ਬਰੈਂਪਟਨ ਵਿਖੇ ਨੌਜਵਾਨਾਂ ਨੂੰ ਜਿਓਂ ਹੀ ਪਤਾ ਲੱਗਾ ਕਿ ਮੋਦੀ ਭਗਤ ਉਸਦੇ ਹੱਕ ‘ਚ ਰੈਲੀ ਕੱਢ ਰਹੇ ਹਨ ਤਾਂ ਬਹੁਤ ਸਾਰੇ ਨੌਜਵਾਨ ਉਸ ਜਗ੍ਹਾ ਪੁੱਜ ਗਏ ਅਤੇ ਮੋਦੀ ਭਗਤਾਂ ਦੀ ਰੈਲੀ ਬਲੌਕ ਕਰਦਿਆਂ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ ਕੀਤਾ।
ਅਜਿਹਾ ਹੀ ਪਹਿਲਾਂ ਵੈਨਕੂਵਰ, ਕੈਲੇਫੋਰਨੀਆ ਤੇ ਸਿਆਟਲ ਵਿਖੇ ਵੀ ਹੋ ਚੁੱਕਾ ਹੈ।
ਭਾਜਪਾ ਹਮਾਇਤੀਆਂ ਦਾ ਬਰੈਂਪਟਨ ਵਿਖੇ ਵਿਰੋਧ
ਅੱਜ ਸ਼ਾਮ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਕਿਸਾਨੀ ਬਿਲਾਂ ਦੇ ਹਿਮਾਇਤੀਆਂ ਵੱਲੋ ਕੀਤੀਆਂ ਜਾ ਰਹੀਆਂ ਕਾਰ ਰੈਲੀਆਂ ਜਾ ਰੋਡ ਸ਼ੋਅ ਦਾ ਕਿਸਾਨੀ ਬਿਲਾਂ ਦੇ ਵਿਰੋਧੀਆਂ ਵੱਲੋ ਵਿਰੋਧ ਕੀਤਾ ਗਿਆ ਹੈ।
#FarmerProtest pic.twitter.com/6pEdYTrJ4H
— SikhSpectrum (@SikhSpectrum) March 1, 2021
ਖੇਤੀਬਾੜੀ ਬਿਲਾਂ ਦੇ ਹਿਮਾਇਤੀਆਂ ਵੱਲੋ ਛੋਟੇ -ਛੋਟੇ ਗਰੁੱਪਾ ਵਿੱਚ ਇੱਕਠ ਕੀਤਾ ਗਿਆ ਸੀ ਜੋ ਕਾਰ ਰੈਲੀਆਂ ਦੇ ਰੂਪ ਵਿੱਚ ਸੀ ਇਸ ਬਾਰੇ ਪਹਿਲਾਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸੀ ਪਰ ਪਤਾ ਲੱਗਣ ਤੇ ਬਿਲਾਂ ਦੇ ਵਿਰੋਧੀਆਂ ਵੱਲੋ ਵੀ ਬਿਲਾਂ ਦੇ ਖਿਲਾਫ ਨਾਅਰੇਬਾਜ਼ੀ ਤੇ ਇਨ੍ਹਾਂ ਰੈਲੀਆਂ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾ ਹਨ।
ਕੁਲਤਰਨ ਸਿੰਘ ਪਧਿਆਣਾ
#FarmersProtest pic.twitter.com/KnIthYnYgF
— SikhSpectrum (@SikhSpectrum) March 1, 2021