਕੇ ਹੀ ਸਰਨਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਗਾਈ ਗਈ ਐਮਰਜੰਸੀ ਨੂੰ ‘ਗ਼ਲਤੀ’ ਦੱਸਿਆ ਹੈ। ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਵੱਲੋਂ 1975 ਤੋਂ 1977 ਤੱਕ 21 ਮਹੀਨਿਆਂ ਲਈ ਐਮਰਜੰਸੀ ਲਾਈ ਗਈ ਸੀ।

ਰਾਹੁਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਅਰਸੇ ਦੌਰਾਨ ਜੋ ਕੁਝ ਹੋਇਆ ਉਹ ‘ਗ਼ਲਤ’ ਸੀ, ਪਰ ਅੱਜ ਦੇ ਸੰਦਰਭ ਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੰਸੀ ਦੀ ਘਟਨਾ ਸਿਧਾਂਤਕ ਤੌਰ ’ਤੇ ਵੱਖਰੀ ਸੀ ਕਿਉਂਕਿ ਕਾਂਗਰਸ ਨੇ ਉਦੋਂ ਦੇਸ਼ ਦੇ ਸੰਵਿਧਾਨਕ ਚੌਖਟੇ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।

ਅਮਰੀਕਾ ਦੀ ਕੋਰਨੈੱਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਤੇ ਦੇਸ਼ ਨੂੰ ਉਹਦਾ ਸੰਵਿਧਾਨ ਦਿੱਤਾ, ਵਿੱਚ ਅੰਦਰੂਨੀ ਜਮਹੂਰੀਅਤ ਦੇ ਹਾਮੀ ਹਨ।

ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਾਮਿਲਨਾਡੂ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੂੰ ਨਾਗਪੁਰ ਵਾਪਸ ਭੇਜਣ ਦਾ ਬਿਆਨ ਵੀ ਦਿੱਤਾ ਸੀ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: